‘ਜਗ ਬਾਣੀ’ ਦੀ ਖ਼ਬਰ ਦਾ ਅਸਰ: PWD ਵਿਭਾਗ ਨੂੰ ਜਾਰੀ ਹੋਇਆ ਨੋਟਿਸ, ਪੜ੍ਹੋ ਪੂਰਾ ਮਾਮਲਾ
Saturday, Jul 06, 2024 - 03:31 PM (IST)
ਲੁਧਿਆਣਾ (ਹਿਤੇਸ਼)- ਬੁੱਢੇ ਨਾਲੇ ’ਤੇ ਚਾਂਦ ਸਿਨੇਮਾ ਨੇੜੇ ਫਲਾਈਓਵਰ ਬਣਾਉਣ ਦੀ ਕਛੁੂਆ ਚਾਲ ਨੂੰ ਲੈ ਕੇ ਨਗਰ ਨਿਗਮ ਵੱਲੋਂ ਪੀ. ਡਬਲਯੂ. ਡੀ. ਵਿਭਾਗ ਨੂੰ ਨੋਟਿਸ ਜਾਰੀ ਕਰ ਕੇ ਸਟੇਟਸ ਰਿਪੋਰਟ ਮੰਗੀ ਗਈ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਬੁੱਢੇ ਨਾਲੇ ’ਤੇ ਚਾਂਦ ਸਿਨੇਮਾ ਨੇੜੇ ਫਲਾਈਓਵਰ ਬਣਾਉਣ ਦੀ ਜ਼ਿੰਮੇਵਾਰੀ ਨਗਰ ਨਿਗਮ ਵੱਲੋਂ ਪੀ. ਡਬਲਯੂ. ਡੀ. ਵਿਭਾਗ ਨੂੰ ਦਿੱਤੀ ਗਈ ਹੈ।
ਇਸ ਪ੍ਰਾਜੈਕਟ ਲਈ ਪੀ. ਡਬਲਯੂ. ਡੀ. ਵਿਭਾਗ ਵੱਲੋਂ ਪਿਛਲੇ ਸਾਲ ਦਸੰਬਰ ਦੌਰਾਨ ਵਰਕ ਆਰਡਰ ਜਾਰੀ ਕੀਤਾ ਗਿਆ ਸੀ ਅਤੇ ਫਲਾਈਓਵਰ ਬਣਾਉਣ ਦਾ ਕੰਮ ਪੂਰਾ ਕਰਨ ਲਈ 9 ਮਹੀਨੇ ਦੀ ਡੈੱਡਲਾਈਨ ਤੈਅ ਕੀਤੀ ਗਈ ਹੈ ਪਰ ਮੌਜੂਦਾ ਸਮੇਂ ਤੱਕ ਸਾਈਟ ’ਤੇ ਨਾ-ਮਾਤਰ ਉਸਾਰੀ ਕਾਰਜ ਹੋਇਆ ਹੈ ਅਤੇ ਬਾਕੀ 3 ਮਹੀਨਿਆਂ ’ਚ ਪ੍ਰਾਜੈਕਟ ਪੂਰਾ ਹੋਣ ਦੀ ਸੰਭਾਵਨਾ ਨਜ਼ਰ ਨਹੀਂ ਆ ਰਹੀ।
ਇਹ ਖ਼ਬਰ ਵੀ ਪੜ੍ਹੋ - ਮੂਸੇਵਾਲਾ ਕਤਲਕਾਂਡ: ਗਵਾਹੀ ਦੇਣ ਨਹੀਂ ਪੁੱਜੇ Thar 'ਚ ਬੈਠੇ ਦੋਵੇਂ ਯਾਰ, ਅਦਾਲਤ ਵੱਲੋਂ ਨਵੇਂ ਹੁਕਮ ਜਾਰੀ
ਇਸ ਸਬੰਧੀ ਨਗਰ ਨਿਗਮ ਵੱਲੋਂ ਪੀ. ਡਬਲਯੂ. ਡੀ. ਵਿਭਾਗ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਕਿ ਸਾਈਟ ’ਤੇ ਫਲਾਈਓਵਰ ਬਣਾਉਣ ਦੀ ਪ੍ਰੋਗ੍ਰੈਸ ਡੈੱਡਲਾਈਨ ਦੇ ਮੁਤਾਬਕ ਨਹੀਂ ਹੈ, ਜਿਸ ਦੇ ਮੱਦੇਨਜ਼ਰ ਨਗਰ ਨਿਗਮ ਪੀ. ਡਬਲਯੂ. ਡੀ. ਵਿਭਾਗ ਤੋਂ ਪ੍ਰਾਜੈਕਟ ਦੀ ਸਟੇਟਸ ਰਿਪੋਰਟ ਮੰਗੀ ਗਈ ਹੈ ਅਤੇ ਸਾਫ ਕਰ ਦਿੱਤਾ ਗਿਆ ਹੈ ਕਿ ਦੇਰ ਹੋਣ ਦੀ ਸੂਰਤ ’ਚ ਨਗਰ ਨਿਗਮ ਵੱਲੋਂ ਵਾਧੂ ਲਾਗਤ ਦਾ ਬੋਝ ਨਹੀਂ ਚੁੱਕਿਆ ਜਾਵੇਗਾ।
12 ਸਾਲ ਤੋਂ ਅੱਧ ਵਿਚਾਲੇ ਲਟਕਿਆ ਹੋਇਆ ਹੈ ਪ੍ਰਾਜੈਕਟ
ਜਲੰਧਰ ਬਾਈਪਾਸ ਤੋਂ ਜਗਰਾਓਂ ਪੁਲ ਵੱਲ ਜਾਂਦੇ ਸਮੇਂ ਬੁੱਢੇ ਨਾਲੇ ’ਤੇ ਚਾਂਦ ਸਿਨੇਮਾ ਨੇੜੇ ਸਥਿਤ ਫਲਾਈਓਵਰ ਨੂੰ 12 ਸਾਲ ਪਹਿਲਾਂ ਅਣਸੁਰੱਖਿਅਤ ਐਲਾਨ ਕੇ ਭਾਰੀ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਸੀ ਪਰ ਇਸ ਪੁਲ ਨੂੰ ਮੁੜ ਬਣਾਉਣ ਦਾ ਕੰਮ ਪਹਿਲਾਂ ਕਾਫੀ ਦੇਰ ਤੱਕ ਫੰਡ ਦੀ ਕਮੀ ਅਤੇ ਡਿਜ਼ਾਈਨ ਫਾਈਨਲ ਨਾ ਹੋਣ ਕਾਰਨ ਲਟਕਿਆ ਰਿਹਾ ਅਤੇ ਫਿਰ ਨਗਰ ਨਿਗਮ ਵੱਲੋਂ 10 ਵਾਰ ਲਗਾਏ ਗਏ ਟੈਂਡਰਾਂ ’ਚ ਕਿਸੇ ਕੰਪਨੀ ਨੇ ਹਿੱਸਾ ਨਹੀਂ ਲਿਆ, ਜਿਸ ਦੇ ਮੱਦੇਨਜ਼ਰ ਇਸ ਪ੍ਰਾਜੈਕਟ ਨੂੰ ਸਿਰੇ ਚੜ੍ਹਾਉਣ ਦੀ ਜ਼ਿੰਮੇਵਾਰੀ ਸਮਾਰਟ ਸਿਟੀ ਮਿਸ਼ਨ ਦੇ ਫੰਡ ’ਚੋਂ ਪੀ. ਡਬਲਯੂ. ਡੀ. ਵਿਭਾਗ ਨੂੰ ਦਿੱਤੀ ਗਈ, ਜਿਨ੍ਹਾਂ ਵੱਲੋਂ ਲਗਾਇਆ ਗਿਆ ਟੈਂਡਰ ਤਾਂ ਫਾਈਨਲ ਹੋ ਗਿਆ ਪਰ ਪ੍ਰਾਜੈਕਟ ਜਲਦ ਪੂਰਾ ਹੋਣ ਦੀ ਉਮੀਦ ਨਜ਼ਰ ਨਹੀਂ ਆ ਰਹੀ, ਜਿਸ ਕਾਰਨ ਰਸਤਾ ਬੰਦ ਹੋਣ ਨਾਲ ਲੋਕਾਂ ਨੂੰ ਟ੍ਰੈਫਿਕ ਜਾਮ ਦੀ ਸਮੱਸਿਆ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮਸ਼ਹੂਰ ਮੂਸਾ ਪਿੰਡ 'ਚ ਛਾਪੇਮਾਰੀ ਮਗਰੋਂ ਵੱਡਾ ਐਕਸ਼ਨ
ਕੰਪਨੀ ਕੋਲ ਹੈ ਢਾਂਚੇ ਅਤੇ ਲੇਬਰ ਦੀ ਕਮੀ
ਇਸ ਪ੍ਰਾਜੈਕਟ ’ਚ ਹੋ ਰਹੀ ਦੇਰ ਦਾ ਕਾਰਨ ਟੈਂਡਰ ਸਬਲੇਟ ਕਰਨ ਦੇ ਰੂਪ ’ਚ ਸਾਹਮਣੇ ਆਇਆ ਹੈ ਕਿਉਂਕਿ ਪੀ. ਡਬਲਯੂ. ਡੀ. ਵਿਭਾਗ ਵੱਲੋਂ ਅਧਿਕਾਰਤ ਤੌਰ ’ਤੇ ਭੁੱਲਰ ਬਿਲਡਰ ਨੂੰ ਵਰਕ ਆਰਡਰ ਜਾਰੀ ਕੀਤਾ ਗਿਆ ਹੈ ਪਰ ਉਸ ਨੇ ਅੱਗੇ ਸਿੰਗਲਾ ਕੰਸਟ੍ਰਕਸ਼ਨ ਨੂੰ ਟੈਂਡਰ ਸਬਲੇਟ ਕਰ ਦਿੱਤਾ ਹੈ, ਜਿਸ ਕੋਲ ਪੂਰਾ ਢਾਂਚਾ ਅਤੇ ਲੇਬਰ ਨਹੀਂ ਹੈ। ਇਸ ਲਈ ਪਹਿਲਾਂ ਪੁਰਾਣਾ ਪੁਲ ਤੋੜਨ ਵਿਚ ਹੀ ਕਾਫੀ ਸਮਾਂ ਲਗਾ ਦਿੱਤਾ ਗਿਆ ਅਤੇ ਹੁਣ ਸਾਈਟ ’ਤੇ ਫਲਾਈਓਵਰ ਬਣਾਉਣ ਦਾ ਨਾ-ਮਾਤਰ ਕੰਮ ਹੀ ਹੋ ਸਕਿਆ ਹੈ।
ਇਸ ਸਬੰਧੀ ਪਹਿਲੇ ਹੀ ਦਿਨ ਤੋਂ ਜਾਣਕਾਰੀ ਹੋਣ ਦੇ ਬਾਵਜੂਦ ਪੀ. ਡਬਲਯੂ. ਡੀ. ਵਿਭਾਗ ਦੇ ਐੱਸ. ਈ., ਐਕਸੀਅਨ ਅਤੇ ਐੱਸ. ਡੀ. ਓ. ਕਾਰਵਾਈ ਕਰਨ ਦੀ ਬਜਾਏ ਪਰਦਾ ਪਾਉਣ ’ਚ ਜੁਟੇ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8