ਬਾਈਡੇਨ ਦੀ ਪਾਰਟੀ ਨੂੰ ਡੋਨੇਸ਼ਨ ਦੇਣ ਵਾਲਿਆਂ ਦਾ ਅਲਟੀਮੇਟਮ, ਰਾਸ਼ਟਰਪਤੀ ਰੇਸ ਤੋਂ ਨਹੀਂ ਹਟੇ ਤਾਂ ਪਾਰਟੀ ਨੂੰ ਚੰਦਾ ਬੰਦ

Saturday, Jul 06, 2024 - 02:39 PM (IST)

ਵਾਸ਼ਿੰਗਟਨ- ਅਮਰੀਕਾ 'ਚ 5 ਨਵੰਬਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ 4 ਮਹੀਨੇ ਦਾ ਸਮਾਂ ਬਚਿਆ ਹੈ। ਉਸ ਤੋਂ ਪਹਿਲੇ ਡੈਮੋਕ੍ਰੇਟਿਕ ਪਾਰਟੀ ਵਲੋਂ ਦੂਜੇ ਕਾਰਜਕਾਲ ਲਈ ਮੈਦਾਨ 'ਚ ਉਤਰੇ 81 ਸਾਲਾ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪਾਰਟੀ ਦੀਆਂ ਪਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। 27 ਜੂਨ ਨੂੰ ਪਹਿਲੀ ਰਾਸ਼ਟਰਪਤੀ ਚੋਣ ਬਹਿਸ 'ਚ ਰਾਸ਼ਟਰਪਤੀ ਬਾਈਡੇਨ ਦੇ ਕਮਜ਼ੋਰ ਪ੍ਰਦਰਸ਼ਨ ਨੂੰ ਪੂਰੀ ਪਾਰਟੀ ਦੀਆਂ ਮੁਸੀਬਤਾਂ ਵਧਾ ਦਿੱਤੀਆਂ ਹਨ। ਇਸ ਬਹਿਸ ਤੋਂ ਬਾਅਦ ਬਾਈਡੇਨ ਦੀ ਲੋਕਪ੍ਰਿਯਤਾ ਘੱਟ ਹੋਈ ਹੈ। ਇਸ ਦੇ ਬਾਵਜੂਦ ਰਾਸ਼ਟਰਪਤੀ ਬਾਈਡੇਨ ਜ਼ਿੱਦ 'ਤੇ ਅੜੇ ਹਨ ਕਿ ਉਹ ਰੇਸ 'ਚ ਬਣੇ ਰਹਿਣਗੇ। 

ਇਹ ਵੀ ਪੜ੍ਹੋ : ਸਟਾਰਮਰ ਕੈਬਨਿਟ ਦੇ 46 ਫ਼ੀਸਦੀ ਮੈਂਬਰ ਮਿਡਲ ਕਲਾਸ ਪਰਿਵਾਰਾਂ ਤੋਂ, 83 ਫ਼ੀਸਦੀ ਪੜ੍ਹੇ ਹਨ ਸਰਕਾਰੀ ਸਕੂਲ

ਇਸ ਵਿਚ ਡੈਮੋਕ੍ਰੇਟਿਕ ਪਾਰਟੀ ਦੀ ਚਿੰਤਾ ਵਧ ਗਈ ਹੈ, ਕਿਉਂਕਿ ਪਾਰਟੀ ਦੇ ਕਈ ਵੱਡੇ ਦਾਨਦਾਤਾਵਾਂ ਨੇ ਖੁੱਲ੍ਹ ਕੇ ਕਿਹਾ ਹੈ ਕਿ ਜਾਂ ਤਾਂ ਬਾਈਡੇਨ ਰਾਸ਼ਟਰਪਤੀ ਦੀਆਂ ਚੋਣਾਂ ਲੜਨ ਦੀ ਜ਼ਿੱਦ ਛੱਡ ਦੇਣ ਨਹੀਂ ਤਾਂ ਉਹ ਸਾਰੀਆਂ ਪਾਰਟੀਆਂ ਨੂੰ ਚੋਣ ਚੰਦਾ ਦੇਣਾ ਬੰਦ ਕਰ ਦੇਣਗੇ। ਉਨ੍ਹਾਂ ਨੂੰ ਉਮੀਦ ਨਹੀਂ ਹੈ ਕਿ ਬਾਈਡੇਨ ਚੋਣ ਜਿੱਤ ਸਕਣਗੇ। ਡੈਮੋਕ੍ਰੇਟਿਕ ਪਾਰਟੀ ਲਈ ਚੋਣ ਚੰਦਾ ਇਕੱਠਾ ਕਰਨ ਵਾਲੀ ਨੈਕਸਟ ਜੈਨਰੇਸ਼ਨ ਪੀ.ਏ.ਸੀ. ਨੇ 834 ਕਰੋੜ ਰੁਪਏ ਜੁਟਾਏ ਹਨ। ਉਸ ਨੇ ਕਿਹਾ ਕਿ ਇਹ ਰਾਸ਼ੀ ਬਾਈਡੇਨ ਦੀ ਜਗ੍ਹਾ ਲੈਣ ਵਾਲੇ ਉਮੀਦਵਾਰ ਲਈ ਇਸਤੇਮਾਲ ਹੋਵੇਗੀ। ਪੀ.ਏ.ਸੀ. ਦਾ ਕਹਿਣਾ ਹੈ ਕਿ ਬਾਈਡੇਨ ਨੂੰ ਰਾਸ਼ਟਰਪਤੀ ਦੀ ਰੇਸ ਤੋਂ ਹਟ ਜਾਣਾ ਚਾਹੀਦਾ ਅਤੇ ਉਨ੍ਹਾਂ ਦੀ ਜਗ੍ਹਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ। ਉਹ ਬਾਈਡੇਨ ਤੋਂ ਬਿਹਤਰ ਉਮੀਦਵਾਰ ਸਾਬਿਤ ਹੋ ਸਕਦੀ ਹੈ। ਰਾਸ਼ਟਰਪਤੀ ਬਾਈਡੇਨ ਰੇਸ ਤੋਂ ਹਟ ਜਾਂਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਉੱਪ ਰਾਸ਼ਟਰਪਤੀ ਕਮਲਾ ਹੈਰਿਸ ਆਉਂਦੀ ਹੈ ਤਾਂ ਉਨ੍ਹਾਂ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਚੋਣ ਪ੍ਰਚਾਰ ਲਈ ਇਕੱਠੇ ਹੋਏ 1770 ਕਰੋੜ ਰੁਪਏ ਮਿਲ ਸਕਦੇ ਹਨ। ਸੀਨੀਅਰ ਰਾਜਨੀਤਕ ਕਾਨੂੰਨ ਸਲਾਹਕਾਰ ਕੇਨੇਥ ਗ੍ਰਾਸ ਅਨੁਸਾਰ ਉਨ੍ਹਾਂ ਦਾ ਮੁਹਿੰਮ ਖਾਤਾ ਦੋਹਾਂ ਉਮੀਦਵਾਰਾਂ ਦੇ ਨਾਂ 'ਤੇ ਰਜਿਸਟਰਡ ਸੀ। ਜੇਕਰ ਬਾਈਡੇਨ ਰਾਸ਼ਟਰਪਤੀ ਚੋਣਾਂ ਤੋਂ ਹਟ ਜਾਂਦੇ ਹਨ ਤਾਂ ਕਮਲਾ ਹੈਰਿਸ ਉਸ ਚੰਦੇ ਦਾ ਇਸਤੇਮਾਲ ਖ਼ੁਦ ਦੇ ਰਾਸ਼ਟਰਪਤੀ ਅਹੁਦੇ ਦੀ ਕੋਸ਼ਿਸ਼ ਕਰ ਸਕਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News