ਮਿਥੁਨ ਰਾਸ਼ੀ ਵਾਲਿਆਂ ਨੂੰ ਕੋਰਟ-ਕਚਹਿਰੀ ਦੇ ਕੰਮਾਂ ''ਚ ਆ ਸਕਦੀ ਹੈ ਮੁਸ਼ਕਲ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
Saturday, May 18, 2024 - 03:35 AM (IST)
ਮੇਖ : ਸ਼ਤਰੂ ਉਭਰ ਸਿਮਟ ਕੇ ਆਪ ਲਈ ਪ੍ਰੇਸ਼ਾਨੀ ਦੇ ਹਾਲਾਤ ਪੈਦਾ ਕਰਦੇ ਰਹਿ ਸਕਦੇ ਹਨ, ਇਸ ਲਈ ਉਨ੍ਹਾਂ ’ਤੇ ਕਦੀ ਵੀ ਭਰੋਸਾ ਨਾ ਕਰਨਾ ਸਹੀ ਰਹੇਗਾ।
ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਮਨ ਅਤੇ ਸੋਚ ’ਤੇ ਪ੍ਰਭਾਵੀ ਰਹਿਣ ਵਾਲੀ ਪਾਜ਼ੇਟੀਵਿਟੀ ਆਪ ਦੇ ਕਈ ਕੰਮ ਸੰਵਾਰਨ ’ਚ ਹੈਲਪਫੁਲ ਰਹੇਗੀ।
ਮਿਥੁਨ : ਕੋਰਟ ਕਚਹਿਰੀ ਦੇ ਕੰਮਾਂ ਲਈ ਸਿਤਾਰਾ ਜ਼ਿਆਦਾ ਫੇਵਰੇਬਲ ਨਹੀਂ ਹੈ, ਇਸ ਲਈ ਅਦਾਲਤ ’ਚ ਤਿਆਰੀ ਦੇ ਬਗੈਰ ਨਹੀਂ ਜਾਣਾ ਚਾਹੀਦਾ।
ਕਰਕ : ਹਲਕੀ ਸੋਚ ਅਤੇ ਨੇਚਰ ਵਾਲੇ ਲੋਕਾਂ ਦਾ ਵਤੀਰਾ ਨੈਗੇਟਿਵ ਨਜ਼ਰ ਆਵੇਗਾ, ਇਸ ਲਈ ਉਨ੍ਹਾਂ ਨਾਲ ਜ਼ਿਆਦਾ ਨੇੜਤਾ ਨਾ ਰੱਖਣਾ ਸਹੀ ਰਹੇਗਾ।
ਸਿੰਘ : ਖੇਤੀ ਉਤਪਾਦਾਂ, ਖੇਤੀ ਉਪਕਰਨਾਂ, ਖਾਦਾਂ ਬੀਜਾਂ, ਕਰਿਆਨਾ ਵਸਤਾਂ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਐਕਟਿਵ ਰਹਿਣਾ ਸਹੀ ਰਹੇਗਾ।
ਕੰਨਿਆ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਕੋਸ਼ਿਸ਼ਾਂ ’ਚ ਵਿਜੇ ਮਿਲੇਗੀ ਪਰ ਸਿਹਤ ਦੇ ਵਿਗੜਨ ਅਤੇ ਪੈਰ ਫਿਸਲਣ ਦਾ ਡਰ ਰਹੇਗਾ।
ਤੁਲਾ : ਕਿਉਂਕਿ ਸਿਤਾਰਾ ਉਲਝਣਾਂ ਝਮੇਲਿਆਂ ਵਾਲਾ ਹੈ, ਇਸ ਲਈ ਕੋਈ ਵੀ ਕੰਮ ਹੱਥ ’ਚ ਲੈਣ ਤੋਂ ਬਚਣਾ ਚਾਹੀਦਾ ਹੈ, ਸਫਰ ਵੀ ਪ੍ਰੇਸ਼ਾਨੀ ਦੇ ਸਕਦਾ ਹੈ।
ਬ੍ਰਿਸ਼ਚਕ : ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਦੇਣ ਵਾਲਾ, ਕਾਰੋਬਾਰੀ ਟੂਰਿੰਗ ਪ੍ਰੋਗਰਾਮਿੰਗ ਵੀ ਪਾਜ਼ੇਟਿਵ ਰਿਜ਼ਲਟ ਦੇਵੇਗੀ।
ਧਨ : ਕਮਜ਼ੋਰ ਜਾਂ ਅਨਮੰਨੇ ਮਨ ਨਾਲ ਕੋਈ ਵੀ ਸਰਕਾਰੀ ਕੋਸ਼ਿਸ਼ ਨਾ ਕਰੋ, ਵੈਸੇ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।
ਮਕਰ : ਧਾਰਮਿਕ ਕੰਮਾਂ, ਧਾਰਮਿਕ ਸਾਹਿਤ ਪੜ੍ਹਨ ਪੜ੍ਹਾਉਣ ’ਚ ਜ਼ਿਆਦਾ ਜੀਅ ਨਾ ਲੱਗੇਗਾ, ਕਿਸੇ ਨਾ ਕਿਸੇ ਝਮੇਲੇ ਨਾਲ ਵੀ ਵਾਸਤਾ ਰਹੇਗਾ।
ਕੁੰਭ : ਸਿਹਤ ਲਈ ਸਿਤਾਰਾ ਕਮਜ਼ੋਰ, ਇਸ ਲਈ ਨਾਪ-ਤੋਲ ਕੇ ਖਾਣਾ-ਪੀਣਾ ਸਹੀ ਰਹੇਗਾ, ਵੈਸੇ ਮਨ ਵੀ ਟੈਂਸ ਜਿਹਾ ਰਹੇਗਾ।
ਮੀਨ : ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਘਰੇਲੂ ਮੋਰਚੇ ’ਤੇ ਪ੍ਰੇਸ਼ਾਨੀ ਤਣਾਤਣੀ ਵੀ ਰਹਿਣ ਦਾ ਡਰ ਰਹੇਗਾ।
18 ਮਈ 2024, ਸ਼ਨੀਵਾਰ
ਵਿਸਾਖ ਸੁਦੀ ਤਿੱਥੀ ਦਸਮੀ (ਪੁਰਵ ਦੁਪਹਿਰ 11.23 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਬਿਕ੍ਰਮੀ ਸੰਮਤ : 2081, ਜੇਠ ਪ੍ਰਵਿਸ਼ਟੇ 5, ਰਾਸ਼ਟਰੀ ਸ਼ਕ ਸੰਮਤ : 1946, ਮਿਤੀ : 28 (ਵਿਸਾਖ), ਹਿਜਰੀ ਸਾਲ 1445, ਮਹੀਨਾ : ਜ਼ਿਲਕਾਦ, ਤਰੀਕ : 9, ਸੂਰਜ ਉਦੇ ਸਵੇਰੇ 5.34 ਵਜੇ, ਸੂਰਜ ਅਸਤ ਸ਼ਾਮ 7.15 ਵਜੇ (ਜਲੰਧਰ ਟਾਈਮ), ਨਕਸ਼ੱਤਰ : ਉਤਰਾ ਫਾਲਗੁਣੀ (18-19 ਮੱਧ ਰਾਤ 12.23 ਤੱਕ) ਅਤੇ ਮਗਰੋਂ ਨਕਸ਼ੱਤਰ ਹਸਤ, ਯੋਗ : ਹਰਸ਼ਣ (ਸਵੇਰੇ 10.25 ਤੱਕ) ਅਤੇ ਮਗਰੋਂ ਯੋਗ ਵਜਰ, ਚੰਦਰਮਾ: ਕੰਨਿਆ ਰਾਸ਼ੀ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (18-19 ਮੱਧ ਰਾਤ 12.37 ’ਤੇ)। ਦਿਸ਼ਾ ਸ਼ੂਲ : ਪੁਰਬ ਅਤੇ ਈਸ਼ਾਨ ਦਿਸ਼ਾ ਲਈ ਰਾਹੂ ਕਾਲ : ਸਵੇਰੇ ਨੌਂ ਤੋਂ ਸਾਢੇ ਦਸ ਵਜੇ ਤੱਕ। ਪੂਰਬ, ਦਿਵਸ ਅਤੇ ਤਿਉਹਾਰ : ਮੇਲਾ ਮਣੀਕਰਨ (ਕੁੱਲੂ), ਮੇਲਾ ਸ਼ਾਢੀ ਜਾਤਰ (ਨਗਰ, ਹਿਮਾਚਲ) ਸ਼ੁਰੂ,ਕੇਵਲ ਗਿਆਨ ਦਿਵਸ (ਜੈਨ)।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)