ਫੇਸਬੁੱਕ, ਇੰਸਟਾਗ੍ਰਾਮ ਸਣੇ ਸਭ ਕੁਝ ਹਫਤੇ ਲਈ ਰਹੇਗਾ ਬੰਦ, ਲਹਿੰਦੇ ਪੰਜਾਬ ਦੀ ਸਰਕਾਰ ਦਾ ਵੱਡਾ ਫੈਸਲਾ

Saturday, Jul 06, 2024 - 04:39 PM (IST)

ਲਾਹੌਰ, ਅੱਜ ਕਲ ਦੀ ਪੀੜੀ ਸਾਰਾ ਦਿਨ ਸੋਸ਼ਲ ਮੀਡੀਆ 'ਤੇ ਸਰਚ ਕਰਨ ਜਾਂ ਵੱਖ-ਵੱਖ ਤਰ੍ਹਾਂ ਦੇ ਮੰਨੋਰੰਜਨ ਲਈ ਸਕਰੋਲ ਕਰਦੀ ਰਹਿੰਦੀ ਹੈ ਪਰ ਜਰ੍ਹਾ ਸੋਚ ਕੇ ਵੇਖੇ ਕੀ ਜੇਕਰ ਇਹ ਸੋਸ਼ਲ ਮੀਡੀਆ ਹੀ ਬੰਦ ਹੋ ਜਾਵੇ ਤਾਂ ਫਿਰ ਕੀ ਹੋਵੇਗਾ। ਜੀ ਹਾਂ ਅਜਿਹਾ ਹੀ ਹੋਣ ਜਾ ਰਿਹਾ ਕਿਉਂਕਿ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੋਸ਼ਲ ਮੀਡੀਆ ਨਾਲ ਸੰਬੰਧਤ ਸਾਇਟਾਂ ਨੂੰ ਇਕ ਹਫਤੇ ਲਈ ਬੰਦ ਕਰ ਦਿੱਤਾ ਜਾਵੇ। ਜਿਸ ਕਾਰਨ ਹੁਣ ਸੋਸ਼ਲ ਮੀਡੀਆ 'ਤੇ ਨਾ ਤਾਂ ਯੂਜਰਸ ਯੂਟਿਊਬ, ਫੇਸਬੁੱਕ ਵਰਗੇ ਐਪਸ ਨੂੰ ਚਲਾ ਪਾਉਣਗੇ ਉਥੇ ਹੀ ਯੂਜਰਸ ਇੰਸਟਾਗ੍ਰਾਮ ਅਤੇ ਟਿੱਕ-ਟਾਕ ਐਪ ਵਰਗੇ ਪਲੇਟਫਾਰਮਸ ਤੋਂ ਵੀ ਵਾਂਝੇ ਹੋ ਜਾਣਗੇ।

ਦਰਅਸਲ, ਪਾਕਿਸਤਾਨ ਦੇ ਪੰਜਾਬ ਸੂਬੇ ਦੀ ਸਰਕਾਰ ਨੇ ਇਸਲਾਮਿਕ ਮਹੀਨੇ ਦੌਰਾਨ 'ਨਫ਼ਰਤ ਵਾਲੀ ਸਮੱਗਰੀ' ਨੂੰ ਕੰਟਰੋਲ ਕਰਨ ਦੇ ਉਦੇਸ਼ ਨਾਲ ਸੋਸ਼ਲ ਮੀਡੀਆ ਪਲੇਟਫਾਰਮ 'ਯੂਟਿਊਬ', 'ਵਟਸਐਪ', 'ਫੇਸਬੁੱਕ', 'ਇੰਸਟਾਗ੍ਰਾਮ' ਅਤੇ 'ਟਿਕ-ਟਾਕ' 'ਤੇ 13 ਤੋਂ 18 ਜੁਲਾਈ ਤੱਕ ਪਾਬੰਦੀ ਲਗਾ ਦਿੱਤੀ ਹੈ। 
ਪੰਜਾਬ ਸਰਕਾਰ ਵੱਲੋਂ ਵੀਰਵਾਰ ਦੇਰ ਰਾਤ ਜਾਰੀ ਨੋਟੀਫਿਕੇਸ਼ਨ ਅਨੁਸਾਰ ਮੁੱਖ ਮੰਤਰੀ ਮਰੀਅਮ ਨਵਾਜ਼ ਦੀ ਕਾਨੂੰਨ ਅਤੇ ਵਿਵਸਥਾ ਬਾਰੇ ਕੈਬਨਿਟ ਕਮੇਟੀ ਨੇ 12 ਕਰੋੜ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਵਿੱਚ 13 ਤੋਂ 18 ਜੁਲਾਈ ਤਕ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ, ਯੂਟਿਊਬ, , ਵਟਸਐਪ, ਫੇਸਬੁੱਕ, ਇੰਸਟਾਗ੍ਰਾਮ ਅਤੇ ਟਿਕ-ਟਾਕ ਆਦਿ 'ਤੇ ਪਾਬੰਦੀ ਲਗਾਉਣ ਦੀ ਸਿਫ਼ਾਰਸ਼ ਕੀਤੀ ਹੈ, ਤਾਂ ਜੋ ' ਨਫ਼ਰਤ ਵਾਲੀ ਸਮੱਗਰੀ ਅਤੇ ਗਲਤ ਜਾਣਕਾਰੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਅਤੇ ਫਿਰਕੂ ਹਿੰਸਾ ਤੋਂ ਬਚਿਆ ਜਾ ਸਕਦਾ ਹੈ।'
ਮਰੀਅਮ ਨਵਾਜ਼ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਬੇਨਤੀ ਕੀਤੀ ਹੈ ਕਿ ਉਹ ਕੇਂਦਰ ਸਰਕਾਰ ਨੂੰ ਛੇ ਦਿਨਾਂ (13 ਤੋਂ 18 ਜੁਲਾਈ) ਲਈ ਇੰਟਰਨੈੱਟ 'ਤੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਮੁਅੱਤਲ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰੇ। ਸ਼ਾਹਬਾਜ਼ ਸ਼ਰੀਫ ਮਰੀਅਮ ਨਵਾਜ਼ ਦੇ ਚਾਚਾ ਹਨ। ਇਕ ਪਾਕਿਸਤਾਨੀ ਅਖਬਾਰ ਦੀ ਰਿਪੋਰਟ ਅਨੁਸਾਰ, ਇੰਟਰਨੈਟ ਬੰਦ ਕਰਨ ਅਤੇ ਮੋਬਾਈਲ ਫੋਨਾਂ ਨੂੰ ਜਾਮ ਕਰਨ ਦੇ ਨਿਯਮਤ ਉਪਾਵਾਂ ਤੋਂ ਅੱਗੇ ਵਧਦੇ ਹੋਏ, ਪੰਜਾਬ ਸਰਕਾਰ ਨੇ 'ਯੁਮ-ਏ-ਅਸ਼ੂਰਾ' ਦੌਰਾਨ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ।

ਹਿੰਸਾ ਦੇ ਖਦਸ਼ੇ ਵਿਚਾਲੇ ਫੈਸਲਾ

ਸੂਬਾਈ ਸਰਕਾਰ ਨੂੰ ਸੂਚਨਾ ਮਿਲੀ ਹੈ ਕਿ 'ਬਾਹਰੀ ਤਾਕਤਾਂ', ਜਿਨ੍ਹਾਂ 'ਚ ਸਰਹੱਦ ਪਾਰ ਦੇ ਤੱਤ ਵੀ ਸ਼ਾਮਲ ਹਨ, ਨਫ਼ਰਤ ਵਾਲੀ ਸਮੱਗਰੀ ਫੈਲਾਉਣ ਦੀ ਕੋਸ਼ਿਸ਼ ਕਰ ਰਹੇ ਹਨ।  ਸੂਤਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁਹੱਰਮ ਦੀ 9 ਅਤੇ 10 ਤਰੀਕ ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੰਦ ਕਰਨ ਬਾਰੇ ਪਹਿਲਾਂ ਵਿਚਾਰ ਕੀਤਾ ਸੀ। ਕੈਬਨਿਟ ਮੰਤਰੀ ਸਈਅਦ ਆਸ਼ਿਕ ਹੁਸੈਨ ਕਿਰਮਾਨੀ ਨੇ ਕਿਹਾ ਕਿ ਕੈਬਨਿਟ ਕਮੇਟੀ ਨੇ ਨਫ਼ਰਤ ਵਾਲੀ ਸਮੱਗਰੀ ਨੂੰ ਫੈਲਣ ਤੋਂ ਰੋਕਣ ਲਈ ਵੱਖ-ਵੱਖ ਸੋਸ਼ਲ ਮੀਡੀਆ ਐਪਸ ਨੂੰ ਬੰਦ ਕਰਨ ਦਾ ਸੁਝਾਅ ਦਿੱਤਾ ਸੀ। ਕਿਰਮਾਨੀ ਨੇ ਕਿਹਾ ਕਿ ਇੱਕ ਮੀਟਿੰਗ ਵਿੱਚ ਇਸ ਮੁੱਦੇ 'ਤੇ ਚਰਚਾ ਕੀਤੀ ਗਈ ਸੀ ਕਿ ਮੁਹੱਰਮ ਦੇ ਦੌਰਾਨ ਸੋਸ਼ਲ ਮੀਡੀਆ ਪਲੇਟਫਾਰਮਾਂ, ਖਾਸ ਤੌਰ 'ਤੇ ਫੇਸਬੁੱਕ ਅਤੇ ਐਕਸ 'ਤੇ ਨਫ਼ਰਤ ਵਾਲੀ ਸਮੱਗਰੀ ਵੱਧ ਜਾਂਦੀ ਹੈ, ਜਿਸ ਕਾਰਨ 2 ਵਿਅਕਤੀਆਂ ਦੀ ਥਾਂ 2 ਭਾਈਚਾਰਿਆਂ ਵਿੱਚ ਹਿੰਸਾ ਹੋਣ ਦਾ ਖਦਸ਼ਾ ਬਣ ਜਾਂਦਾ ਹੈ। 

ਸੋਸ਼ਲ ਮੀਡੀਆ ਤੋਂ ਡਰਦਾ ਹੈ ਪਾਕਿਸਤਾਨ 

ਉਨ੍ਹਾਂ ਕਿਹਾ, 'ਖ਼ਾਸਕਰ ਮੁਹੱਰਮ ਦੌਰਾਨ ਨਫ਼ਰਤ ਵਾਲੀ ਸਮੱਗਰੀ ਫੈਲਾਉਣ ਨਾਲ ਦੁਸ਼ਮਣੀ ਪੈਦਾ ਹੁੰਦੀ ਹੈ ਅਤੇ ਪੂਰਾ ਮਾਹੌਲ ਖਰਾਬ ਹੁੰਦਾ ਹੈ। ਕਿਰਮਾਨੀ ਨੇ ਕਿਹਾ ਕਿ ਮੁਹੱਰਮ ਤੋਂ ਪਹਿਲਾਂ, ਉਸ ਦੌਰਾਨ ਅਤੇ ਉਸਦੇ ਇੱਕ ਦਿਨ ਬਾਅਦ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਬੰਦ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਆਸਿਮ ਮੁਨੀਰ ਪਹਿਲਾਂ ਹੀ ਸੋਸ਼ਲ ਮੀਡੀਆ ਨੂੰ 'ਬੁਰਾ ਮੀਡੀਆ' ਅਤੇ 'ਡਿਜੀਟਲ ਅੱਤਵਾਦ' ਕਰਾਰ ਦੇ ਚੁੱਕੇ ਹਨ। ਇਸ ਦੇ ਨਲਾ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨਾਲ ਨਜਿੱਠਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ ਸੀ।
 ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਵੀ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੀ ਮੰਗ ਕੀਤੀ ਸੀ। ਸ਼ਹਿਬਾਜ਼ ਸ਼ਰੀਫ ਸਰਕਾਰ ਨੇ ਪਾਕਿਸਤਾਨ ਦੀਆਂ ਆਮ ਚੋਣਾਂ ਦੇ ਨਤੀਜਿਆਂ ਨੂੰ ਬਦਲਣ ਦੇ ਦੋਸ਼ਾਂ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' ਨੂੰ ਪਿਛਲੇ ਫਰਵਰੀ ਵਿਚ ਬੰਦ ਕਰ ਦਿੱਤਾ ਸੀ। ਅਜਿਹਾ ਪ੍ਰਤੀਤ ਹੁੰਦਾ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ (ਪੀ.ਟੀ.ਆਈ.) ਦੇ ਜੇਲ ਵਿਚ ਬੰਦ ਸੰਸਥਾਪਕ ਇਮਰਾਨ ਖਾਨ ਨੂੰ ਸੱਤਾ ਵਿਚ ਆਉਣ ਤੋਂ ਰੋਕਣ ਲਈ ਫੌਜੀ ਅਦਾਰੇ ਦੇ ਹੁਕਮਾਂ 'ਤੇ ਅਜਿਹਾ ਕੀਤਾ ਗਿਆ ਸੀ।


DILSHER

Content Editor

Related News