ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਅਪਡੇਟ! ਸ਼ੁੱਕਰਵਾਰ ਤੱਕ ਆਹ ਕੰਮ ਨਾ ਕੀਤਾ ਤਾਂ ਰੁਕ ਜਾਵੇਗੀ...
Thursday, Jul 02, 2026 - 09:37 AM (IST)
ਚੰਡੀਗੜ੍ਹ (ਮਨਪ੍ਰੀਤ) : ਕੇਂਦਰ ਸਰਕਾਰ ਨੇ ਰਾਸ਼ਨ ਕਾਰਡ ਧਾਰਕਾਂ ਲਈ ਅਨਾਜ ਸਬਸਿਡੀ ਦੀ ਪ੍ਰਕਿਰਿਆ ’ਚ ਵੱਡਾ ਬਦਲਾਅ ਕਰਦਿਆਂ ਜੁਲਾਈ ਤੋਂ ਸਬਸਿਡੀ ਜਾਰੀ ਕਰਨ ਦਾ ਤਰੀਕਾ ਬਦਲ ਦਿੱਤਾ ਹੈ। ਹੁਣ ਤੱਕ ਆਧਾਰ ਨਾਲ ਜੁੜੇ ਬੈਂਕ ਖ਼ਾਤਿਆਂ ’ਚ ਸਿੱਧੀ ਭੇਜੀ ਜਾਣ ਵਾਲੀ ਸਬਸਿਡੀ ਹੁਣ ਸਿਰਫ਼ 'ਪੀ. ਐੱਨ. ਬੀ. ਡਿਜੀਟਲ ਰੁਪਏ' ਐਪ ਰਾਹੀਂ ਹੀ ਦਿੱਤੀ ਜਾਵੇਗੀ। ਇਸ ਲਈ ਸਾਰੇ ਯੋਗ ਲਾਭਪਾਤਰੀਆਂ ਨੂੰ ਸ਼ੁੱਕਰਵਾਰ ਤੱਕ ਐਪ ਡਾਊਨਲੋਡ ਕਰਕੇ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਗਿਆ ਹੈ। ਨਿਰਧਾਰਿਤ ਸਮੇਂ ਤੱਕ ਇਹ ਪ੍ਰਕਿਰਿਆ ਪੂਰੀ ਨਾ ਕੀਤੀ ਗਈ ਤਾਂ ਉਨ੍ਹਾਂ ਦੀ ਅਨਾਜ ਸਬਸਿਡੀ ਰੋਕੀ ਜਾ ਸਕਦੀ ਹੈ। ਇਸ ਨਵੀਂ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵੱਖ-ਵੱਖ ਭਾਈਚਾਰਕ ਕੇਂਦਰਾਂ ’ਚ ਰੋਜ਼ਾਨਾ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਵਿਸ਼ੇਸ਼ ਰਜਿਸਟ੍ਰੇਸ਼ਨ ਕੈਂਪ ਲਾਏ ਜਾ ਰਹੇ ਹਨ। ਇਨ੍ਹਾਂ ਕੈਂਪਾਂ ’ਚ ਅਧਿਕਾਰੀ ਲਾਭਪਾਤਰੀਆਂ ਨੂੰ ਐਪ ਡਾਊਨਲੋਡ ਕਰਨ, ਰਜਿਸਟ੍ਰੇਸ਼ਨ ਤੇ ਹੋਰ ਤਕਨੀਕੀ ਪ੍ਰਕਿਰਿਆ ਪੂਰੀ ਕਰਨ ’ਚ ਮਦਦ ਕਰ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਸਾਰੇ ਟੋਲ ਪਲਾਜ਼ੇ ਹੋਣਗੇ ਮੁਫ਼ਤ, ਇਸ ਤਾਰੀਖ਼ ਲਈ ਹੋਇਆ ਵੱਡਾ ਐਲਾਨ, ਪੜ੍ਹੋ ਪੂਰੀ ਖ਼ਬਰ
30 ਹਜ਼ਾਰ ਤੋਂ ਵੱਧ ਲਾਭਪਾਤਰੀਆਂ ਨੇ ਅਜੇ ਤੱਕ ਨਹੀਂ ਕੀਤੀ ਰਜਿਸਟ੍ਰੇਸ਼ਨ
ਵਿਭਾਗ ਦੇ ਅੰਕੜਿਆਂ ਅਨੁਸਾਰ 45 ਹਜ਼ਾਰ ਤੋਂ ਵੱਧ ਰਾਸ਼ਨ ਕਾਰਡ ਧਾਰਕ 'ਪੀ. ਐੱਨ. ਬੀ. ਡਿਜੀਟਲ ਰੁਪਏ' ਐਪ ਡਾਊਨਲੋਡ ਕਰਕੇ ਆਪਣੀ ਰਜਿਸਟ੍ਰੇਸ਼ਨ ਪੂਰੀ ਕਰ ਚੁੱਕੇ ਹਨ। ਹਾਲਾਂਕਿ ਅਜੇ ਵੀ ਕਰੀਬ 30 ਹਜ਼ਾਰ ਲਾਭਪਾਤਰੀ ਇਸ ਪ੍ਰਕਿਰਿਆ ਤੋਂ ਵਾਂਝੇ ਹਨ। ਸਭ ਤੋਂ ਵੱਧ ਬਕਾਇਆ ਮਾਮਲੇ ਵਿਕਾਸ ਨਗਰ-ਮੌਲੀਜਾਗਰਾਂ (3,100), ਮਨੀਮਾਜਰਾ (ਆਰ. ਆਈ. ਐੱਮ. ਟੀ. ਸਕੂਲ ਨੇੜੇ) 2,400, ਧਨਾਸ 2,100 ਤੇ ਮਲੋਆ 1,900 ’ਚ ਹਨ। ਇਸ ਤੋਂ ਇਲਾਵਾ ਸੈਕਟਰ-52/ਕਜਹੇੜੀ ’ਚ 1,100, ਸੈਕਟਰ-56/ਪਲਸੌਰਾ ਤੇ ਰਾਮਲੀਲਾ ਗਰਾਊਂਡ ਬੁੜੈਲ ’ਚ 900-900, ਰਾਮ ਦਰਬਾਰ ਤੇ ਬਾਪੂ ਧਾਮ ਕਲੋਨੀ ’ਚ 800-800 ਤੇ ਸੈਕਟਰ-25 ’ਚ 500 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਅਜੇ ਬਾਕੀ ਹੈ।
ਇਨ੍ਹਾਂ ਦਸਤਾਵੇਜ਼ਾਂ ਨਾਲ ਕੈਂਪ ’ਚ ਪਹੁੰਚੋ
ਖ਼ੁਰਾਕ ਸਪਲਾਈ ਵਿਭਾਗ ਨੇ ਸਪੱਸ਼ਟ ਕੀਤਾ ਕਿ ਜਿਨ੍ਹਾਂ ਲਾਭਪਾਤਰੀਆਂ ਨੇ ਪਹਿਲਾਂ ਜਾਣਕਾਰੀ ਜਮ੍ਹਾਂ ਕਰਵਾ ਦਿੱਤੀ ਹੈ ਪਰ ਐਪ ਐਕਟਿਵ ਨਹੀਂ ਕੀਤੀ ਜਾਂ ਜਿਨ੍ਹਾਂ ਨੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ, ਉਹ ਆਪਣਾ ਆਧਾਰ ਕਾਰਡ ਅਤੇ ਆਧਾਰ ਨਾਲ ਲਿੰਕ ਮੋਬਾਇਲ ਫੋਨ ਲੈ ਕੇ ਨਜ਼ਦੀਕੀ ਕੈਂਪ ’ਚ ਪਹੁੰਚਣ ਤੇ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਪੂਰੀ ਕਰਨ।
ਇਹ ਵੀ ਪੜ੍ਹੋ : ਪੰਜਾਬ : ਅੱਜ ਤੋਂ ਸਮੂਹ ਸਿਵਲ ਸਰਜਨ ਦਫ਼ਤਰਾਂ ਦੇ ਕੰਮ ਦਾ ਤਰੀਕਾ ਬਦਲਿਆ! ਹੁਣ ਛੁੱਟੀਆਂ ਲੈਣ ਲਈ...
ਘਰ ਬੈਠੇ ਵੀ ਕਰ ਸਕਦੇ ਹੋ ਰਜਿਸਟ੍ਰੇਸ਼ਨ
ਵਿਭਾਗ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਨੇ ਡਾਟਾ ਪਹਿਲਾਂ ਹੀ ਜਮ੍ਹਾਂ ਕਰਵਾ ਦਿੱਤਾ ਹੈ, ਉਹ ਗੂਗਲ ਪਲੇਅ ਸਟੋਰ ਜਾਂ ਐਪਲ ਐਪ ਸਟੋਰ ਤੋਂ 'ਪੀ. ਐੱਨ. ਬੀ. ਡਿਜੀਟਲ ਰੁਪਏ' ਐਪ ਡਾਊਨਲੋਡ ਕਰਕੇ ਘਰ ਬੈਠੇ ਵੀ ਆਪਣਾ ਰਜਿਸਟ੍ਰੇਸ਼ਨ ਪੂਰਾ ਕਰ ਸਕਦੇ ਹਨ। ਕਿਸੇ ਲਾਭਪਾਤਰੀ ਨੂੰ ਰਜਿਸਟ੍ਰੇਸ਼ਨ ਜਾਂ ਐਪ ਚਲਾਉਣ ’ਚ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਉਹ ਖ਼ੁਰਾਕ ਸਪਲਾਈ ਵਿਭਾਗ ਦੇ ਟੋਲ-ਫਰੀ ਨੰਬਰ 1800-180-2068 ’ਤੇ ਸੰਪਰਕ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
