''ਰੱਬਾ-ਰੱਬਾ ਮੀਂਹ ਵਰਸਾ...'' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ ਬਚਪਨ ਆ ਜਾਵੇਗਾ ਯਾਦ

Sunday, Jul 05, 2026 - 01:49 PM (IST)

''ਰੱਬਾ-ਰੱਬਾ ਮੀਂਹ ਵਰਸਾ...'' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ ਬਚਪਨ ਆ ਜਾਵੇਗਾ ਯਾਦ

ਜਲੰਧਰ (ਵੈੱਬ ਡੈਸਕ)- ਬੱਚਿਆਂ ਦੇ ਮਨੋਰੰਜਨ ਲਈ ਬਣਾਏ ਗਏ ਪਿੰਕੂ ਟੀ.ਵੀ. ਵੱਲੋਂ ਇਕ ਬਹੁਤ ਹੀ ਪਿਆਰੀ ਤੇ ਮਸਤੀ ਭਰੀ ਵੀਡੀਓ ਸ਼ੇਅਰ ਕੀਤੀ ਗਈ ਹੈ। ਵੀਡੀਓ 'ਚ ਵਿਖਾਇਆ ਗਿਆ ਹੈ ਕਿ ਬਰਸਾਤ ਦੇ ਦਿਨਾਂ 'ਚ ਮੌਸਮ ਸੁਹਾਵਣਾ ਹੋਣ 'ਤੇ ਕਿਵੇਂ ਬੱਚੇ ਬਾਰਿਸ਼ ਦਾ ਆਨੰਦ ਮਾਣਦੇ ਹਨ। ਸਾਂਝੀ ਕੀਤੀ ਗਈ ਵੀਡੀਓ ਵੇਖ ਤੁਹਾਨੂੰ ਵੀ ਤੁਹਾਡਾ ਬਚਪਨ ਯਾਦ ਆਵੇਗਾ। 

320ਪਿੰਕੂ ਟੀ.ਵੀ. ਦੀ ਵੀਡੀਓ ਵਿਚ ਵਿਖਾਇਆ ਗਿਆ ਹੈ ਕਿ ਅਸਮਾਨ 'ਚ ਬੱਦਲ ਗਰਜ ਰਹੇ ਹਨ ਅਤੇ ਛਮ-ਛਮ ਕਰਕੇ ਮੀਂਹ ਵਰ੍ਹ ਰਿਹਾ ਹੈ। ਮੀਂਹ ਦਾ ਅਨੰਦ ਲੈਣ ਲਈ ਬੱਚੇ ਘਰਾਂ ਤੋਂ ਬਾਹਰ ਆਉਂਦੇ ਹਨ ਅਤੇ ਪੂਰੀ ਮੌਜ ਮਸਤੀ ਕਰਦੇ ਹਨ। ਅਸਮਾਨ 'ਚ ਚਾਰੇ ਪਾਸੇ ਕਾਲੇ ਬੱਦਲ ਛਾਏ ਹੋਏ ਹਨ ਅਤੇ ਮੀਂਹ ਦਾ ਜ਼ੋਰ ਲਗਾਤਾਰ ਵਧ ਰਿਹਾ ਹੈ।

PunjabKesari

ਵੀਡੀਓ 'ਚ ਅੱਗੇ ਦਿਖਾਇਆ ਗਿਆ ਹੈ ਕਿ ਨਿੱਕੀ ਨਾਂ ਦੀ ਇਕ ਬੱਚੀ ਆਪਣੀ ਛਤਰੀ ਲੈ ਕੇ ਬਾਹਰ ਆਉਂਦੀ ਹੈ ਪਰ ਤੇਜ਼ ਹਵਾ ਕਾਰਨ ਉਸ ਦੀ ਛਤਰੀ ਉੱਡ ਗਈ। ਇਕ ਹੋਰ ਬੱਚੇ ਨਿੱਕੇ ਨੇ ਰੇਨਕੋਟ ਪਾਇਆ ਹੋਇਆ ਸੀ, ਉੱਥੇ ਹੀ ਪਿੰਕੂ ਅਚਾਨਕ ਤਿਲਕ ਕੇ ਡਿੱਗ ਪਿਆ, ਜਿਸ ਨੂੰ ਵੇਖ ਕੇ ਸਾਰੇ ਬੱਚੇ ਹੱਸਣ ਲੱਗ ਪਏ ਅਤੇ ਮਾਹੌਲ ਕਾਫ਼ੀ ਖ਼ੁਸ਼ਗਵਾਰ ਹੋ ਗਿਆ।

PunjabKesari

ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਬੱਚੇ ਰੱਬ ਅੱਗੇ ਅਰਦਾਸ ਕਰਦੇ ਹੋਏ ਗਾਣਾ ਗਾਉਂਦੇ ਹਨ ਤੇ ਕਹਿੰਦੇ ਹਨ- 'ਰੱਬਾ-ਰੱਬਾ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ...। ਇਸ ਦੌਰਾਨ ਬੱਚੇ ਬਾਰਿਸ਼ ਦਾ ਖ਼ੂਬ ਆਨੰਦ ਮਾਣਦੇ ਦਿਸੇ।

ਇਹ ਵੀ ਪੜ੍ਹੋ: ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News