ਐਪਲ ’ਤੇ ਲੱਗਾ ਫੀਚਰ ਕਾਪੀ ਕਰਨ ਦਾ ਦੋਸ਼, ਮਾਮਲਾ ਦਰਜ

10/08/2019 12:11:43 PM

ਗੈਜੇਟ ਡੈਸਕ– ਸਮਾਰਟਫੋਨ ਕੰਪਨੀਆਂ ’ਤੇ ਹਮੇਸ਼ਾਂ ਦੂਜੇ ਡਿਵਾਈਸਿਜ਼ ਜਾਂ ਸਰਵਿਸਿਜ਼ ਦੇ ਫੀਚਰ ਕਾਪੀ ਕਰਨ ਦਾ ਦੋਸ਼ ਲੱਗਦੇ ਹਨ। ਫੀਚਰ ਕਾਪੀ ਕਰਨ ਵਾਲੀਆਂ ਕੰਪਨੀਆਂ ’ਚ ਨਵਾਂ ਨਾਂ ਐਪਲ ਦਾ ਹੈ। ਬਲੂਮੇਲ ਬਣਾਉਣ ਵਾਲੀ ਕੰਪਨੀ Blix ਨੇ ਦੋਸ਼ ਲਗਾਇਆ ਹੈ ਕਿ ਐਪਲ ਨੇ iOS 13 ’ਚ ਦਿੱਤੇ ਗਏ 'Sign in with Apple' ਫੀਚਰ ਨੂੰ ਕਾਪੀ ਕੀਤਾ ਹੈ। ਬਲਿਕਸ ਦਾ ਦੋਸ਼ ਹੈ ਕਿ ਐਪਲ ਦਾ ਫੀਚਰ ਉਸ ਦੁਆਰਾ ਫਾਇਲ ਕੀਤੇ ਗਏ ਇਕ ਪੇਟੈਂਟ ਨਾਲ ਕਾਫੀ ਹੱਦ ਤਕ ਮਿਲਦਾ-ਜੁਲਦਾ ਹੈ। ਐਪਲ ਨੇ ਇਸ ਫੀਚਰ ਨੂੰ ਸਭ ਤੋਂ ਪਹਿਲਾਂ WWDC 2019 ’ਚ ਪੇਸ਼ ਕੀਤਾ ਸੀ। 

PunjabKesari

iOS 13 ਨੂੰ ਖਾਸ ਬਣਾਉਂਦਾ ਹੈ ਇਹ ਫੀਚਰ
ਆਈ.ਓ.ਐੱਸ. 13 ’ਚ ਦਿੱਤੇ ਗਏ ਇਸ ਫੀਚਰ ਦੀ ਖਾਸ ਗੱਲ ਹੈ ਕਿ ਯੂਜ਼ਰਜ਼ ਇਸ ਨਾਲ ਬਿਨਾਂ ਆਪਣੀ ਅਸਲੀ ਈਮੇਲ ਆਈ.ਡੀ. ਐਂਟਰ ਕੀਤੇ ਐਪਸ ’ਚ ਸਾਈਨ ਇਨ ਕਰ ਸਕਦੇ ਹਨ। ਇਹ ਫੀਚਰ ਯੂਜ਼ਰਜ਼ ਨੂੰ ਐਪਲ ਆਈ.ਡੀ. ਰਾਹੀਂ ਸਿਰਫ ਇਕ ਟੱਚ ਨਾਲ ਐਪਸ ਅਤੇ ਸਰਵਿਸਿਜ਼ ਨੂੰ ਇਸਤੇਮਾਲ ਕਰਨ ਦੀ ਸਹੂਲਤ ਦਿੰਦਾ ਹੈ। ਇਸ ਵਿਚ ਲਾਗ ਇਨ ਨੂੰ ਫੇਸ ਆਈ.ਡੀ./ਟੱਚ ਆਈ.ਡੀ. ਨਾਲ ਵੈਰੀਫਾਈ ਕੀਤਾ ਜਾਂਦਾ ਹੈ। ਇਸ ਵਿਚ ਯੂਜ਼ਰਜ਼ ਨੂੰ ਈਮੇਲ ਜਾਂ ਦੂਜੀ ਕੋਈ ਨਿੱਜੀ ਜਾਣਕਾਰੀ ਦੇਣ ਦੀ ਲੋੜ ਨਹੀਂ ਪੈਂਦੀ। ਉਥੇ ਹੀ ਜੇਕਰ ਕੋਈ ਐਪ ਬਿਨਾਂ ਯੂਜ਼ਰ ਦੇ ਈਮੇਲ ਐਕਸੈਸ ਨਹੀਂ ਕੀਤਾ ਜਾ ਸਕਦਾ ਤਾਂ ਇਹ ਫੀਚਰ ਯੂਜ਼ਰ ਨੂੰ ਇਕ ਟੈਂਪਰਰੀ ਆਈ.ਡੀ. ਬਣਾ ਕੇ ਦਿੰਦਾ ਹੈ। 

ਚੋਰੀ ਕਰਨ ਦਾ ਲੱਗਾ ਦੋਸ਼
ਬਲਿਕਸ ਨੇ ਐਪਲ ਖਿਲਾਫ ਇਕ ਅਮਰੀਕੀ ਅਦਾਲਤ ’ਚ ਮਾਮਲਾ ਦਰਜ ਕਰ ਦਿੱਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਐਪਲ ਨੇ ਸਾਈਨ ਇਨ ਫੀਚਰ ਨੂੰ ਉਸ ਦੇ 'Share email' ਤੋਂ ਕਾਪੀ ਕੀਤਾ ਹੈ। ਬਲਿਕਸ ਦਾ ਕਹਿਣਾ ਹੈ ਕਿ ਉਸ ਨੇ ਇਸ ਤਕਨੀਕ ਦਾ ਪੇਟੈਂਟ ਸਾਲ 2017 ’ਚ ਕਰਵਾਇਆ ਸੀ। 

ਪਹਿਲਾਂ ਵੀ ਲਗਾਇਆ ਸੀ ਦੋਸ਼
ਪੇਟੈਂਟ ਚੋਰੀ ਕਰਨ ਤੋਂ ਇਲਾਵਾ ਬਲਿਕਸ ਨੇ ਐਪਲ ’ਤੇ ਇਕ ਹੋਰ ਦੋਸ਼ ਲਗਾਇਆ ਸੀ। ਬਲਿਕਸ ਦਾ ਕਹਿਣਾ ਸੀ ਕਿ ਐਪਲ ਆਪਣੇ ਐਪ ਸਟੋਰ ’ਤੇ ਉਸ ਦੇ ਈਮੇਲ ਕਲਾਇੰਟ ਨੂੰ ਦਬਾ ਰਿਹੀ ਹੈ। ਬਲਿਕਸ ਨੇ ਕਿਹਾ ਕਿ ਐਪਲ ਸਰਚ ਰਿਜਲਟ ’ਚ ਇਸ ਦੇ ਐਪਸ ਨੂੰ ਸਰਚ ਰਿਜਲਟ ’ਚ ਟਾਪ ’ਤੇ ਨਹੀਂ ਆਉਣ ਦਿੰਦੀ। ਹਾਲਾਂਕਿ, ਐਪਲ ਨੇ ਹੁਣ ਆਪਣੇ ਐਲਗੋਰਿਦਮ ਨੂੰ ਫਿਕਸ ਕਰ ਦਿੱਤਾ ਹੈ ਅਤੇ ਐਪ ਸਟੋਰ ’ਤੇ ਬਲਿਕਸ ਦੇ ਐਪ 143ਵੇਂ ਸਥਾਨ ਤੋਂ 13ਵੇਂ ਸਥਾਨ ’ਤੇ ਪਹੁੰਚ ਗਏ ਹਨ। 

ਬਲਿਕਸ ਨੇ ਐਪਲ ’ਤੇ ਪੇਟੈਂਟ ਕਾਪੀ ਕਰਨ ਨਾਲ ਹੋਏ ਨੁਕਸਾਨ ਦੀ ਭਰਾਈ ਅਤੇ ਲੀਗਲ ਫੀਸ ਦੀ ਮੰਗ ਕੀਤੀ ਹੈ। ਐਪਲ ਨੇ ਇਸ ਬਾਰੇ ਅਜੇ ਕੁਝ ਨਹੀਂ ਕਿਹਾ। ਬਲਿਕਸ ਦੁਆਰਾ ਲਗਾਏ ਗਏ ਦੋਸ਼ ਜੇਕਰ ਸਹੀ ਸਾਬਤ ਹੁੰਦੇ ਹਨ ਅਤੇ ਐਪਲ ਉਨ੍ਹਾਂ ਫੀਚਰਜ਼ ਨੂੰ ਅੱਗੇ ਵੀ ਇਸਤੇਮਾਲ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਬਲਿਕਸ ਨੂੰ ਭਾਰੀ ਭੁਗਤਾਨ ਕਰਨਾ ਹੋਵੇਗਾ। ਅਜਿਹਾ ਨਾ ਕਰਨ ’ਤੇ ਐਪਲ ਕੋਲ ‘ਸਾਈਨ ਇਨ ਵਿਦ ਐਪਲ’ ਫੀਚਰ ਨੂੰ ਮੋਡੀਫਾਈ ਕਰਨ ਤੋਂ ਇਲਾਵਾ ਕੋਈ ਆਪਸ਼ਨ ਨਹੀਂ ਬਚੇਗਾ। 


Related News