BBMB ਵੱਲੋਂ ਭਾਖੜਾ ਡੈਮ ਬਾਰੇ ਨਵੀਂ ਅਪਡੇਟ ਜਾਰੀ! 24 ਘੰਟਿਆਂ 'ਚ ਪਾਣੀ ਦਾ ਪੱਧਰ ਪਹੁੰਚਿਆ...
Thursday, Jun 25, 2026 - 05:42 PM (IST)
ਨੰਗਲ- ਬਦਲਦੇ ਮੌਸਮ ਅਤੇ ਸਤਲੁਜ ਤੇ ਬਿਆਸ ਦਰਿਆਵਾਂ ਦੇ ਉੱਪਰਲੇ ਕੈਚਮੈਂਟ ਖੇਤਰਾਂ ਵਿੱਚ ਪਾਣੀ ਦੇ ਵਹਾਅ 'ਚ ਕਮੀ ਦੇ ਪ੍ਰਭਾਵ ਹੁਣ ਭਾਖੜਾ ਡੈਮ 'ਤੇ ਵਿਖਾਈ ਦੇ ਰਹੇ ਹਨ। ਭਾਖੜਾ, ਪੌਂਗ ਅਤੇ ਰਣਜੀਤ ਸਾਗਰ ਡੈਮਾਂ ਵਿੱਚ ਪਾਣੀ ਦੀ ਆਮਦ ਲਗਾਤਾਰ ਘਟਦੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ, ਭਾਖੜਾ ਡੈਮ 'ਤੇ ਪਾਣੀ ਦਾ ਪੱਧਰ 1.47 ਫੁੱਟ ਘੱਟ ਗਿਆ ਹੈ, ਜਿਸ ਨਾਲ ਪਾਣੀ ਦਾ ਪੱਧਰ 1,562.82 ਫੁੱਟ ਰਹਿ ਗਿਆ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਾਣੀ ਦੀ ਆਮਦ 'ਚ ਲਗਾਤਾਰ ਕਮੀ ਆ ਰਹੀ ਹੈ।
ਇਹ ਵੀ ਪੜ੍ਹੋ: ਗਰਮੀਆਂ ਦੀਆਂ ਛੁੱਟੀਆਂ ਵਿਚਾਲੇ ਪੰਜਾਬ ਦੇ ਇਨ੍ਹਾਂ ਸਕੂਲਾਂ ਲਈ ਜਾਰੀ ਹੋਏ ਸਖ਼ਤ ਹੁਕਮ
ਬੀ.ਬੀ.ਐੱਮ.ਬੀ. ਦੇ 24 ਜੂਨ ਦੇ ਅੰਕੜਿਆਂ ਮੁਤਾਬਕ ਭਾਖੜਾ ਬੰਨ੍ਹ ਦਾ ਮੌਜੂਦਾ ਪਾਣੀ ਦਾ ਪੱਧਕ 1562.82 ਫੁੱਟ ਹੈ ਜਦਕਿ 24 ਜੂਨ 2025 ਨੂੰ ਇਹ 1563.41 ਫੁੱਟ ਸੀ। ਇਸ ਦਾ ਮਤਲਬ ਹੈ ਕਿ ਇਸ ਸਾਲ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 0.59 ਫੁੱਟ ਘੱਟ ਹੈ। ਪਿਛਲੇ 24 ਘੰਟਿਆਂ 'ਚ ਪਾਣੀ ਦਾ ਪੱਧਰ 1.47 ਘਟਿਆ ਹੈ ਜਦਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ 1.45 ਫੁੱਟ ਵਾਧਾ ਹੋਇਆ ਸੀ।
ਡੈਮ 'ਚ ਪਾਣੀ ਦੀ ਮੌਜੂਦਾ ਆਮਦ 18,175 ਕਿਊਸਿਕ ਹੈ, ਜੋ ਪਿਛਲੇ ਸਾਲ ਇਸੇ ਦਿਨ 47,203 ਕਿਊਸਿਕ ਸੀ। ਇਸ ਤਰ੍ਹਾਂ 29,328 ਕਿਊਸਿਕ ਦੀ ਮਹੱਤਵਪੂਰਨ ਕਮੀ ਦਰਜ ਕੀਤੀ ਗਈ ਹੈ। ਭਾਖੜਾ ਡੈਮ ਤੋਂ ਫਿਲਹਾਲ 32,650 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ। ਪਿਛਲੇ ਸਾਲ ਇਸੇ ਦਿਨ 33,457 ਕਿਊਸਿਕ ਛੱਡਿਆ ਗਿਆ ਸੀ। ਇਸ ਦਾ ਮਤਲਬ ਹੈ ਕਿ ਇਸ ਵਾਰ ਡਿਸਚਾਰਜ ਵੀ ਪਿਛਲੇ ਸਾਲ ਨਾਲੋਂ 807 ਕਿਊਸਿਕ ਘੱਟ ਹੈ।
ਮਾਹਿਰਾਂ ਮੁਤਾਬਕ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਅਤੇ ਉਪਲੱਬਧਤਾ ਮੁੱਖ ਤੌਰ 'ਤੇ ਸਤਲੁਜ ਅਤੇ ਬਿਆਸ ਦਰਿਆਵਾਂ ਦੇ ਕੈਚਮੈਂਟ ਖੇਤਰਾਂ 'ਚ ਬਾਰਿਸ਼ ਅਤੇ ਬਰਫ਼ ਪਿਘਲਣ 'ਤੇ ਨਿਰਭਰ ਕਰਦੀ ਹੈ। ਮੌਜੂਦਾ ਅੰਕੜੇ ਦਰਸਾਉਂਦੇ ਹਨ ਕਿ ਇਸ ਸਾਲ ਇਨ੍ਹਾਂ ਖੇਤਰਾਂ ਤੋਂ ਮੁਕਾਬਲਤਨ ਘੱਟ ਪਾਣੀ ਦੇ ਵਹਾਅ ਨੇ ਡੈਮ ਵਿੱਚ ਪਾਣੀ ਦੇ ਵਹਾਅ ਅਤੇ ਪਾਣੀ ਦੇ ਪੱਧਰ ਦੋਵਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ: ਰਾਡ ਮਾਰ ਕੇ ਨੌਜਵਾਨ ਦਾ ਕਤਲ! 17 ਦਿਨਾਂ ਬਾਅਦ ਤੋੜਿਆ ਦਮ, ਪੁੱਤ ਨੂੰ ਵੇਖ ਧਾਹਾਂ ਮਾਰ ਰੋਈ ਮਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
