ਟਰੇਨ ਚਾਲਕਾਂ ਨੂੰ ਮਿਲੇ ਰਾਹੁਲ ਗਾਂਧੀ, ਸੁਰੱਖਿਆ ਸਬੰਧੀ ਗੰਭੀਰ ਮੁੱਦਿਆਂ ''ਤੇ ਕੀਤੀ ਚਰਚਾ

Saturday, Jul 06, 2024 - 02:49 PM (IST)

ਟਰੇਨ ਚਾਲਕਾਂ ਨੂੰ ਮਿਲੇ ਰਾਹੁਲ ਗਾਂਧੀ, ਸੁਰੱਖਿਆ ਸਬੰਧੀ ਗੰਭੀਰ ਮੁੱਦਿਆਂ ''ਤੇ ਕੀਤੀ ਚਰਚਾ

ਨਵੀਂ ਦਿੱਲੀ- ਟੇਰਨ ਚਾਲਕਾਂ ਦੇ ਸਮੂਹ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ ਇਕ ਮੰਗ ਪੱਤਰ ਸੌਂਪਿਆ ਹੈ, ਜਿਸ ਵਿਚ ਹਾਲ ਹੀ ਦੇ ਟਰੇਨ ਹਾਦਸਿਆਂ ਲਈ ਕੰਮਕਾਜ ਸਬੰਧੀ ਖਰਾਬ ਹਲਾਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਹ ਜਾਣਕਾਰੀ ਆਲ ਇੰਡੀਆ ਲੋਕੋ ਰਨਿੰਗ ਸਟਾਫ ਐਸੋਸੀਏਸ਼ਨ ਦੇ ਦੱਖਣੀ ਜ਼ੋਨ ਪ੍ਰਧਾਨ ਆਰ. ਕੁਮਾਰੇਸਨ ਨੇ ਦਿੱਤੀ। ਗਾਂਧੀ ਨੇ ਸ਼ੁੱਕਰਵਾਰ ਨੂੰ ਲੋਕੋ ਪਾਇਲਟਾਂ ਦੇ ਸਮੂਹ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਹ 'ਰੇਲਵੇ ਦੇ ਨਿੱਜੀਕਰਨ' ਅਤੇ ਭਰਤੀ ਦੀ ਕਮੀ ਦਾ ਮੁੱਦਾ ਉਠਾਉਣਗੇ।

ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਰੇਲ ਚਾਲਕਾਂ ਵਿਚਕਾਰ ਮੀਟਿੰਗ ਦਾ ਪ੍ਰਬੰਧ ਕਰਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕੁਮਾਰੇਸਨ ਨੇ ਦੱਸਿਆ ਕਿ ਲੋਕੋ ਪਾਇਲਟ ਆਪਣੀ ਅਤੇ ਰੇਲਵੇ 'ਚ ਯਾਤਰੀਆਂ ਦੇ ਸਾਹਮਣੇ ਆਉਣ ਵਾਲੇ ਸੁਰੱਖਿਆ ਸਬੰਧੀ ਗੰਭੀਰ ਮੁੱਦਿਆਂ ਵੱਲ ਰਾਹੁਲ ਦਾ ਧਿਆਨ ਆਕਰਸ਼ਿਤ ਕਰਾਉਣਾ ਚਾਹੁੰਦੇ ਹਨ। ਐਸੋਸੀਏਸ਼ਨ ਨੇ ਮੰਗ ਪੱਤਰ 'ਚ ਕਿਹਾ ਕਿ ਭਾਰਤੀ ਰੇਲਵੇ ਨਾਲ ਜੁੜੇ ਹਾਦਸਿਆਂ ਨੇ ਲੋਕੋ ਪਾਇਲਟਾਂ ਦੇ ਕੰਮ ਕਰਨ ਦੀਆਂ ਸਥਿਤੀਆਂ ਵਿਚ ਸੁਧਾਰ ਸਮੇਤ ਕਈ ਮੁੱਦਿਆਂ ਨੂੰ ਹੱਲ ਕਰਨ ਦੀ ਤੁਰੰਤ ਲੋੜ ਨੂੰ ਉਜਾਗਰ ਕੀਤਾ ਹੈ। ਮੰਗ ਪੱਤਰ ਵਿਚ ਰੇਲ ਚਾਲਕਾਂ ਦੀ ਦੁਰਦਸ਼ਾ ਨੂੰ ਉਜਾਗਰ ਕਰਦਿਆਂ ਕਿਹਾ ਗਿਆ ਕਿ ਲੋਕੋ ਪਾਇਲਟ ਖਾਸ ਕਰਕੇ ਮਾਲ ਗੱਡੀਆਂ ਚਲਾਉਣ ਵਾਲੇ 14 ਤੋਂ 16 ਘੰਟੇ ਕੰਮ ਕਰਦੇ ਹਨ ਅਤੇ ਤਿੰਨ-ਚਾਰ ਦਿਨਾਂ ਬਾਅਦ ਘਰ ਜਾਂਦੇ ਹਨ। ਇਸ ਵਿਚ ਕਿਹਾ ਗਿਆ ਹੈ ਕਿ ਇਹ ਡਰਾਈਵਰ ਚਾਰ ਰਾਤਾਂ ਤੋਂ ਵੱਧ ਸਮੇਂ ਤੱਕ ਲਗਾਤਾਰ ਕੰਮ ਕਰਦੇ ਹਨ ਅਤੇ ਉਨ੍ਹਾਂ ਨੂੰ ਹਫ਼ਤਾਵਾਰੀ ਆਰਾਮ ਕਰਨ ਦੀ ਬਜਾਏ 10 ਦਿਨਾਂ ਵਿਚ ਇਕ ਵਾਰ ਆਰਾਮ ਦਿੱਤਾ ਜਾਂਦਾ ਹੈ। 

ਮੰਗ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ 2017 ਵਿਚ ਰੇਲਵੇ ਵਲੋਂ ਗਠਿਤ ਸੁਰੱਖਿਆ 'ਤੇ ਟਾਸਕ ਫੋਰਸ ਨੇ ਪਾਇਆ ਕਿ 'ਲਾਲ ਸਿਗਨਲ' ਦੀ ਉਲੰਘਣਾ ਜ਼ਿਆਦਾਤਰ ਉਦੋਂ ਹੁੰਦੀ ਹੈ ਜਦੋਂ ਲੋਕੋ ਪਾਇਲਟ "ਨਾਕਾਫੀ ਹਫਤਾਵਾਰੀ ਆਰਾਮ" ਤੋਂ ਬਾਅਦ ਕੰਮ 'ਤੇ ਵਾਪਸ ਆਉਂਦੇ ਹਨ। ਕਿਉਂਕਿ ਉਨ੍ਹਾਂ (ਟਰੇਨ ਡਰਾਈਵਰਾਂ) ਨੂੰ ਉਨ੍ਹਾਂ ਦੇ ਘਰੇਲੂ ਕੰਮ ਕਰਨ ਲਈ ਛੁੱਟੀ ਨਹੀਂ ਦਿੱਤੀ ਜਾਂਦੀ ਹੈ, ਉਹ ਆਪਣੇ ਆਰਾਮ ਦੇ ਸਮੇਂ ਦੌਰਾਨ ਘਰੇਲੂ ਕੰਮ ਕਰਦੇ ਹਨ ਅਤੇ ਇਸ ਲਈ ਉਹ ਢੁਕਵਾਂ ਆਰਾਮ ਕਰਨ ਦੇ ਯੋਗ ਨਹੀਂ ਹਨ। ਸਾਰੇ ਕਰਮੀਆਂ ਨੂੰ ਹਫਤਾਵਾਰੀ 40 ਤੋਂ 64 ਘੰਟੇ ਆਰਾਮ ਮਿਲਦਾ ਹੈ ਪਰ ਲੋਕੋ ਪਾਇਲਟਾਂ ਨੂੰ ਸਿਰਫ 30 ਘੰਟੇ ਆਰਾਮ ਮਿਲਦਾ ਹੈ।  ਰੇਲ ਚਾਲਕਾਂ ਨੇ ਦੱਸਿਆ ਕਿ 14 ਅਗਸਤ 1973 ਨੂੰ ਤਤਕਾਲੀ ਮੰਤਰੀ ਨੇ ਸੰਸਦ ਵਿੱਚ ਐਲਾਨ ਕੀਤਾ ਸੀ ਕਿ ‘ਲੋਕੋ ਰਨਿੰਗ ਸਟਾਫ’ ਦੇ ਮੈਂਬਰਾਂ ਨੂੰ ਲਗਾਤਾਰ 10 ਘੰਟੇ ਤੋਂ ਵੱਧ ਕੰਮ ਨਹੀਂ ਕਰਨਾ ਪਵੇਗਾ।


author

Tanu

Content Editor

Related News