ਪੰਜਾਬ ''ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ

Saturday, Jun 27, 2026 - 11:22 AM (IST)

ਪੰਜਾਬ ''ਚ ਭਾਖੜਾ ਤੇ ਥੀਨ ਡੈਮਾਂ ਨੂੰ ਲੈ ਕੇ ਵੱਡੀ ਅਪਡੇਟ, ਪਾਣੀ ਦੇ ਤਾਜ਼ਾ ਹਾਲਾਤ ਨੇ ਵਧਾਈ ਚਿੰਤਾ

ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਸ ਵਾਰ ਮਾਨਸੂਨ 'ਚ ਦੇਰੀ ਅਤੇ ਪ੍ਰੀ-ਮਾਨਸੂਨ ਬਾਰਸ਼ ਦੀ ਘਾਟ ਕਾਰਨ ਭਾਖੜਾ ਅਤੇ ਥੀਨ ਡੈਮਾਂ 'ਚ ਪਾਣੀ ਦਾ ਪੱਧਰ ਕਾਫੀ ਹੇਠਾਂ ਚਲਾ ਗਿਆ ਹੈ। ਇਨ੍ਹਾਂ ਡੈਮਾਂ ਦੇ ਪਾਣੀ ਨੂੰ ਸਿੰਚਾਈ ਅਤੇ ਬਿਜਲੀ ਉਤਪਾਦਨ ਲਈ ਵਰਤਿਆ ਜਾਂਦਾ ਹੈ, ਇਨ੍ਹਾਂ 'ਚ ਇਸ ਵੇਲੇ ਪਾਣੀ ਦਾ ਭੰਡਾਰ ਆਮ ਨਾਲੋਂ ਕਾਫੀ ਘੱਟ ਦਰਜ ਕੀਤਾ ਗਿਆ ਹੈ। ਦੂਜੇ ਪਾਸੇ ਬਿਆਸ ਦਰਿਆ 'ਤੇ ਬਣਿਆ ਪੌਂਗ ਡੈਮ ਅਜੇ ਵੀ ਬਿਹਤਰ ਸਥਿਤੀ 'ਚ ਹੈ। ਕੇਂਦਰੀ ਜਲ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸਤਲੁਜ ਦਰਿਆ 'ਤੇ ਬਣੇ ਭਾਖੜਾ ਡੈਮ 'ਚ ਪਾਣੀ ਦਾ ਪੱਧਰ ਇਸ ਦੀ ਕੁੱਲ ਸਮਰੱਥਾ ਦਾ 21.84 ਫ਼ੀਸਦੀ ਰਹਿ ਗਿਆ ਹੈ, ਜਦੋਂ ਕਿ ਪਿਛਲੇ 10 ਸਾਲਾਂ ਦੀ ਔਸਤ 24.55 ਫ਼ੀਸਦੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਚਲਾਨ ਭਰਨ ਨੂੰ ਲੈ ਕੇ ਵੱਡਾ ਬਦਲਾਅ, ਨਵੀਂ ਨੋਟੀਫਿਕੇਸ਼ਨ ਜਾਰੀ, ਵਾਹਨ ਚਾਲਕ ਹੋ ਜਾਣ ਸਾਵਧਾਨ

26 ਜੂਨ ਨੂੰ ਡੈਮ 'ਚ ਪਾਣੀ ਦੀ ਆਮਦ 17,341 ਕਿਊਸਿਕ ਸੀ, ਜਦੋਂ ਕਿ ਨਿਕਾਸੀ 29,650 ਕਿਊਸਿਕ ਦਰਜ ਕੀਤੀ ਗਈ। ਇਸੇ ਤਰ੍ਹਾਂ ਰਾਵੀ ਦਰਿਆ 'ਤੇ ਬਣੇ ਥੀਨ ਡੈਮ 'ਚ ਪਾਣੀ ਦਾ ਭੰਡਾਰ 35.92 ਫ਼ੀਸਦੀ ਹੈ, ਜੋ ਕਿ 10 ਸਾਲਾਂ ਦੀ ਔਸਤ 42.32 ਫ਼ੀਸਦੀ ਤੋਂ ਕਾਫੀ ਘੱਟ ਹੈ। ਪੌਂਗ ਡੈਮ 'ਚ ਇਸ ਵੇਲੇ ਪਾਣੀ ਦਾ ਪੱਧਰ 27.35 ਫ਼ੀਸਦੀ ਹੈ, ਜੋ ਕਿ 18.45 ਫ਼ੀਸਦੀ ਦੀ ਔਸਤ ਨਾਲੋਂ ਵੱਧ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹਜ਼ਾਰਾਂ ਲੋਕਾਂ ਦੇ ਬੈਂਕ ਖ਼ਾਤੇ ਫਰੀਜ਼, ਸਾਹਮਣੇ ਆਈ ਵੱਡੀ ਵਜ੍ਹਾ, ਪੜ੍ਹੋ ਕੀ ਹੈ ਪੂਰੀ ਖ਼ਬਰ

ਬੀ. ਬੀ. ਐੱਮ. ਬੀ. ਦੇ ਅਧਿਕਾਰੀਆਂ ਨੇ ਦੱਸਿਆ ਕਿ ਪਾਣੀ ਛੱਡਣ ਦੀ ਪ੍ਰਕਿਰਿਆ ਰੂਲ ਕਰਵ ਅਨੁਸਾਰ ਚਲਾਈ ਜਾ ਰਹੀ ਹੈ। ਹਾਲਾਂਕਿ ਮਹੀਨੇ ਦੀ ਸ਼ੁਰੂਆਤ 'ਚ ਸੂਬਿਆਂ ਨੂੰ ਹੜ੍ਹਾਂ ਦੇ ਬਚਾਅ ਲਈ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਸੀ ਪਰ ਹੁਣ ਮਾਨਸੂਨ ਦੇ ਪੱਛੜਨ ਕਾਰਨ ਸਥਿਤੀ ਬਦਲ ਗਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ 2 ਜੁਲਾਈ ਤੱਕ ਭਾਰੀ ਬਾਰਸ਼ ਹੋ ਸਕਦੀ ਹੈ, ਜਿਸ ਨਾਲ ਡੈਮਾਂ ਦੇ ਪਾਣੀ ਦੇ ਪੱਧਰ 'ਚ ਸੁਧਾਰ ਹੋਣ ਦੀ ਸੰਭਾਵਨਾ ਹੈ।
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e

 


author

Babita

Content Editor

Related News