ਪੁਲਸ ਨੇ ਹੈਰੋਇਨ ਸਮੇਤ ਨੌਜਵਾਨ ਨੂੰ ਕੀਤਾ ਕਾਬੂ, ਮਾਮਲਾ ਦਰਜ
Saturday, Jul 06, 2024 - 03:39 PM (IST)

ਸੰਗਰੂਰ (ਸਿੰਗਲਾ): ਪੁਲਸ ਵੱਲੋਂ ਇਕ ਨੌਜਵਾਨ ਨੂੰ 6 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ। ਜਾਣਕਾਰੀ ਅਨੁਸਾਰ ਥਾਣੇਦਾਰ ਗੁਰਪਾਲ ਸਿੰਘ ਸਮੇਤ ਪੁਲਸ ਪਾਰਟੀ ਦੇ ਗਸਤ ਤੇ ਚੈਕਿੰਗ ਲਈ ਧੰਦੀਵਾਲ ਤੋਂ ਲਿੰਕ ਰੋਡ ਰਾਹੀ ਪਿੰਡ ਹਸਨਪੁਰ ਨੂੰ ਜਾ ਰਿਹਾ ਸੀ। ਜਦੋਂ ਪੁਲਸ ਪਾਰਟੀ ਨੇੜੇ ਪੁਲ ਨਹਿਰ ਬਾ-ਹੱਦ ਪਿੰਡ ਹਸਨਪੁਰ ਪੁੱਜੀ ਤਾਂ ਇੱਕ ਨੌਜਵਾਨ ਪਟਰੀ ਦੇ ਖੱਬੇ ਹੱਥ ਬੈਠਾ ਦਿਖਾਈ ਦਿੱਤਾ ਜੋ ਪੁਲਸ ਪਾਰਟੀ ਨੂੰ ਵੇਖ ਕੇ ਇਕ ਦਮ ਘਬਰਾ ਕੇ ਖੜਾ ਹੋ ਗਿਆ ਅਤੇ ਆਪਣੇ ਹੱਥ ਵਿਚ ਫੜੀ ਲਿਫਾਫੀ ਹੇਠਾਂ ਸੁੱਟ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਸ਼ਹੂਰ ਮੂਸਾ ਪਿੰਡ 'ਚ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ
ਥਾਣੇਦਾਰ ਗੁਰਪਾਲ ਸਿੰਘ ਨੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਂ ਪਤਾ ਪੁੱਛਿਆ, ਜਿਸ ਨੇ ਆਪਣਾ ਨਾਂ ਅਨੀਕੇਤ ਉਰਫ ਹਨੀ ਪੁੱਤਰ ਦਰਸਨ ਸਿੰਘ ਉਰਫ ਬੀਟਾ ਵਾਸੀ ਨੇੜੇ ਸਿਵ ਮੰਦਰ, ਬਾਜੀਗਰ ਬਸਤੀ ਧੂਰੀ ਦੱਸਿਆ। ਫਿਰ ਥਾਣੇਦਾਰ ਗੁਰਪਾਲ ਸਿੰਘ ਨੇ ਦੋਸ਼ੀ ਵੱਲੋਂ ਹੇਠਾਂ ਸੁੱਟੀ ਹੋਈ ਲਿਫਾਫੀ ਪਲਾਸਟਿਕ ਪਾਰਦਰਸ਼ੀ ਨੂੰ ਚੈੱਕ ਕੀਤਾ, ਜਿਸ ਵਿਚੋਂ 6 ਗ੍ਰਾਮ ਹੈਰੋਇਨ ਸਮੇਤ ਲਿਫਾਫੀ ਪਲਾਸਟਿਕ ਬ੍ਰਾਮਦ ਹੋਈ ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ ਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8