ਫਰਾਂਸ ਪੁਰਤਗਾਲ ਨੂੰ, ਸਪੇਨ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚਿਆ

Saturday, Jul 06, 2024 - 02:42 PM (IST)

ਫਰਾਂਸ ਪੁਰਤਗਾਲ ਨੂੰ, ਸਪੇਨ ਜਰਮਨੀ ਨੂੰ ਹਰਾ ਕੇ ਸੈਮੀਫਾਈਨਲ ''ਚ ਪਹੁੰਚਿਆ

ਹੈਮਬਰਗ- ਯੂਰੋ ਕਪ 2024 ਟੂਰਨਾਮੈਂਟ ਦੇ ਕੁਆਰਟਰ ਫਾਈਨਲ ਮੈਚਾਂ ਵਿਚ ਫਰਾਂਸ ਨੇ ਪੁਰਤਗਾਲ ਨੂੰ ਪੈਨਲਟੀ ਸ਼ੂਟਆਊਟ ਵਿਚ 5-3 ਨਾਲ ਅਤੇ ਸਪੇਨ ਨੇ ਜਰਮਨੀ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਸ਼ੁੱਕਰਵਾਰ ਨੂੰ ਵੋਕਸਪਾਰਕ ਸਟੇਡੀਅਮ 'ਚ ਖੇਡੇ ਗਏ ਮੈਚ 'ਚ ਕਿਲੀਅਨ ਐਮਬਾਪੇ ਦੀ ਅਗਵਾਈ ਵਾਲੀ ਫਰਾਂਸ ਨੇ ਯੂਰੋ ਕੱਪ 2024 ਦੇ ਕੁਆਰਟਰ ਫਾਈਨਲ 'ਚ ਕ੍ਰਿਸਟੀਆਨੋ ਰੋਨਾਲਡੋ ਦੀ ਪੁਰਤਗਾਲ ਟੀਮ ਨੂੰ ਪੈਨਲਟੀ ਸ਼ੂਟਆਊਟ 'ਚ 5-3 ਨਾਲ ਹਰਾਇਆ। ਮੈਚ ਦੌਰਾਨ ਸਪੇਨ ਅਤੇ ਪੁਰਤਗਾਲ ਦੀਆਂ ਟੀਮਾਂ ਨਿਰਧਾਰਤ ਸਮੇਂ ਵਿੱਚ ਗੋਲ ਨਹੀਂ ਕਰ ਸਕੀਆਂ। ਇਸ ਤੋਂ ਬਾਅਦ ਪੈਨਲਟੀ ਸ਼ੂਟਆਊਟ ਖੇਡਿਆ ਗਿਆ। ਪੈਨਲਟੀ ਸ਼ੂਟਆਊਟ ਵਿੱਚ ਫਰਾਂਸ ਨੇ ਪੰਜ ਗੋਲ ਕੀਤੇ ਜਦਕਿ ਪੁਰਤਗਾਲ ਦੀ ਟੀਮ ਸਿਰਫ਼ ਤਿੰਨ ਗੋਲ ਹੀ ਕਰ ਸਕੀ। ਇੱਕ ਹੋਰ ਕੁਆਰਟਰ ਫਾਈਨਲ ਮੈਚ ਵਿੱਚ ਸਪੇਨ ਨੇ ਮੇਜ਼ਬਾਨ ਜਰਮਨੀ ਨੂੰ 2-1 ਨਾਲ ਹਰਾ ਕੇ ਬਾਹਰ ਕਰ ਦਿੱਤਾ। ਸਪੇਨ ਅਤੇ ਜਰਮਨੀ ਦੀਆਂ ਟੀਮਾਂ ਪਹਿਲੇ ਹਾਫ ਵਿੱਚ ਕੋਈ ਗੋਲ ਨਹੀਂ ਕਰ ਸਕੀਆਂ। ਦੂਜੇ ਹਾਫ ਦੇ 51ਵੇਂ ਮਿੰਟ ਵਿੱਚ ਡੇਨੀ ਓਲਮੋ ਨੇ ਲਾਮਿਨੇ ਯਮਾਲ ਦੀ ਸਹਾਇਤਾ ਨਾਲ ਗੋਲ ਕਰਕੇ ਸਪੇਨ ਨੂੰ 1-0 ਦੀ ਬੜ੍ਹਤ ਦਿਵਾਈ। ਮੈਚ ਦੇ 89ਵੇਂ ਮਿੰਟ ਵਿੱਚ ਜੋਸ਼ੂਆ ਕਿਮਿਚ ਦੇ ਪਾਸ ’ਤੇ ਜਰਮਨੀ ਦੇ ਫਲੋਰੀਅਨ ਵੇਰਟਜ਼ ਨੇ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ। ਜੇਕਰ ਮੈਚ ਨਿਰਧਾਰਤ ਸਮੇਂ 'ਤੇ ਡਰਾਅ ਰਿਹਾ ਤਾਂ ਵਾਧੂ ਸਮਾਂ ਦਿੱਤਾ ਗਿਆ। 119ਵੇਂ ਮਿੰਟ 'ਚ ਓਲਮੋ ਦੀ ਮਦਦ ਨਾਲ ਮਿਕੇਲ ਮੇਰਿਨੋ ਨੇ ਹੈਡਰ 'ਤੇ ਗੋਲ ਕਰਕੇ ਸਪੇਨ ਨੂੰ 2-1 ਨਾਲ ਜਿੱਤ ਦਿਵਾਈ। ਸਪੇਨ ਦੀ ਟੀਮ ਲਗਾਤਾਰ ਦੂਜੀ ਵਾਰ ਸੈਮੀਫਾਈਨਲ 'ਚ ਪਹੁੰਚੀ ਹੈ। ਪਹਿਲਾ ਸੈਮੀਫਾਈਨਲ ਮੈਚ ਫਰਾਂਸ ਅਤੇ ਸਪੇਨ ਵਿਚਾਲੇ ਖੇਡਿਆ ਜਾਵੇਗਾ।


author

Aarti dhillon

Content Editor

Related News