IFA 2018: ਇਨ੍ਹਾਂ ਸ਼ਾਨਦਾਰ ਫੀਚਰਸ ਨਾਲ ਲਾਂਚ ਹੋਇਆ BlackBerry KEY2 LE
Friday, Aug 31, 2018 - 01:31 PM (IST)
ਜਲੰਧਰ— ਬਲੈਕਬੇਰੀ ਬ੍ਰਾਂਡ ਦੇ ਫੋਨ ਬਣਾਉਣ ਵਾਲੀ ਕੰਪਨੀ ਟੀ.ਸੀ.ਐੱਸ. ਨੇ ਬਰਲਿਨ 'ਚ ਚੱਲ ਰਹੇ ਆਈ.ਐੱਫ.ਏ. 2018 ਟ੍ਰੇਡ ਸ਼ੋਅ 'ਚ BlackBerry KEY2 LE ਨੂੰ ਲਾਂਚ ਕਰ ਦਿੱਤਾ ਹੈ। ਅਹਿਮ ਖਾਸੀਅਤਾਂ ਦੀ ਗੱਲ ਕਰੀਏ ਤਾਂ ਇਹ ਸਮਾਰਟਫੋਨ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ, ਕਵਰਟੀ ਕੀਬੋਰਡ, ਫਿੰਗਰਪ੍ਰਿੰਟ ਸੈਂਸਰ ਅਤੇ ਫੁੱਲ-ਐੱਚ.ਡੀ. + ਪੈਨਲ ਦੇ ਨਾਲ ਆਉਂਦਾ ਹੈ। ਸਪੈਸੀਫਿਕੇਸ਼ਨ ਨੂੰ ਥੋੜ੍ਹਾ ਕਮਜ਼ੋਰ ਕਰਨ ਦਾ ਇਹ ਫਆਇਦਾ ਹੋਇਆ ਹੈ ਕਿ ਬਲੈਕਬੇਰੀ ਆਪਣੇ ਨਵੇਂ ਫੀਚਰ ਦੀ ਕੀਮਤ KEY2 ਦੇ ਮੁਕਾਬਲੇ ਘੱਟ ਕਰਨ 'ਚ ਸਫਲ ਰਹੀ ਹੈ।

ਕੀਮਤ ਦੇ ਉਪਲੱਬਧਤਾ
ਬਲੈਕਬੇਰੀ ਕੀ2 ਐੱਲ.ਈ. ਨੂੰ ਅਮਰੀਕੀ ਬਾਜ਼ਾਰ 'ਚ 399 ਡਾਲਰ (ਕਰੀਬ 28,300 ਰੁਪਏ) 'ਚ ਵੇਚਿਆ ਜਾਵੇਗਾ। ਇਹ 4 ਜੀ.ਬੀ. ਰੈਮ/32 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ ਹੈ। ਉਥੇ ਹੀ 4 ਜੀ.ਬੀ. ਰੈਮ/64 ਜੀ.ਬੀ. ਸਟੋਰੇਜ ਵੇਰੀਐਂਟ ਨੂੰ 449 ਡਾਲਰ (ਕਰੀਬ 31,900 ਰੁਪਏ) 'ਚ ਵੇਚਿਆ ਜਵੇਗਾ। ਇਸ ਫੋਨ ਨੂੰ ਭਾਰਤ 'ਚ ਵੀ ਲਿਆਏ ਜਾਣ ਦੀ ਪੂਰੀ ਸੰਭਾਵਨਾ ਹੈ। ਇਸ ਨੂੰ ਐਟਾਮਿਕ, ਸ਼ੈਂਪੇਨ ਅਤੇ ਸਲੇਟ ਕਲਰ 'ਚ ਪੇਸ਼ ਕੀਤਾ ਗਿਆ ਹੈ।

ਫੀਚਰਸ
BlackBerry KEY2 LE ਆਊਟ ਆਫ ਬਾਕਸ ਐਂਡਰਾਇਡ 8.1 ਓਰੀਓ 'ਤੇ ਚੱਲੇਗਾ। ਇਸ ਵਿਚ 4.5-ਇੰਚ ਦੀ ਫੁੱਲ-ਐੱਚ.ਡੀ. ਪਲੱਸ (1080x1620 ਪਿਕਸਲ) ਆਈ.ਪੀ.ਐੱਸ. ਐੱਲ.ਸੀ.ਡੀ. ਪੈਨਲ ਹੈ। ਪਿਕਸਲ ਡੈਨਸਿਟੀ 434 ਪਿਕਸਲ ਪ੍ਰਤੀ ਇੰਚ ਹੈ। ਹੈਂਡਸੈੱਟ 'ਚ ਕੁਆਲਕਾਮ ਸਨੈਪਡ੍ਰੈਗਨ 636 ਪ੍ਰੋਸੈਸਰ, 4 ਜੀ.ਬੀ. ਰੈਮ ਅਤੇ 32 ਜੀ.ਬੀ./64 ਜੀ.ਬੀ. ਸਟੋਰੇਜ ਅਤੇ ਮਾਈਕ੍ਰੋ-ਐੱਸ.ਡੀ. ਕਾਰਡ (256 ਜੀ.ਬੀ. ਤਕ) ਸਪੋਰਟ ਹੈ।
ਫੋਟੋਗ੍ਰਾਫੀ ਲਈ ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਹੈ। ਪ੍ਰਾਈਮਰੀ ਸੈਂਸਰ 13 ਮੈਗਾਪਿਕਸਲ ਦਾ ਹੈ। ਇਹ ਐੱਫ/2.2 ਅਪਰਚਰ ਅਤੇ ਫੇਜ਼ ਡਿਟੈਕਸ਼ਨ ਆਟੋ ਫੋਕਸ ਨਾਲ ਲੈਸ ਹੈ। ਸੈਕੇਂਡਰੀ ਸੈਂਸਰ 5 ਮੈਗਾਪਿਕਸਲ ਦਾ ਹੈ। ਇਸ ਸੈਂਸਰ ਦਾ ਅਪਰਚਰ ਐੱਫ/2.4 ਹੈ। ਇਸ ਦੇ ਨਾਲ ਡਿਊਲ ਟੋਨ ਐੱਲ.ਈ.ਡੀ. ਫਲੈਸ਼ ਦਿੱਤਾ ਗਿਆ ਹੈ। ਫਰੰਟ ਪੈਨਲ ਵਾਈ-ਫਾਈ 802.11 ਏ.ਸੀ., ਬਲੂਟੁੱਥ 5.0 ਐੱਲ.ਈ., ਐੱਨ.ਐੱਫ.ਸੀ., ਜੀ.ਪੀ.ਐੱਸ./ਏ-ਜੀ.ਪੀ.ਐੱਸ., ਗਲੋਨਾਸ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਸ਼ਾਮਲ ਹੈ। ਫੋਨ 'ਚ ਐਕਸਲੈਰੋਮੀਟਰ, ਐਂਬੀਅੰਟ ਲਾਈਟ ਸੈਂਸਰ, ਜਾਇਰੋਸਕੋਪ, ਫਿੰਗਰਪ੍ਰਿੰਟ ਸੈਂਸਰ, ਮੈਗਨੈਟੋਮੀਟਰ ਅਤੇ ਪ੍ਰਾਕਸੀਮਿਟੀ ਸੈਂਸਰ ਹੈ। ਫੋਨ ਦੀ ਬੈਟਰੀ 3,000 ਐੱਮ.ਏ.ਐੱਚ. ਦੀ ਹੈ।
