ਕਪੂਰਥਲਾ ਦੀ ਨਵੀਂ ਦਾਣਾਮੰਡੀ ''ਚ ਆੜਤੀ ਨੇ ਮਜ਼ਦੂਰ ਨਾਲ ਕੀਤੀ ਕੁੱਟਮਾਰ

Monday, Jul 06, 2026 - 02:56 PM (IST)

ਕਪੂਰਥਲਾ ਦੀ ਨਵੀਂ ਦਾਣਾਮੰਡੀ ''ਚ ਆੜਤੀ ਨੇ ਮਜ਼ਦੂਰ ਨਾਲ ਕੀਤੀ ਕੁੱਟਮਾਰ

ਕਪੂਰਥਲਾ (ਓਬਰਾਏ)- ਨਵੀਂ ਅਨਾਜ ਮੰਡੀ 'ਚ ਇਕ ਆੜਤੀ ਅਤੇ ਮਜ਼ਦੂਰ ਵਿਚਕਾਰ ਹਿੰਸਕ ਵਿਵਾਦ ਹੋ ਗਿਆ। ਦੋਸ਼ ਹੈ ਕਿ ਆੜਤੀ ਨੇ ਇਕ ਮਜ਼ਦੂਰ ਨਾਲ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਮਜ਼ਦੂਰ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਮੰਡੀ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਵੀ ਕੈਦ ਹੋ ਗਈ ਹੈ।

ਇਹ ਵੀ ਪੜ੍ਹੋ:  ਪੰਜਾਬ: ਗੈਂਗਸਟਰ ਮਨਪ੍ਰੀਤ ਮੰਨਾ ਦੀ ਵਾਇਰਲ ਵੀਡੀਓ ਮਾਮਲੇ 'ਚ ਐਡੀਸ਼ਨਲ ਸੁਪਰਡੈਂਟ ਤੇ ਵਾਰਡਨ ਗ੍ਰਿਫ਼ਤਾਰ

PunjabKesari

ਮੀਂਹ ਵਿਚ ਤਰਪਾਲ ਢੱਕਣ ਨੂੰ ਲੈ ਕੇ ਹੋਇਆ ਵਿਵਾਦ 
ਜ਼ਖ਼ਮੀ ਮਜ਼ਦੂਰ ਮਨਜੀਤ ਸਿੰਘ (59) ਪੁੱਤਰ ਇੰਦਰ ਵਾਸੀ ਏਕਤਾ ਇਨਕਲੇਵ ਕਪੂਰਥਲਾ ਨੇ ਦੱਸਿਆ ਕਿ ਉਹ ਨਵੀਂ ਦਾਣਾ ਮੰਡੀ ਸਥਿਤ ਗੋਪਾਲ ਦਾਸ ਯਸ਼ਪਾਲ ਆੜਤੀ ਦੇ ਇਥੇ ਬਤੌਰ ਲੇਬਰ ਕੰਮ ਕਰਦਾ ਹੈ। ਬਾਰਿਸ਼ ਸ਼ੁਰੂ ਹੋਣ 'ਤੇ ਇਕ ਕਿਸਾਨ ਆਪਣੀ ਮੱਕੀ ਦੀ ਫ਼ਸਲ ਨੂੰ ਭਿੱਜਣ ਤੋਂ ਬਚਾਉਣ ਲਈ ਉਸ 'ਤੇ ਤਰਪਾਲ ਢੱਕ ਰਿਹਾ ਸੀ। ਤਰਪਾਲ ਹਵਾ ਨਾਲ ਨਾ ਉੱਡੇ, ਇਸ ਦੇ ਲਈ ਕਿਸਾਨ ਨੇ ਕੋਲ ਰੱਖੀ ਦੂਜੇ ਆੜਤੀ ਦੀ ਮੱਕੀ ਦੀ ਬੋਰੀ ਉਸ 'ਤੇ ਰੱਖ ਦਿੱਤੀ। 

ਇਹ ਵੀ ਪੜ੍ਹੋ: Punjab:ਕੁੱਤਿਆਂ ਨੇ ਜਵਾਕੜੀ ਨੂੰ ਨੋਚ-ਨੋਚ ਮਾਰਿਆ, ਤੜਫ਼-ਤੜਫ਼ ਨਿਕਲੀ ਜਾਨ

PunjabKesari

ਸੀ. ਸੀ. ਟੀ. ਵੀ. ਵੇਖਣ ਦੀ ਗੱਲ ਕਹੀ ਤਾਂ ਭੜਕ ਗਿਆ ਆੜਤੀ 
 ਮਨਜੀਤ ਸਿੰਘ ਮੁਤਾਬਕ ਗੁਆਂਢੀ ਆੜਤੀ ਨੇ ਦੋਸ਼ ਲਗਾਇਆ ਕਿ ਉਸ ਦੀ ਮੱਕੀ ਦੀ ਬੋਰੀ ਬਾਰਿਸ਼ ਵਿਚ ਭਿੱਜ ਗਈ ਹੈ। ਉਸ ਨੇ ਆੜਤੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਬੋਰੀ ਉਸ ਨੇ ਨਹੀਂ ਸਗੋਂ ਕਿਸਾਨ ਨੇ ਰੱਖੀ ਸੀ ਅਤੇ ਪੂਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਵੇਖੀ ਜਾ ਸਕਦੀ ਹੈ। ਦੋਸ਼ ਹੈ ਕਿ ਇਸ ਦੇ ਬਾਵਜੂਦ ਆੜਤੀ ਗੁੱਸੇ ਵਿਚ ਆ ਗਿਆ ਅਤੇ ਮੱਕੀ ਸਾਫ਼ ਕਰਨ ਵਾਲਾ ਫਾਵੜਾ ਚੁੱਕ ਕੇ ਉਸ ਦੇ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। 

ਗਾਲਾਂ ਕੱਢਣ ਅਤੇ ਜਾਤੀਵਾਦ ਦੇ ਸ਼ਬਦ ਕਹਿਣ ਦਾ ਵੀ ਦੋਸ਼ 
ਜ਼ਖ਼ਮੀ ਮਜ਼ਦੂਰ ਨੇ ਦੋਸ਼ ਲਗਾਇਆ ਕਿ ਆੜਤੀ ਨੇ ਉਸ ਨਾਲ ਗਲਤ ਵਿਵਹਾਰ ਕਰਦੇ ਹੋਏ ਗਾਲਾਂ ਕੱਢੀਆਂ ਅਤੇ ਜਾਤੀਸੂਚਕ ਸ਼ਬਦ ਵੀ ਕਹੇ ਹਨ। ਉਸ ਨੇ ਸਿਟੀ ਪੁਲਸ ਸਟੇਸ਼ਨ 'ਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ, ਜਿਸ 'ਚ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਹੋਰ ਮਜ਼ਦੂਰਾਂ ਤੇ ਸਾਬਕਾ ਸਰਪੰਚ ਨੇ ਛੁਡਵਾਇਆ, ਹਸਪਤਾਲ ਪਹੁੰਚਾਇਆ
ਮਨਜੀਤ ਸਿੰਘ ਨੇ ਦੱਸਿਆ ਕਿ ਮੰਡੀ 'ਚ ਮੌਜੂਦ ਹੋਰ ਮਜ਼ਦੂਰਾਂ ਅਤੇ ਸਾਬਕਾ ਸਰਪੰਚ ਗੁਰਨਾਮ ਸਿੰਘ ਨੇ ਦਖ਼ਲ ਦਿੱਤਾ ਅਤੇ ਉਸ ਨੂੰ ਹਮਲਾਵਰ ਤੋਂ ਬਚਾਇਆ। ਫਿਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਦੀ ਨਿਗਰਾਨੀ ਹੇਠ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ: ਜਲੰਧਰ-ਅੰਮ੍ਰਿਤਸਰ NH 'ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ

ਡਾਕਟਰ ਬੋਲੇ-ਮੈਡੀਕਲ ਰਿਪੋਰਟ ਤਿਆਰ ਕਰਕੇ ਪੁਲਸ ਨੂੰ ਭੇਜੀ ਜਾਵੇਗੀ
ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਜਸ਼ਨ ਨੇ ਦੱਸਿਆ ਕਿ ਜ਼ਖ਼ਮੀ ਵਿਅਕਤੀ ਦਾ ਇਲਾਜ ਕੀਤਾ ਜਾ ਰਿਹਾ ਹੈ। ਹਮਲੇ ਦੀ ਪੁਸ਼ਟੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕ ਮੈਡੀਕਲ ਲੀਗਲ ਰਿਪੋਰਟ (MLR) ਤਿਆਰ ਕਰਕੇ ਸਿਟੀ ਪੁਲਸ ਸਟੇਸ਼ਨ ਭੇਜੀ ਜਾਵੇਗੀ। ਕਿਉਂਕਿ ਇਹ ਘਟਨਾ ਸੀ. ਸੀ. ਟੀ. ਵੀ. 'ਚ ਕੈਦ ਹੋ ਗਈ ਹੈ, ਇਸ ਲਈ ਪੁਲਸ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਵੀ ਕਰੇਗੀ।

ਇਹ ਵੀ ਪੜ੍ਹੋ: 13 ਜੁਲਾਈ ਨੂੰ ਪੰਜਾਬ ਆ ਸਕਦੇ ਨੇ PM ਨਰਿੰਦਰ ਮੋਦੀ, ਜਲੰਧਰ 'ਚ ਵੱਡੀ ਰੈਲੀ ਕਰਕੇ ਵਜਾਉਣਗੇ ਚੋਣ ਬਿਗੁਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News