ਐਪਲ ਨੇ ਕੀਤਾ ਐਲਾਨ, ਇਸ ਦਿਨ ਲਾਂਚ ਹੋਵੇਗੀ iPhone 14 ਸੀਰੀਜ਼

Thursday, Aug 25, 2022 - 06:33 PM (IST)

ਐਪਲ ਨੇ ਕੀਤਾ ਐਲਾਨ, ਇਸ ਦਿਨ ਲਾਂਚ ਹੋਵੇਗੀ iPhone 14 ਸੀਰੀਜ਼

ਗੈਜੇਟ ਡੈਸਕ-ਐਪਲ ਨੇ ਆਪਣੇ ਅਪਕਮਿੰਗ ਈਵੈਂਟ ਦੀ ਤਾਰੀਖ ਦਾ ਐਲਾਨ ਕਰ ਦਿੱਤਾ ਹੈ। ਇਸ ਈਵੈਂਟ 'ਚ iPhone14 ਸੀਰੀਜ਼ ਲਾਂਚ ਹੋਣ ਵਾਲੀ ਹੈ। ਐਪਲ ਦਾ ਈਵੈਂਟ 7 ਸਤੰਬਰ ਨੂੰ ਹੈ। ਕੰਪਨੀ ਨੇ ਇਸ ਦਾ ਇਨਵਾਈਟ ਸ਼ੇਅਰ ਕੀਤਾ ਹੈ। ਈਵੈਂਟ 'ਚ ਆਈਫੋਨ ਅਤੇ ਐਪਲ ਵਾਚ ਲਾਂਚ ਹੋਣੀ ਹੈ। ਐਪਲ ਈਵੈਂਟ ਲਈ ਕੰਪਨੀ ਨੇ Far Out ਟੈਗ ਲਾਈਨ ਦੀ ਵਰਤੋਂ ਕੀਤੀ ਹੈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਮੁਖੀ ਨੇ ਯੂਕ੍ਰੇਨ ਦੇ ਪ੍ਰਮਾਣੂ ਪਲਾਂਟ ਨੂੰ ਲੈ ਕੇ ਦਿੱਤੀ ਚਿਤਾਵਨੀ

ਈਵੈਂਟ 'ਚ ਅਸੀਂ ਆਈਫੋਨ 14 ਸੀਰੀਜ਼ ਨਾਲ ਨਵੀਂ ਐਪਲ ਵਾਚ, iPad ਟੈਬਲੇਟ ਅਤੇ ਦੂਜੇ ਪ੍ਰੋਡਕਟਸ ਦੇਖਣ ਨੂੰ ਮਿਲ ਸਕਦੇ ਹਨ। ਕੰਪਨੀ ਇਸ ਦੇ ਨਾਲ ਹੀ iOS 16 ਅਤੇ  Watch OS 9 ਵੀ ਅਨਾਊਂਸ ਕਰ ਸਕਦੀ ਹੈ। ਇਸ ਈਵੈਂਟ ਦੀ ਲਾਈਵ ਸਟ੍ਰੀਮ ਵੀ ਤੁਸੀਂ ਦੇਖ ਸਕਦੇ ਹਨ। ਈਵੈਂਟ Steve Jobs Theatre 'ਚ ਹੋਵੇਗਾ।

ਇਹ ਵੀ ਪੜ੍ਹੋ : ਯੂਕ੍ਰੇਨ 'ਚ ਸੁਤੰਤਰਤਾ ਦਿਵਸ 'ਤੇ ਹੋਏ ਹਮਲੇ ਦੌਰਾਨ 15 ਲੋਕਾਂ ਦੀ ਮੌਤ ਤੇ 50 ਜ਼ਖਮੀ

Apple Event 'ਚ ਕੀ ਹੋਵੇਗਾ ?
7 ਸਤੰਬਰ ਨੂੰ ਹੋਣ ਵਾਲੇ ਇਸ ਈਵੈਂਟ ਦੀ ਹਾਈਲਾਈਟ ਆਈਫੋਨ 14 ਸੀਰੀਜ਼ ਹੈ। ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਚਾਰ ਆਈਫੋਨ ਇਸ ਸੀਰੀਜ਼ 'ਚ ਲਾਂਚ ਕਰ ਸਕਦੀ ਹੈ। ਇਸ 'ਚ  iPhone 14, iPhone 14 Max, iPhone 14 Pro ਅਤੇ iPhone 14 Pro Max ਸ਼ਾਮਲ ਹੋ ਸਕਦੇ ਹਨ। ਕੰਪਨੀ ਨੇ ਆਈਫੋਨ 12 ਅਤੇ ਆਈਫੋਨ 13 ਨਾਲ ਮਿੰਨੀ ਵਰਜ਼ਨ ਲਾਂਚ ਕੀਤਾ ਸੀ।

 

ਹਾਲਾਂਕਿ, ਇਸ ਵਾਰ ਕੰਪਨੀ ਮਿੰਨੀ ਵਰਜ਼ਨ ਲਾਂਚ ਨਹੀਂ ਕਰੇਗੀ। ਰਿਪੋਰਟਸ ਦੀ ਮੰਨੀਏ ਤਾਂ ਕੰਪਨੀ ਮਿੰਨੀ ਵਰਜ਼ਨ ਦੀ ਥਾਂ ਇਕ ਵੱਡੀ ਸਕਰੀਨ ਵਾਲਾ ਹੈਂਡਸੈਟ ਲਾਂਚ ਕਰ ਸਕਦੀ ਹੈ। ਇਸ ਤੋਂ ਇਲਾਵਾ ਪ੍ਰੋ ਵੇਰੀਐਂਟ 'ਚ ਤੁਹਾਨੂੰ A16 Bionic ਚਿੱਪਸੈੱਟ ਦੇਖਣ ਨੂੰ ਮਿਲੇਗਾ ਜਦਕਿ ਨਾਨ-ਪ੍ਰੋ ਵੇਰੀਐਂਟਸ 'ਚ ਮੌਜੂਦਾ ਪ੍ਰੋਸੈਸਰ ਯਾਨੀ ਕਿ A15 Bionic  ਦੇਖਣ ਨੂੰ ਮਿਲੇਗਾ।

ਇਹ ਵੀ ਪੜ੍ਹੋ : ਜੈਸ਼ੰਕਰ ਨੇ ਬ੍ਰਾਜ਼ੀਲ 'ਚ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ

ਐਪਲ ਈਵੈਂਟ 'ਚ ਲੇਟੈਸਟ iOS 16 ਵੀ ਰਿਲੀਜ਼ ਹੋ ਸਕਦਾ ਹੈ। ਕੰਪਨੀ ਇਸ ਈਵੈਂਟ 'ਚ ਆਈਫੋਨ ਤੋਂ ਇਲਾਵਾ ਦੂਜੇ ਪ੍ਰੋਡਕਟਸ ਵੀ ਲਾਂਚ ਕਰੇਗੀ। ਇਸ 'ਚ iPad 10.2 (10th generation), iPad Pro 12.9 (6th generation) ਅਤੇ iPad Pro 11 (4th generation) ਲਾਂਚ ਹੋ ਸਕਦੇ ਹਨ। ਲੋਅ-ਐਂਡ ਆਈਪੈਡ ਮਾਡਲਸ 'ਚ ਐਪਲ ਏ14 ਚਿੱਪਸੈੱਟ ਅਤੇ ਯੂ.ਐੱਸ.ਬੀ. ਟਾਈਪ-ਸੀ ਪੋਰਟ ਦੇਖਣ ਨੂੰ ਮਿਲੇਗਾ। 

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

Karan Kumar

Content Editor

Related News