ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡਾ ਬਦਲਾਅ, ਨਵੀਂ ਨੋਟੀਫਿਕੇਸ਼ਨ ਜਾਰੀ, ਵਾਹਨ ਚਾਲਕ ਹੋ ਜਾਣ ਸਾਵਧਾਨ
Saturday, Jun 27, 2026 - 09:48 AM (IST)
ਲੁਧਿਆਣਾ (ਸੰਨੀ) : ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਇੱਕ ਬੇਹੱਦ ਸਖ਼ਤ ਕਦਮ ਚੁੱਕਿਆ ਗਿਆ ਹੈ। ਵਿਭਾਗ ਵੱਲੋਂ ਜਾਰੀ ਨਵੀਂ ਨੋਟੀਫਿਕੇਸ਼ਨ ਮੁਤਾਬਕ ਹੁਣ ਨਾਬਾਲਗ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸਮੇਤ ਕਈ ਗੰਭੀਰ ਟ੍ਰੈਫਿਕ ਜ਼ੁਰਮਾਂ ਦੇ ਚਲਾਨ ਮੌਕੇ 'ਤੇ ਜਾਂ ਆਰ. ਟੀ. ਓ. ਦਫ਼ਤਰ 'ਚ ਨਹੀਂ ਭੁਗਤੇ ਜਾ ਸਕਣਗੇ। ਇਨ੍ਹਾਂ ਸਾਰੇ ਜ਼ੁਰਮਾਂ ਨੂੰ ਹੁਣ ਨਾਨ-ਕੰਪਾਊਂਡੇਬਲ ਸ਼੍ਰੇਣੀ 'ਚ ਪਾ ਦਿੱਤਾ ਗਿਆ ਹੈ, ਜਿਸ ਦਾ ਮਤਲਬ ਹੈ ਕਿ ਇਨ੍ਹਾਂ ਦਾ ਨਿਪਟਾਰਾ ਹੁਣ ਸਿਰਫ਼ ਅਦਾਲਤ ਰਾਹੀਂ ਹੀ ਹੋਵੇਗਾ।
ਇਹ ਵੀ ਪੜ੍ਹੋ : ਖ਼ਰਾਬ ਮੌਸਮ ’ਚ ਘਰੋਂ ਨਿਕਲਣ ਵਾਲੇ ਸਾਵਧਾਨ! ਪੜ੍ਹ ਲਓ ਇਹ ਚਿਤਾਵਨੀ, ਤੂਫ਼ਾਨ ਤੇ ਗਰਜ਼ ਵਿਚਾਲੇ...
ਨਵੇਂ ਨਿਯਮਾਂ ਤਹਿਤ ਹੇਠ ਲਿਖੇ ਜ਼ੁਰਮਾਂ ਨੂੰ ਕੰਪਾਊਂਡੇਬਲ ਸੂਚੀ ਵਿੱਚੋਂ ਹਟਾ ਕੇ ਸਿੱਧਾ ਅਦਾਲਤੀ ਕਾਰਵਾਈ ਦੇ ਦਾਇਰੇ 'ਚ ਲਿਆਂਦਾ ਗਿਆ ਹੈ, ਜਿਵੇਂ ਨਾਬਾਲਗ ਬੱਚਿਆਂ ਵਲੋਂ ਵਾਹਨ ਚਲਾਉਣਾ, ਸ਼ਰਾਬ ਜਾਂ ਕਿਸੇ ਹੋਰ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣਾ, ਰੈੱਡ ਲਾਈਟ ਜੰਪ ਕਰਨਾ, ਸਟਾਪ ਸਾਈਨ ਦੀ ਉਲੰਘਣਾ ਅਤੇ ਟ੍ਰੈਫਿਕ ਦੀ ਉਲਟ ਦਿਸ਼ਾ 'ਚ ਵਾਹਨ ਚਲਾਉਣਾ ਆਦਿ। ਇਸ ਨਵੇਂ ਬਦਲਾਅ ਕਾਰਨ ਹੁਣ ਟ੍ਰੈਫਿਕ ਪੁਲਸ ਅਜਿਹੇ ਮਾਮਲਿਆਂ 'ਚ ਚਲਾਨ ਸਿੱਧੇ ਅਦਾਲਤ ਨੂੰ ਭੇਜੇਗੀ, ਜਿੱਥੇ ਦੋਸ਼ੀਆਂ ਨੂੰ ਭਾਰੀ ਜੁਰਮਾਨਾ ਦੇਣਾ ਪਵੇਗਾ।
ਸਭ ਤੋਂ ਅਹਿਮ ਗੱਲ ਇਹ ਹੈ ਕਿ ਕੁੱਝ ਮਾਮਲਿਆਂ 'ਚ ਸਖ਼ਤ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਉਦਾਹਰਣ ਵਜੋਂ ਜੇਕਰ ਕੋਈ ਨਾਬਾਲਗ ਵਾਹਨ ਚਲਾਉਂਦਾ ਫੜ੍ਹਿਆ ਜਾਂਦਾ ਹੈ ਤਾਂ ਉਸ ਦੇ ਮਾਪਿਆਂ ਨੂੰ ਵੀ ਜੁਰਮਾਨਾ ਜਾਂ ਜੇਲ੍ਹ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਸੜਕੀ ਹਾਦਸਿਆਂ ਨੂੰ ਰੋਕਣ ਅਤੇ ਲੋਕਾਂ 'ਚ ਟ੍ਰੈਫਿਕ ਨਿਯਮਾਂ ਪ੍ਰਤੀ ਡਰ ਅਤੇ ਜ਼ਿੰਮੇਵਾਰੀ ਪੈਦਾ ਕਰਨ ਲਈ ਸਰਕਾਰ ਦਾ ਇਹ ਫ਼ੈਸਲਾ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Related News
ਪੰਜਾਬ : ਡਰਾਈਵਿੰਗ ਲਾਇਸੈਂਸਾਂ ਨੂੰ ਲੈ ਕੇ ਪਿਆ ਵੱਡਾ ਪੰਗਾ, ਬਿਨੈਕਾਰਾਂ ਨੂੰ ਪਈ ਨਵੀਂ ਮੁਸੀਬਤ, ਟਰਾਂਸਪੋਰਟ ਵਿਭਾਗ...
