ਡਿਲੀਟ ਹੋਣ ’ਤੇ ਵੀ ਵਾਪਸ ਆ ਜਾਣਗੀਆਂ ਤਸਵੀਰਾਂ, ਐਂਡਰਾਇਡ ’ਚ ਆ ਰਿਹੈ ਕਮਾਲ ਦਾ ਫੀਚਰ

06/15/2020 6:44:27 PM

ਗੈਜੇਟ ਡੈਸਕ– ਜੇਕਰ ਫੋਨ ’ਚੋਂ ਕੋਈ ਜ਼ਰੂਰੀ ਤਸਵੀਰ ਜਾਂ ਵੀਡੀਓ ਡਿਲੀਟ ਹੋ ਜਾਵੇ ਤਾਂ ਉਸ ਨੂੰ ਵਾਪਸ ਲਿਆਉਣਾ ਮੁਸ਼ਕਲ ਹੁੰਦਾ ਹੈ। ਕੁਝ ਐਂਡਰਾਇਡ ਫੋਨ ਜ਼ਰੂਰ ਅਜਿਹੇ ਹਨ ਜਿਨ੍ਹਾਂ ’ਚ ਰੀਸਾਈਕਲ ਬਿਨ ਦਾ ਆਪਸ਼ਨ ਆਉਂਦਾ ਹੈ ਪਰ ਸਾਰਿਆਂ ਨਾਲ ਅਜਿਹਾ ਨਹੀਂ ਹੈ। ਹਾਲਾਂਕਿ, ਹੁਣ ਗੂਗਲ ਨੇ ਇਸ ਦਾ ਰਸਤਾ ਲੱਭ ਲਿਆ ਹੈ ਅਤੇ ਐਂਡਰਾਇਡ 11 ਦੇ ਨਾਲ ਰੀਸਾਈਕਲ ਬਿਨ ਦਾ ਫੀਚਰ ਸਾਰੇ ਫੋਨਾਂ ’ਚ ਦੇਣ ਦਾ ਫ਼ੈਸਲਾ ਕੀਤਾ ਹੈ। ਜੀ ਹਾਂ, ਐਂਡਰਾਇਡ 11 ਅਪਡੇਟ ਨਾਲ ਲਗਭਗ ਸਾਰੇ ਐਂਡਰਾਇਡ ਸਮਾਰਟਫੋਨਾਂ ’ਚ ਇਹ ਫੀਚਰ ਆ ਜਾਵੇਗਾ, ਜਿਸ ਨਾਲ ਤਸਵੀਰ ਜਾਂ ਵੀਡੀਓ ਡਿਲੀਟ ਹੋਣ ਤੋਂ ਬਾਅਦ ਵੀ ਵਾਪਸ ਲਿਆਈ ਜਾ ਸਕੇਗੀ। ਹਾਲਾਂਕਿ, ਇਸ ਦਾ ਫਾਇਦਾ ਉਨ੍ਹਾਂ ਹੀ ਫੋਨਾਂ ਨੂੰ ਮਿਲੇਗਾ, ਜਿਨ੍ਹਾਂ ਨੂੰ ਇਹ ਨਵੀਂ ਅਪਡੇਟ ਮਿਲਣ ਜਾ ਰਹੀ ਹੈ। 

30 ਦਿਨਾਂ ਤਕ ਵਾਪਸ ਲਿਆਈਆਂ ਸਕਣਗੀਆਂ ਤਸਵੀਰਾਂ
ਇਸ ਨਵੇਂ ਫੀਚਰ ਦੇ ਆਉਣ ਤੋਂ ਬਾਅਦ ਫੋਨ ਦੀ ਗੈਲਰੀ ਐਪ ’ਚੋਂ ਜੋ ਵੀ ਫੋਟੋ ਜਾਂ ਵੀਡੀਓ ਡਿਲੀਟ ਹੋਵੇਗੀ ਉਹ ਰੀਸਾਈਕਲ ਬਿਨ ’ਚ ਚਲੀ ਜਾਵੇਗੀ। ਹਾਲਾਂਕਿ, ਇਹ ਫਾਇਲ ਸਿਰਫ਼ 30 ਦਿਨਾਂ ਤਕ ਹੀ ਇਥੇ ਰਹੇਗੀ ਅਤੇ ਇਸ ਤੋਂ ਬਾਅਦ ਆਪਣੇ-ਆਪ ਗਾਇਬ ਹੋ ਜਾਵੇਗੀ। ਯਾਨੀ ਤੁਹਾਡੇ ਕੋਲ ਉਹ ਫਾਇਲ ਵਾਪਸ ਲਿਆਉਣ (Restore ਕਰਨ ਲਈ) ਲਈ 30 ਦਿਨਾਂ ਦਾ ਸਮਾਂ ਹੋਵੇਗਾ। 

PunjabKesari

ਗੂਗਲ ਦੀ ਇਸ ਐਪ ’ਚ ਪਹਿਲਾਂ ਤੋਂ ਆਉਂਦਾ ਹੈ ਇਹ ਫੀਚਰ
ਦੱਸ ਦੇਈਏ ਕਿ ਗੂਗਲ ਦੀ ਫੋਟੋਸ ਐਪ ’ਚ ਪਹਿਲਾਂ ਤੋਂ ਇਹ ਫੀਚਰ ਆਉਂਦਾ ਹੈ। ਜੇਕਰ ਤੁਸੀਂ ਕੋਈ ਫੋਟੋ ਜਾਂ ਵੀਡੀਓ ਡਿਲੀਟ ਕਰਦੇ ਹੋ ਤਾਂ ਇਹ ਇਸ ਦੇ ਟ੍ਰੈਸ਼ ਫੋਲਡਰ ’ਚ ਚਲੀ ਜਾਂਦੀ ਹੈ ਅਤੇ ਉਥੇ ਕਰੀਬ 60 ਦਿਨਾਂ ਤਕ ਰਹਿੰਦੀ ਹੈ। ਤੁਸੀਂ ਚਾਹੇ ਤਾਂ ਇਸ ਨੂੰ ਰੀਸਟੋਰ ਕਰ ਸਕਦੇ ਹੋ। 

ਆ ਰਹੇ ਹਨ ਜ਼ਬਰਦਸਤ ਫੀਚਰਜ਼
ਦੱਸ ਦੇਈਏ ਕਿ ਐਂਡਰਾਇਡ 11 ’ਚ ਤੁਹਾਨੂੰ ਇਨ-ਬਿਲਟ ਸਕਰੀਨ ਰਿਕਾਰਡਰ, ਵੀਡੀਓ ਰਿਕਾਰਡ ਕਰਦੇ ਸਮੇਂ ਨੋਟੀਫਿਕੇਸ਼ਨ ਮਿਊਟ, ਟੱਚ ਸੈਂਸੀਟਿਵਿਟੀ ਵਧਾਉਣ ਅਤੇ ਨੋਟੀਫਿਕੇਸ਼ਨ ਹਿਸਟਰੀ ਵਰਗੇ ਕਈ ਹੋਰ ਜ਼ਬਰਦਸਤ ਫੀਚਰਜ਼ ਵੀ ਮਿਲਣ ਜਾ ਰਹੇ ਹਨ। 


Rakesh

Content Editor

Related News