ਪ੍ਰਾਈਵੇਸੀ ਨੂੰ ਧਿਆਨ ''ਚ ਰੱਖ ਕੇ ਦਿੱਤੀ ਗਈ ਹੈ BBM ਦੀ ਨਵੀਂ ਅਪਡੇਟ

Tuesday, Apr 05, 2016 - 12:49 PM (IST)

ਪ੍ਰਾਈਵੇਸੀ ਨੂੰ ਧਿਆਨ ''ਚ ਰੱਖ ਕੇ ਦਿੱਤੀ ਗਈ ਹੈ BBM ਦੀ ਨਵੀਂ ਅਪਡੇਟ

ਜਲੰਧਰ : ਬਲੈਕਬੈਰੀ ਮੈਸੇਂਜਰ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਕੀ ਤਾਂ ਬਹੁਤ ਘਟ ਹੈ ਪਰ ਦੱਸ ਦਈਏ ਕਿ ਕਨੇਡੀਅਨ ਕੰਪਨੀ ਆਪਣੀ ਇਸ ਸਭ ਤੋਂ ਪੁਰਾਣੀ ਮੈਸੇਂਜਰ ਐਪ ਨੂੰ ਲਗਾਤਾਰ ਅਪਡੇਟ ਕਰ ਰਹੀ ਹੈ। ਬੀਤੇ ਸੋਮਵਾਰ ਬਲੈਕਬੈਰੀ ਵੱਲੋਂ ਬੀ. ਬੀ. ਐੱਮ. ਦੀ ਨਵੀਂ ਅਪਡੇਟ ਦਿੱਤੀ ਗਈ। ਇਸ ਅਪਡੇਟ ''ਚ ਸਕਿਓਰਿਟੀ ਦਾ ਧਿਆਨ ਰੱਖਦੇ ਹੋਏ ਯੂਜ਼ਰ ਨੂੰ ਮੈਸੇਜਿਜ਼ ਤੇ ਕੰਟੈਂਟ ''ਤੇ ਹੋਰ ਬਿਹਤਰ ਕੰਟਰੋਲ ਮਿਲੇਗਾ। ਇਹ ਅਪਡੇਟ ਆਈ. ਓ. ਐੱਸ. ਤੇ ਐਂਡ੍ਰਾਇਡ ਲਈ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫ੍ਰੀ ਸਬਸਕ੍ਰਿਪਸ਼ਨ ਵਾਲੇ ਬਲੈਕਬੈਰੀ ਡਿਵਾਈਜ਼ਾਂ ਲਈ ਵੀ ਇਹ ਅਪਡੇਟ ਆਈ ਹੈ। 

ਇਸ ਅਪਡੇਟ ''ਚ ਕੀ ਹੈ ਖਾਸ :

ਜੇ ਸਭ ਤੋਂ ਖਾਸ ਫੀਚਰ ਦੀ ਗੱਲ ਕਰੀਏ ਤਾਂ ਇਸ ਅਪਡੇਟ ਨਾਲ ਯੂਜ਼ਰ ਆਪਣੇ  ਮੈਸੇਜਿਜ਼ ਨੂੰ ''ਰਿਟ੍ਰੈਕ'' ਕਰ ਸਕਦਾ ਹੈ। ਉਦਾਹਰਣ ਲਈ ਤੁਹਾਡੇ ਤੋਂ ਕੋਈ ਮੈਸੇਜ ਗਲਤੀ ਨਾਲ ਸੈਂਡ ਹੋ ਗਿਆ ਹੈ ਤਾਂ ਉਸ ਨੂੰ ਡਿਲੀਟ ਕਰ ਸਕਦੇ ਹੋ ਤੇ ਰਿਸੀਵਰ ਕੋਲ ਇਸ ਦੀ ਕੋਈ ਜਾਣਕਾਰੀ ਵੀ ਨਹੀਂ ਹੋਵੇਗੀ। ਇਸ ਤੋਂ ਇਲਾਵਾ ਤੁਹਾਡੇ ਵੱਲੋਂ ਸੈਂਡ ਕੀਤਾ ਕੰਟੈਂਟ ਜਿਲੇਂ ਮਿਡੀਆ ਫਾਈਲਜ਼ ਵੀ ਆਪਣੇ ਹਿਸਾਬ ਨਾਲ ਸੈਂਡ ਕਰਨ ਤੋਂ ਬਾਅਦ ਰਿਸੀਵਰ ਤੋਂ ਡਿਲੀਟ ਕਰ ਸਕਦੇ ਹੋ। ਇਸ ਤੋਂ ਇਲਾਵਾ ਐਂਡ੍ਰਾਇਡ ''ਚ ਮਲਟੀਪਰਸਨ ਚੈਟ ਨੂੰ ਮਿਊਟ ਕਰਨ ਦਾ ਫੀਚਰ ਵੀ ਐਡ ਕੀਤਾ ਗਿਆ ਹੈ। ਆਈ. ਓ. ਐੱਸ. ''ਚ ਤੁਸੀਂ ਵੱਡੀਆਂ ਵੀਡੀਓਜ਼ ਇਸ ਅਪਡੇਟ ''ਤੋਂ ਬਾਅਦ ਸੈਂਡ ਕਰ ਸਕੋਗੇ।


Related News