ਬਾਈਕ ਲਵਰਜ਼ ਲਈ ਖੁਸ਼ਖਬਰੀ: ਸਸਤੀ ਹੋਈ ਬਜਾਜ Pulsar

Friday, Jun 17, 2016 - 04:02 PM (IST)

ਬਾਈਕ ਲਵਰਜ਼ ਲਈ ਖੁਸ਼ਖਬਰੀ: ਸਸਤੀ ਹੋਈ ਬਜਾਜ Pulsar
ਜਲੰਧਰ— ਬਾਈਕ ਲਵਰਜ਼ ਲਈ ਇਹ ਇਕ ਸੁਨਹਿਰੀ ਮੌਕਾ ਹੈ ਕਿ ਮਸ਼ਹੂਰ ਬਾਈਕ ਕੰਪਨੀ ਬਜਾਜ ਨੇ ਆਪਣੀ Pulsar 135LS ਮਾਡਲ ਦੀ ਕੀਮਤ ''ਚ 5500 ਰੁਪਏ ਤੱਕ ਦੀ ਕਟੌਤੀ ਕਰ ਦਿੱਤੀ ਹੈ। 63,500 ਰੁਪਏ ਦੀ ਕੀਮਤ ''ਚ ਲਾਂਚ ਹੋਈ ਇਹ ਬਾਈਕ ਹੁਣ ਤੁਹਾਨੂੰ 58,002 (ਐਕਸ ਸ਼ੋਅਰੂਮ ਦਿੱਲੀ) ਦੀ ਕੀਮਤ ''ਚ ਮਿਲ ਰਹੀ ਹੈ। 
 
Pulsar 135LS ਦੇ ਖਾਸ ਫੀਚਰਸ-
ਇਹ ਬਜਾਜ ਪਲਸਰ ਸੀਰੀਜ਼ ਦੀ ਸਭ ਤੋਂ ਸਸਤੀ ਬਾਈਕ ਹੈ ਜਿਸ ਨੂੰ ਸਪੋਰਟੀਅਰ ਡਿਜ਼ਾਈਨ ਦੇ ਨਾਲ ਸਪਲਿਟ ਸੀਟ, ਸਲਿਪ ਆਨ ਹੈਂਡਲਬਾਰਸ ਅਤੇ ਜ਼ਬਰਦਸਤ ਲੁੱਕ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਹ ਬਾਈਕ 134.66 ਸੀਸੀ, 4 ਵਾਲਵ, ਡੀ.ਟੀ.ਐੱਸ.-ਆਈ. ਇੰਜਣ ਦੇ ਨਾਲ ਆਉਂਦੀ ਹੈ ਜੋ 13.56 ਪੀ.ਐੱਸ. ਦੀ ਪਾਵਰ ਜਨਰੇਟ ਕਰਦਾ ਹੈ। 
Bajaj Pulsar 135LS ਦੀ ਇਹ ਨਵੀਂ ਕੀਮਤ ਕੰਪਨੀ ਦੀ ਆਫਿਸ਼ੀਅਲ ਵੈੱਬਸਾਈਟ ''ਤੇ ਸ਼ੋਅ ਹੋ ਰਹੀ ਹੈ। ਕੀਮਤ ''ਚ ਕਟੌਤੀ ਹੋਣ ਤੋਂ ਬਾਅਦ ਹੁਣ ਇਹ ਬਾਈਕ ਆਪਣੇ ਸੈਗਮੇਂਟ ''ਚ ਹੌਂਡਾ ਸੀ.ਬੀ. ਸ਼ਾਈਨ ਅਤੇ ਹੀਰੋ ਗਲੈਮਰ ਵਰਗੀਆਂ ਬਾਈਕਸ ਨੂੰ ਚੁਣੌਤੀ ਪੇਸ਼ ਕਰਨ ਵਾਲੀ ਹੈ।

 


Related News