ਪ੍ਰਵਾਸੀ ਮਜ਼ਦੂਰਾਂ ਵੱਲੋਂ ਕਿਸਾਨ ਦੀ ਬੇਰਹਿਮੀ ਨਾਲ ਕੁੱਟਮਾਰ, ਤਣਾਅਪੂਰਨ ਬਣਿਆ ਮਾਹੌਲ
Saturday, Jul 06, 2024 - 07:09 PM (IST)
ਸੁਲਤਾਨਪੁਰ ਲੋਧੀ (ਸੋਢੀ)- ਸੁਲਤਾਨਪੁਰ ਲੋਧੀ ਦੀ ਨਵੀਂ ਦਾਣਾ ਮੰਡੀ 'ਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇਕ ਕਿਸਾਨ ਪਰਿਵਾਰ ਅਤੇ ਪ੍ਰਵਾਸੀ ਮਜ਼ਦੂਰਾਂ ਵਿਚਾਲੇ ਇਕ ਛੋਟੇ ਜਿਹੇ ਵਿਵਾਦ ਨੇ ਹਿੰਸਕ ਰੂਪ ਧਾਰਨ ਕਰ ਲਿਆ। ਨਵੀਂ ਦਾਣਾ ਮੰਡੀ 'ਚ ਇਕ ਆੜ੍ਹਤੀ ਦੀ ਦੁਕਾਨ 'ਤੇ ਮੱਕੀ ਸੁਕਾਉਣ ਨੂੰ ਲੈ ਕੇ ਹੋਏ ਵਿਵਾਦ 'ਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਕਿਸਾਨ ਪਰਿਵਾਰ ਦੀ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਵਿਚ ਕਿਸਾਨ ਅਤੇ ਉਸ ਦੇ ਪਿਤਾ ਅਤੇ 14 ਸਾਲਾ ਪੁੱਤਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ। ਝੜਪ ਦੌਰਾਨ 1 ਪ੍ਰਵਾਸੀ ਮਜ਼ਦੂਰ ਵੀ ਜ਼ਖ਼ਮੀ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, SBI ਦੇ ATM ਨੂੰ ਨਿਸ਼ਾਨਾ ਬਣਾ ਕੇ ਨਕਦੀ ਲੈ ਕੇ ਚੋਰ ਹੋਏ ਫਰਾਰ
ਨਜ਼ਦੀਕੀ ਪਿੰਡ ਝੱਲ ਲੇਈ ਵਾਲਾ ਦੇ ਜ਼ਖ਼ਮੀ ਕਿਸਾਨ ਨੇ ਦੱਸਿਆ ਕਿ ਉਹ ਆਪਣੇ ਆੜ੍ਹਤੀ ਬਾਠ ਦੀ ਦੁਕਾਨ 'ਤੇ ਕੱਲ੍ਹ ਮੱਕੀ ਲੈ ਕੇ ਆਇਆ ਸੀ ਅਤੇ ਜਿਸ ਨੂੰ ਸੁਕਾਉਣ ਲਈ ਮੰਡੀ ਦੇ ਫੜ ਵਿਚ ਖਿਲਾਰਿਆ ਹੋਇਆ ਸੀ ਪਰ ਬਰਸਾਤੀ ਮੌਸਮ ਕਾਰਨ ਮੱਕੀ ਪੂਰੀ ਤਰ੍ਹਾਂ ਸੁੱਕੀ ਨਹੀ ਸੀ ਤਾਂ ਮੀਂਹ ਆਉਣ ਦੇ ਡਰ ਕਾਰਨ ਮੈਂ ਪ੍ਰਵਾਸੀ ਮਜ਼ਦੂਰ ਨੂੰ ਆਪਣੀ ਮੱਕੀ ਦੋਬਾਰਾ ਟਰਾਲੀ ਵਿਚ ਭਰ ਦੇਣ ਲਈ ਕਿਹਾ ਅਤੇ ਇਸ 'ਤੇ ਭੜਕੇ ਪ੍ਰਵਾਸੀ ਮਜ਼ਦੂਰ ਇਕੱਠੇ ਹੋ ਗਏ ਅਤੇ ਮੇਰੀ ਅਤੇ ਮੇਰੇ ਨਾਲ ਆਏ ਮੇਰੇ ਬਾਪੂ ਸਮੇਤ ਪੁੱਤਰ ਦੀ ਡਾਂਗਾਂ ਬੇਲਚਿਆਂ ਨਾਲ ਕੁੱਟਮਾਰ ਕਰ ਦਿੱਤੀ। ਇਸ ਝੜਪ ਦੌਰਾਨ ਨੇੜਲੇ ਆੜ੍ਹਤੀ ਦੀ ਦੁਕਾਨ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਥਾਣਾ ਸੁਲਤਾਨਪੁਰ ਲੋਧੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪ੍ਰਵਾਸ਼ੀ ਮਜਦੂਰਾਂ ਅਤੇ ਕਿਸਾਨਾਂ ਵਿਚਕਾਰ ਹੋਈ ਇਸ ਹਿੰਸਕ ਝੜਪ ਕਾਰਨ ਮਾਹੌਲ ਕਾਫ਼ੀ ਗਰਮਾ ਗਿਆ।
ਇਹ ਵੀ ਪੜ੍ਹੋ- ਪਾਲੀਵੁੱਡ ਜਗਤ ਤੋਂ ਮੰਦਭਾਗੀ ਖ਼ਬਰ, ਮਸ਼ਹੂਰ ਗਾਇਕ ਦੀ ਸੜਕ ਹਾਦਸੇ 'ਚ ਮੌਤ, ਗੱਡੀ ਦੇ ਉੱਡੇ ਪਰਖੱਚੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।