ਦੀਪਿਕਾ ਪਾਦੂਕੋਣ ਨੇ ਬਰਥਡੇ ਬੁਆਏ ਰਣਵੀਰ ਸਿੰਘ ਨੂੰ ਦਿੱਤਾ ਬੇਹੱਦ ਹੀ ਖ਼ਾਸ ਤੋਹਫਾ

Saturday, Jul 06, 2024 - 01:57 PM (IST)

ਦੀਪਿਕਾ ਪਾਦੂਕੋਣ ਨੇ ਬਰਥਡੇ ਬੁਆਏ ਰਣਵੀਰ ਸਿੰਘ ਨੂੰ ਦਿੱਤਾ ਬੇਹੱਦ ਹੀ ਖ਼ਾਸ ਤੋਹਫਾ

ਮੁੰਬਈ- ਬਾਲੀਵੁੱਡ ਦੇ 'ਬਾਜੀਰਾਓ' ਯਾਨੀ ਰਣਵੀਰ ਸਿੰਘ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ 'ਚੋਂ ਇਕ ਹਨ। ਉਨ੍ਹਾਂ ਨੂੰ ਬਾਲੀਵੁੱਡ 'ਚ ਪਹਿਲਾ ਬ੍ਰੇਕ 2010 'ਚ ਰਿਲੀਜ਼ ਹੋਈ ਫ਼ਿਲਮ 'ਬੈਂਡ ਬਾਜਾ ਬਾਰਾਤ' ਤੋਂ ਮਿਲਿਆ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਅੱਜ ਰਣਵੀਰ ਸਿੰਘ ਆਪਣਾ 39ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਆਪਣੇ ਅਜੀਬ ਅੰਦਾਜ਼ ਕਾਰਨ ਸੁਰਖੀਆਂ 'ਚ ਰਹਿਣ ਵਾਲੇ ਰਣਵੀਰ ਦੇ ਇਸ ਖਾਸ ਦਿਨ ਨੂੰ ਉਨ੍ਹਾਂ ਦੀ ਗਰਭਵਤੀ ਪਤਨੀ ਅਤੇ ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਣ ਨੇ ਬੇਹੱਦ ਖਾਸ ਬਣਾਇਆ ਹੈ। ਦੀਪੂ ਨੇ ਰਣਵੀਰ ਨੂੰ ਅਜਿਹਾ ਤੋਹਫਾ ਦਿੱਤਾ, ਜਿਸ ਨੂੰ ਦੇਖ ਕੇ ਉਹ ਖੁਸ਼ੀ ਨਾਲ ਝੂਮ ਉੱਠੇ।

PunjabKesari

ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕਲਕੀ 2898 ਏ. ਡੀ' ਨੂੰ ਲੈ ਕੇ ਸੁਰਖੀਆਂ 'ਚ ਹੈ ਅਤੇ ਇਨ੍ਹੀਂ ਦਿਨੀਂ ਉਹ ਆਪਣੇ ਗਰਭ ਅਵਸਥਾ ਦਾ ਆਨੰਦ ਮਾਣ ਰਹੀ ਹੈ। ਬੱਚੇ ਦੇ ਆਉਣ ਤੋਂ ਪਹਿਲਾਂ ਦੀਪਿਕਾ ਨੇ ਰਣਵੀਰ ਸਿੰਘ ਦੇ ਜਨਮਦਿਨ ਨੂੰ ਖਾਸ ਬਣਾ ਦਿੱਤਾ ਹੈ। ਦੀਪਿਕਾ ਵੱਲੋਂ ਰਣਵੀਰ ਨੂੰ ਦਿੱਤਾ ਗਿਫਟ ਮਿਲਣ ਤੋਂ ਬਾਅਦ 'ਸਿੰਬਾ' ਕਾਫੀ ਖੁਸ਼ ਹੈ।ਅਦਾਕਾਰਾ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਸੰਗੀਤ ਸਮਾਰੋਹ 'ਚ ਜਾਮਨੀ ਰੰਗ ਦੀ ਖੂਬਸੂਰਤ ਸਾੜੀ 'ਚ ਸ਼ਿਰਕਤ ਕੀਤੀ। ਇਸ ਲੁੱਕ ਨੂੰ ਦੇਖ ਕੇ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਯਾਦ ਆ ਗਈ ਹੈ।

PunjabKesari

ਉਹ ਸਾੜੀ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੀ ਨਜ਼ਰ ਆਈ। ਅਦਾਕਾਰਾ ਨੇ ਆਪਣੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਉਸ ਨੇ ਇੱਕ ਕੈਪਸ਼ਨ ਲਿਖਿਆ, 'ਕਿਉਂਕਿ ਇਹ ਸ਼ੁੱਕਰਵਾਰ ਦੀ ਰਾਤ ਹੈ ਅਤੇ ਬੇਬੀ ਪਾਰਟੀ ਕਰਨਾ ਚਾਹੁੰਦਾ ਹੈ'। ਇਨ੍ਹਾਂ ਤਸਵੀਰਾਂ ਨਾਲ ਬਰਥਡੇ ਬੁਆਏ ਯਾਨੀ ਰਣਵੀਰ ਨੂੰ ਟੈਗ ਕੀਤਾ ਹੈ।

ਇਹ ਵੀ ਪੜ੍ਹੋ- 'ਬਿੱਗ ਬੌਸ 17' ਦਾ ਇਹ ਪ੍ਰਤੀਯੋਗੀ ਹੋਇਆ ਹਾਦਸੇ ਦਾ ਸ਼ਿਕਾਰ, ਵਾਲ -ਵਾਲ ਬਚੀ ਜਾਨ

ਇਨ੍ਹਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਗਲੀ ਬੁਆਏ ਐਕਟਰ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕੇ ਅਤੇ ਦੀਪਿਕਾ 'ਤੇ ਆਪਣੇ ਪਿਆਰ ਦੀ ਵਰਖਾ ਕਰ ਦਿੱਤੀ। ਰਣਵੀਰ ਨੇ ਲਿਖਿਆ, 'ਮੇਰਾ ਖੂਬਸੂਰਤ ਜਨਮਦਿਨ ਦਾ ਤੋਹਫਾ...ਲਵ ਯੂ'। ਰਣਵੀਰ ਦੀ ਇਸ ਪ੍ਰਤੀਕਿਰਿਆ ਤੋਂ ਪਤਾ ਲੱਗਦਾ ਹੈ ਕਿ ਉਹ ਆਉਣ ਵਾਲੇ ਬੱਚੇ ਨੂੰ ਲੈ ਕੇ ਕਿੰਨੇ ਉਤਸ਼ਾਹਿਤ ਹਨ। ਹੁਣ ਇਸ ਤੋਂ ਵਧੀਆ ਤੋਹਫ਼ਾ ਕੀ ਹੋ ਸਕਦਾ ਹੈ?


author

Priyanka

Content Editor

Related News