Apple ਆਪਣੇ iPhone ’ਚ ਦੇਣ ਵਾਲੀ ਹੈ ਨਵਾਂ NFC ਬੇਸਡ ਫੀਚਰ, ਇੰਝ ਕਰ ਸਕੋਗੇ ਇਸਤੇਮਾਲ
Thursday, Jan 27, 2022 - 05:43 PM (IST)
ਗੈਜੇਟ ਡੈਸਕ– ਐਪਲ ਇਨ੍ਹੀਂ ਦਿਨੀਂ ਇਕ ਨਵੀਂ ਪੇਮੈਂਟ ਸਰਵਿਸ ’ਤੇ ਕੰਮ ਕਰ ਰਹੀ ਹੈ ਜੋ ਕਿ ਐੱਨ.ਐੱਫ.ਸੀ. ਤਕਨੀਕ ’ਤੇ ਆਧਾਰਿਤ ਹੋਵੇਗੀ। ਇਸਦੀ ਮਦਦ ਨਾਲ ਆਈਫੋਨ ਯੂਜ਼ਰਸ ਦਾ ਪੇਮੈਂਟ ਕਰਨ ਦਾ ਤਰੀਕਾ ਹੋਰ ਵੀ ਆਸਾਨ ਹੋ ਜਾਵੇਗਾ। ਫਿਲਹਾਲ ਆਈਫੋਨ ਯੂਜ਼ਰਸ ਨੂੰ ਕ੍ਰੈਡਿਟ ਕਾਰਡ ਐਕਸੈੱਪਟ ਕਰਨ ਲਈ Square Reader ਵਰਗੇ ਥਰਡ ਪਾਰਟੀ ਪ੍ਰੋਡਕਟ ਦਾ ਇਸਤੇਮਾਲ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ
ਰਿਪੋਰਟਾਂ ਮੁਤਾਬਕ, ਇਸ ਨਵੀਂ ਤਕਨਾਲੋਜੀ ਦੇ ਆਈਫੋਨ ’ਚ ਆਉਣ ਤੋਂ ਬਾਅਦ ਯੂਜ਼ਰਸ ਨੂੰ ਕਿਸੇ ਵੀ ਥਰਡ ਪਾਰਟੀ ਪ੍ਰੋਡਕਟ ਦੀ ਲੋੜ ਨਹੀਂ ਹੋਵੇਗੀ। ਯੂਜ਼ਰਸ ਸਿਰਫ਼ ਆਈਫਨ ’ਤੇ ਡੈਬਿਟ ਜਾਂ ਕ੍ਰੈਡਿਟ ਕਾਰਡ ਨੂੰ ਟੈਪ ਕਰਕੇ ਪੇਮੈਂਟ ਕਰ ਸਕਣਗੇ। ਇਸ ਫੀਚਰ ਲਈ ਐੱਨ.ਐੱਫ.ਸੀ. ਚਿੱਪ ਦਾ ਇਸਤੇਮਾਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ– ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ