ਲਾਂਚ ਹੋਇਆ BMW 220i M ਸਪੋਰਟ ਸ਼ੈਡੋ ਐਡੀਸ਼ਨ, ਕੀਮਤ 46.90 ਲੱਖ ਰੁਪਏ

Thursday, May 23, 2024 - 06:53 PM (IST)

ਲਾਂਚ ਹੋਇਆ BMW 220i M ਸਪੋਰਟ ਸ਼ੈਡੋ ਐਡੀਸ਼ਨ, ਕੀਮਤ 46.90 ਲੱਖ ਰੁਪਏ

ਆਟੋ ਡੈਸਕ- ਬੀ.ਐੱਮ.ਡਬਲਯੂ. ਨੇ 2 ਸੀਰੀਜ਼ ਗ੍ਰੈਨ ਕੂਪ ਦਾ ਸਪੈਸ਼ਨਲ 220i ਐੱਮ ਸਪੋਰਟ ਸ਼ੈਡੋ ਐਡੀਸ਼ਨ ਲਾਂਚ ਕਰ ਦਿੱਤਾ ਹੈ। ਇਸਨੂੰ 46.90 ਲੱਖ ਰੁਪਏ ਦੀ ਕੀਮਤ 'ਚ ਉਤਾਰਿਆ ਗਿਆ ਹੈ। ਇਹ ਕੀਮਤ ਐਕਸ ਸ਼ੋਅਰੂਮ ਅਨੁਸਾਰ ਦੱਸੀ ਗਈ ਹੈ। 

ਐਕਸਟੀਰੀਅਰ

220i ਐੱਮ ਸਪੋਰਟ ਸ਼ੈਡੋ ਐਡੀਸ਼ਨ 'ਚ ਕਾਲੇ ਰੰਗ ਦੀ ਕਿਡਨੀ ਗਰਿੱਲ ਦਿੱਤੀ ਗਈ ਹੈ। ਇਸਦੇ ਸਾਈਡ 'ਤੇ ਅਡਾਪਟਿਵ ਐੱਲ.ਈ.ਡੀ. ਹੈੱਡਲਾਈਟਾਂ, ਇਕ ਕਾਲੇ ਰੰਗ ਦਾ ਰੀ੍ਰ ਸਪਾਇਲਰ ਅਤੇ ਬੀ.ਐੱਮ.ਡਬਲਯੂ. ਫਲੋਟਿੰਗ ਹਬ ਕੈਪ ਹਨ। 

PunjabKesari

ਇੰਟੀਰੀਅਰ

ਇੰਟੀਰੀਅਰ 'ਚ ਮੈਮਰੀ ਫੰਕਸ਼ਨ ਦੇ ਨਾਲ ਸਪੋਰਟ ਸੀਟਾਂ, ਇਕ ਕਾਰਬਨ ਗਿਅਰ ਚੋਣਕਾਰ, ਅੰਬੀਟਨ ਰੋਸ਼ਨੀ ਅਤੇ ਵਿਸ਼ੇਸ਼ ਇਲੂਮਿਨੇਟਿਡ ਬਰਲਿਨ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸਦੀ ਫੀਚਰ ਲਿਸਟ 'ਚ 12.3 ਇੰਚ ਦਾ ਟੱਚਸਕਰੀਨ ਡਿਜੀਟਲ ਇੰਸਟਰੂਮੈਂਟ ਕਲੱਸਟਰ ਅਤੇ 10.25 ਇੰਚ ਦਾ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ, ਵਾਇਰਲੈੱਸ ਐਪਲ ਕਾਰਪਲੇਅ ਅਤੇ ਰੀਅਰਵਿਊ ਕੈਮਰਾ ਦੇ ਨਾਲ ਪਾਰਕਿੰਗ ਅਸਿਸਟ ਦਿੱਤਾ ਹੈ। 

ਪਾਵਰਟ੍ਰੇਨ

ਬੀ.ਐੱਮ.ਡਬਲਯੂ. 220ਆਈ ਐੱਮ ਸਪੋਰਟ ਸ਼ੈਡੋ ਐਡੀਸ਼ਨ 'ਚ 2.0-ਲੀਟਰ 4-ਸਿਲੰਡਰ ਟਰਬੋ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 5,100 ਆਰ.ਪੀ.ਐੱਮ. 'ਤੇ 177 ਬੀ.ਐੱਚ.ਪੀ. ਅਤੇ 1,350-4,600 ਆਰ.ਪੀ.ਐੱਮ. 'ਤੇ 280 ਐੱਨ.ਐੱਮ. ਟਾਰਕ ਜਨਰੇਟ ਕਰਦਾ ਹੈ। ਇੰਜਣ 7-ਸਪੀਡ ਡਿਊਲ ਕਲੱਚ ਆਟੋਮੈਟਿਕ ਟ੍ਰਾਂਸਮਿਸ਼ਨ ਨਾਲ ਲੈਸ ਹੈ। 


author

Rakesh

Content Editor

Related News