ਅੰਨਤ-ਰਾਧਿਕਾ ਦੀ ਸੰਗੀਤ ਸੈਰੇਮਨੀ ''ਤੇ ਪੰਜਾਬੀਆਂ ਦਾ ਦੇਖਣ ਨੂੰ ਮਿਲਿਆ ਟਸ਼ਨ, ਕਰਨ ਔਜਲਾ ਤੇ ਸ਼ਹਿਨਾਜ਼ ਗਿੱਲ ਇੱਕਠੇ ਆਏ ਨਜ਼ਰ

07/06/2024 3:04:38 PM

ਮੁੰਬਈ- ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ 12 ਜੁਲਾਈ ਨੂੰ ਸੱਤ ਫੇਰੇ ਲੈਣਗੇ ਪਰ ਉਨ੍ਹਾਂ ਦੇ ਵਿਆਹ ਤੋਂ ਪਹਿਲਾਂ ਦੇ ਜਸ਼ਨ ਮਾਰਚ ਤੋਂ ਹੀ ਸ਼ੁਰੂ ਹੋ ਗਏ ਸਨ। ਅੰਬਾਨੀ ਪਰਿਵਾਰ ਨੇ ਸ਼ੁੱਕਰਵਾਰ, 5 ਜੁਲਾਈ ਨੂੰ ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ ਵਿੱਚ ਜੋੜੇ ਲਈ ਇੱਕ ਸ਼ਾਨਦਾਰ ਸੰਗੀਤ ਸੈਰੇਮਨੀ ਦਾ ਆਯੋਜਨ ਕੀਤਾ। ਇਸ ਸੈਰੇਮਨੀ ਦੀ ਡਰੈੱਸ ਥੀਮ ਇੰਡੀਅਨ ਰੱਖੀ ਗਈ ਸੀ। ਬਾਲੀਵੁੱਡ ਦੀਆਂ ਕਈ ਖੂਬਸੂਰਤ ਸਿਤਾਰਿਆਂ ਨੇ ਸੈਰੇਮਨੀ 'ਚ ਆਪਣਾ ਜਾਦੂ ਦਿਖਾਇਆ। ਇਸ ਪਾਰਟੀ 'ਚ ਮਸ਼ਹੂਰ ਅਦਾਕਾਰਾ ਸ਼ਹਿਨਾਜ ਗਿੱਲ ਨੇ ਵੀ ਸ਼ਿਰਕਤ ਕੀਤੀ, ਜਿਸ ਦੀ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸ਼ਹਿਨਾਜ਼ ਗਿੱਲ ਨੇ ਇਸ ਪਾਰਟੀ 'ਚ ਸਾੜ੍ਹੀ ਦੀ ਚੋਣ ਕੀਤੀ। ਗੋਲਡਨ ਸਾੜ੍ਹੀ 'ਚ ਉਹ ਹਰ ਕਿਸੇ ਨਾਲੋਂ ਬਿਲਕੁਲ ਵੱਖਰੀ ਦਿੱਖ ਰਹੀ ਸੀ। ਅਦਾਕਾਰਾ ਦੀ ਇਸ ਲੁੱਕ ਨੂੰ ਵੇਖ ਕੇ ਹਰ ਕੋਈ ਉਨ੍ਹਾਂ ਦੀ ਦੀਵਾਨਾ ਹੋ ਗਿਆ ਹੈ ਅਤੇ ਸ਼ਹਿਨਾਜ਼ ਦੀ ਇਸ ਲੁੱਕ ਦੀ ਕਾਫੀ ਤਾਰੀਫ ਕਰ ਰਹੇ ਹਨ।

PunjabKesari

ਇਸ ਦੇ ਨਾਲ ਹੀ ਗਾਇਕ ਅਤੇ ਰੈਪਰ ਬਾਦਸ਼ਾਹ ਅਤੇ ਕਰਨ ਔਜਲਾ ਨੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਸੰਗੀਤ ਸੈਰੇਮਨੀ 'ਚ ਪਰਫਾਰਮ ਕੀਤਾ। ਬਾਦਸ਼ਾਹ ਅਤੇ ਕਰਨ ਔਜਲਾ ਨੇ ਜਸ਼ਨ 'ਚ ਪੰਜਾਬੀ ਸਟਾਇਲ 'ਚ ਧਮਾਲ ਮਚਾਇਆ। ਕਰਨ ਔਜਲਾ ਨੇ ਸੰਗੀਤ ਸੈਰੇਮਨੀ ਦੀ ਝਲਕ ਸੋਸ਼ਲ ਮੀਡਿਆ ਉੱਤੇ ਸਾਂਝੀ ਕੀਤੀ ਹੈ। ਗਾਇਕ ਨੇ ਇੰਸਟਾਗ੍ਰਾਮ ਸਟੋਰੀ ਉੱਤੇ ਇੱਕ ਵੀਡਿਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸ਼ਹਿਨਾਜ਼ ਗਿੱਲ ਨਾਲ  ਨਜ਼ਰ ਆ ਰਹੇ ਹਨ।ਕਰਨ ਔਜਲਾ ਦੇ ਨਾਲ ਬਾਦਸ਼ਾਹ ਨੇ ਵੀ ਅੰਬਾਨੀ ਪਰਿਵਾਰ ਦੇ ਇਸ ਸਮਾਰੋਹ 'ਚ ਧੂਮ ਮਚਾਈ।

ਦੱਸ ਦੇਈਏ ਕਿ ਜਾਮਨਗਰ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਫੰਕਸ਼ਨ 'ਚ ਦਿਲਜੀਤ ਦੋਸਾਂਝ ਨੇ ਆਪਣੀ ਪਰਫਾਰਮੈਂਸ ਨਾਲ ਸਭ ਦਾ ਦਿੱਲ ਜਿੱਤ ਲਿਆ ਸੀ। ਹੁਣ ਬਾਦਸ਼ਾਹ ਵਿਆਹ ਦੇ ਸੰਗੀਤ ਸੈਰੇਮਨੀ 'ਚ ਕਰਨ ਔਜਲਾ ਨਾਲ ਸਟੇਜ 'ਤੇ ਦੇਸੀ ਤੜਕਾ ਲਗਾਇਆ।  ਬਾਦਸ਼ਾਹ ਨੇ ਕਰਨ ਔਜਲਾ ਦੇ ਨਾਲ ਪਲੇਅਰਸ, ਗੌਡ ਡੈਮ ਅਤੇ ਡਾਕੂ ਵਰਗੇ ਗੀਤਾਂ 'ਚ ਕੰਮ ਕੀਤਾ ਹੈ।


Priyanka

Content Editor

Related News