10.2 ਇੰਚ ਦੀ Retina ਡਿਸਪਲੇਅ ਨਾਲ ਐਪਲ ਨੇ ਲਾਂਚ ਕੀਤਾ ਨਵਾਂ iPad

2021-09-15T02:17:00.59

ਗੈਜੇਟ ਡੈਸਕ-ਐਪਲ ਨੇ ਆਪਣੇ ਕੈਲੀਫੋਰਨੀਆ ਸਟ੍ਰੀਮਿੰਗ ਈਵੈਂਟ ਦੌਰਾਨ ਆਈਫੋਨ 13 ਸੀਰੀਜ਼ ਤੋਂ ਇਲਾਵਾ ਨਵੇਂ ਆਈਪੈਡ ਨੂੰ ਵੀ ਲਾਂਚ ਕਰ ਦਿੱਤਾ ਹੈ। ਇਸ ਨੂੰ ਏ13 ਬਾਇਓਨਿਕ ਪ੍ਰੋਸੈਸਰ ਨਾਲ ਲਾਂਚ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਕੰਪਨੀ ਨੇ ਕਿਹਾ ਕਿ ਇਹ ਪੁਰਾਣੇ ਆਈਪੈਡ ਤੋਂ 20 ਫੀਸਦੀ ਬਿਹਤਰ ਪਰਫਾਰਮ ਕਰੇਗਾ।

PunjabKesari

 

ਇਹ ਵੀ ਪੜ੍ਹੋ : ਜਾਰਜ ਫਲਾਇਡ ਫੰਡ ਫਾਊਂਡੇਸ਼ਨ ਨੇ ਦਿੱਤੀ 50,000 ਡਾਲਰ ਤੋਂ ਵੱਧ ਦੀ ਸਕਾਲਰਸ਼ਿਪ

PunjabKesari

ਕੰਪਨੀ ਨੇ ਤਾਂ ਇਥੇ ਤੱਕ ਦਾਅਵਾ ਕੀਤਾ ਹੈ ਕਿ ਇਹ ਕ੍ਰੋਮਬੁੱਕ ਤੋਂ 3 ਗੁਣਾ ਤੇਜ਼ ਅਤੇ ਕਿਸੇ ਵੀ ਐਂਡ੍ਰਾਇਡ ਟੈਬਲੇਟ ਤੋਂ 6 ਗੁਣਾ ਬਿਹਤਰ ਕੰਮ ਕਰਦਾ ਹੈ। ਨਵੇਂ ਆਈਪੈਡ ਦੇ ਵਾਈ-ਫਾਈ ਵੇਰੀਐਂਟ ਦੀ ਕੀਮਤ ਭਾਰਤ 'ਚ 30,900 ਰੁਪਏ ਅਤੇ ਵਾਈ-ਫਾਈ+ਸੈਲੂਲਰ ਵੇਰੀਐਂਟ ਦੀ ਕੀਮਤ 42,900 ਰੁਪਏ ਹੈ। ਨਵੇਂ ਆਈਪੈਡ ਦੀ ਸ਼ੁਰੂਆਤ 64ਜੀ.ਬੀ. ਸਟੋਰੇਜ਼ ਵੇਰੀਐਂਟ ਤੋਂ ਹੁੰਦੀ ਹੈ। ਕੰਪਨੀ ਨੇ ਇਸ ਨੂੰ ਸਪੇਸ ਗ੍ਰੇ ਅਤੇ ਸਿਲਵਰ ਕਲਰ ਆਪਸ਼ਨ 'ਚ ਲਾਂਚ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਕਰੀਬੀ ਅਧਿਕਾਰੀਆਂ ਦੇ ਕੋਰੋਨਾ ਇਨਫੈਕਟਿਡ ਹੋਣ ਤੋਂ ਬਾਅਦ ਪੁਤਿਨ ਹੋਏ ਇਕਾਂਤਵਾਸ

PunjabKesari

10.2 ਇੰਚ ਦੀ ਰੇਟੀਨਾ ਡਿਸਪਲੇਅ
ਨਵੇਂ ਆਈਪੈਡ ਨੂੰ ਪਹਿਲੇ ਤੋਂ ਬਿਹਤਰ 10.2 ਇੰਚ ਦੀ ਰੇਟੀਨਾ ਡਿਸਪਲੇਅ ਨਾਲ ਲਿਆਂਦਾ ਗਿਆ ਹੈ ਜੋ ਕਿ ਬਿਹਤਰ ਕਲਰ ਪ੍ਰੋਡਿਊਸ ਕਰਦੀ ਹੈ। ਐਪਲ ਨੇ ਇਸ ਵਾਰ ਨਵੇਂ ਆਈਪੈਡ 'ਚ 12 ਮੈਗਾਪਿਕਸਲ ਦਾ ਅਲਟਰਾ ਵਾਇਡ ਫਰੰਟ ਕੈਮਰਾ ਦਿੱਤਾ ਹੈ ਜੋ ਕਿ ਵੀਡੀਓ ਕਾਲ ਕਰਨ ਜਾਂ ਰਿਸੀਵ ਕਰਦੇ ਸਮੇਂ ਕਾਫੀ ਕੰਮ ਆਵੇਗਾ। ਇਸ 'ਚ ਕ ਸੈਂਟਰ ਸਟੇਜ ਫੀਚਰ ਵੀ ਦਿੱਤਾ ਗਿਆ ਹੈ ਜੋ ਕੈਮਰੇ ਦੀ ਮਦਦ ਨਾਲ ਕੰਮ ਕਰਦਾ ਹੈ। ਇਹ ਫੀਚਰ ਤੁਹਾਡੇ ਆਲੇ-ਦੁਆਲੇ ਘੁੰਮ ਕਰ ਰਹੇ ਸਾਰੇ ਲੋਕਾਂ ਦੇ ਫੇਸ ਡਿਟੈਕਟ ਕਰਦਾ ਹੈ ਅਤੇ ਕਲੀਅਰ ਸ਼ੋਅ ਕਰਦਾ ਹੈ। ਇਹ ਫੀਚਰ ਜੂਮ ਵਰਗੀ ਐਪਸ ਨਾਲ ਕੰਮ ਕਰਦਾ ਹੈ।

PunjabKesari

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਮਾਂ ਦਾ ਹੋਇਆ ਦੇਹਾਂਤ

PunjabKesari

ਇਨ੍ਹਾਂ ਐਕਸੈੱਸਰੀਜ਼ ਦੀ ਮਿਲੀ ਸਪੋਰਟ
ਨਵੇਂ ਆਈਪੈਡ 'ਚ ਐਪਲ ਸਪਾਰਟ ਕੀਬੋਰਡ ਅਤੇ ਫਸਟ ਜਨਰੇਸ਼ ਐਪਲ ਪੈਂਸਿਲ ਦੀ ਸਪੋਰਟ ਵੀ ਦਿੱਤੀ ਗਈ ਹੈ।ਇਸ ਨੂੰ ਆਈ.ਓ.ਐੱਸ. 15 ਨਾਲ ਲਿਆਂਦਾ ਜਾ ਰਿਹਾ ਹੈ ਕਿ ਜੋ ਤੁਹਾਡੇ ਮਲਟੀਟਾਸਕਿੰਗ ਕਰਨ ਅਤੇ ਰਿਪਲਿਟ ਵਿਊ 'ਚ ਇਸ ਦਾ ਇਸਤੇਮਾਲ ਕਰਨ 'ਚ ਮਦਦ ਕਰੇਗਾ। ਇਸ 'ਚ ਤੁਹਾਨੂੰ ਟ੍ਰਾਂਸਪੇਲ ਐਪ ਪਹਿਲਾਂ ਤੋਂ ਹੀ ਮਿਲੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Karan Kumar

Content Editor Karan Kumar