16 ਮਈ ਨੂੰ ਲਾਂਚ ਹੋਵੇਗਾ ਡਿਊਲ ਸਲਾਈਡਰ ਕੈਮਰੇ ਵਾਲਾ Asus Zenfone 6

05/09/2019 3:34:48 PM

ਗੈਜੇਟ ਡੈਸਕ– ਤਾਈਵਾਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਅਸੁਸ 16 ਮਈ ਨੂੰ ਆਪਣਾ ਨਵਾਂ ਸਮਾਰਟਫੋਨ Asus Zenfone 6 ਲਾਂਚ ਕਰਨ ਵਾਲੀ ਹੈ। ਫੋਨ ਨੂੰ ਸਪੇਸ ’ਚ ਲਾਂਚ ਕੀਤਾ ਜਾਵੇਗਾ। ਫੋਨ ਨੂੰ ਲਾਂਚ ਹੋਣ ’ਚ ਅਜੇ ਕੁਝ ਦਿਨ ਬਚੇ ਹਨ ਪਰ ਇਸ ਦੀ ਕੀਮਤ ਨੂੰ ਲੈ ਕੇ ਇਕ ਲੀਕ ਸਾਹਮਣੇ ਆਇਆ ਹੈ। ਲੀਕ ’ਚ ਇਸ ਫੋਨ ਦੇ ਤਿੰਨ ਵੇਰੀਐਂਟ ਦੀ ਕੀਮਤ ਬਾਰੇ ਦੱਸਿਆ ਗਿਆ ਹੈ। ਫੋਨ ਨੂੰ ਲੈ ਕੇ ਤਾਜ਼ਾ ਅਫਵਾਹ ਦੀ ਮੰਨੀਏ ਤਾਂ ਅਸੁਸ ਜ਼ੈੱਫੋਨ 6 ਦੇ 6 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 19,990 TWD (ਕਰੀਬ 44,880 ਰੁਪਏ), 8 ਜੀ.ਬੀ. ਰੈਮ+256 ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ 23,990 TWD (ਕਰੀਬ 53,862 ਰੁਪਏ)ਅਤੇ 12 ਜੀ.ਬੀ. ਰੈਮ+512 ਜੀ.ਬੀ. ਸਟੋਰੇਜ ਵਾਲੇ ਵੇਰੀਐਂਟ ਦੀ ਕੀਮਤ 29,990 TWD (ਕਰੀਬ 67,333 ਰੁਪਏ) ਹੋ ਸਕਦੀ ਹੈ।

ਇਸ ਫੋਨ ਨੂੰ ਪਿਛਲੇ ਸਾਲ ਲਾਂਚ ਹੋਏ ਅਸੁਸ 5Z ਦਾ ਸਕਸੈਸਰ ਮੰਨਿਆ ਜਾ ਰਿਹਾ ਹੈ। ਅਸੁਸ ਜ਼ੈੱਨਫੋਨ 6 ਦਾ ਹਾਲਹੀ ’ਚ ਇਕ ਟੀਜ਼ਰ ਜਾਰੀ ਕੀਤਾ ਗਿਆ ਸੀ ਜਿਸ ਨੂੰ ਦੇਖ ਕੇ ਕਿਹਾ ਜਾ ਰਿਹਾ ਹੈ ਕਿ ਫੋਨ ’ਚ ਨੌਚਲੈੱਸ ਅਤੇ ਬੇਜ਼ਲ ਲੈੱਸ ਡਿਸਪਲੇਅ ਡਿਜ਼ਾਈਨ ਦਾ ਇਸਤੇਮਾਲ ਕੀਤਾ ਗਿਆ ਹੈ।

ਕੁਝ ਦਿਨ ਪਹਿਲਾਂ ਫੋਨ ਨੂੰ ਯੂ.ਐੱਸ. ਫੇਡਰਸ ਕਮਿਊਨੀਕੇਸ਼ਨ ਕਮਿਸ਼ਨ ਅਤੇ ਬੈਂਚਮਾਰਕਿੰਗ ਸਾਈਟ ਗੀਕਬੈਂਚ ’ਤੇ ਦੇਖਿਆ ਗਿਆ ਸੀ। ਇਨ੍ਹਾਂ ਸਾਈਟਾਂ ਮੁਤਾਬਕ, ਜ਼ੈੱਨਫੋਨ 6 ਡਿਊਲ ਸਲਾਈਡਰਕੈਮਰਾ ਮਡਿਊਲ ਅਤੇ ਡਿਊਲ ਸੈਲਫੀ ਕੈਮਰੇ ਨਾਲ ਆਏਗਾ। ਪ੍ਰੋਸੈਸਰ ਦੀ ਗੱਲ ਕਰੀਏ ਤਾਂ ਇਸ ਵਿਚ ਕੁਆਲਕਾਮ ਸਨੈਪਡ੍ਰੈਗਨ 855 ਐੱਸ.ਓ.ਸੀ. ਪ੍ਰੋਸੈਸਰ ਮੌਜੂਦ ਹੋਵੇਗਾ।

ਅਸੁਸ ਨੇ ਇਸ ਫੋਨ ਦੇ ਇਕ ਟੀਜ਼ ਇਮੇਜ ਨੂੰ ਸ਼ੇਅਰ ਕੀਤਾ ਹੈ। ਇਸ ਵਿਚ ਇਸ ਫੋਨ ਨੂੰ ‘Defy Ordinary’ ਟੈਗਲਾਈਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਮੇਜ ’ਚ ਫੋਨ ਦੇ ਕਿਸੇ ਫੀਚਰ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅਸੁਸ ਜ਼ੈੱਨਫੋਨ 6 ਦੀ ਤਸਵੀਰ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਇਹ ਫੋਨ ਇਕ ਪ੍ਰੀਮੀਅਮ ਫੋਨ ਹੋਵੇਗਾ। ਇਸ ਦੇ ਨਾਲ ਹੀ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਵਿਚ ਕੁਝ ਬਿਹਤਰੀਨ ਫੀਚਰ ਦੇਣ ਵਾਲੀ ਹੈ ਜਿਸ ਨੂੰ ਪਹਿਲਾਂ ਕਿਸੇ ਦੂਜੇ ਅਸੁਸ ਫੋਨ ’ਚ ਨਹੀਂ ਦੇਖਿਆ ਗਿਆ।


Related News