ਮੋਟੋਰੋਲਾ ਵਨ ਪਾਵਰ ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ

12/13/2019 11:31:15 AM

ਗੈਜੇਟ ਡੈਸਕ— ਮੋਟੋਰੋਲਾ ਵਨ ਪਾਵਰ ਨੂੰ ਐਂਡਰਾਇਡ 10 ਅਪਡੇਟ ਮਿਲਣੀ ਸ਼ੁਰੂ ਹੋ ਗਈ ਹੈ। ਅਪਡੇਟ ਨੂੰ ਫੇਜ਼ ਦੇ ਆਧਾਰ 'ਤੇ ਰੋਲਆਊਟ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ, ਅਪਡੇਟ ਨੂੰ ਹਰ ਮੋਟੋਰੋਲਾ ਵਨ ਪਾਵਰ ਹੈਂਡਸੈੱਟ ਤਕ ਪਹੁੰਚਣ 'ਚ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਮੋਟੋਰੋਲਾ ਦਾ ਕਹਿਣਾ ਹੈ ਕਿ ਹਰ ਡਿਵਾਈਸ ਨੂੰ 10 ਜਨਵਰੀ ਤਕ ਅਪਡੇਟ ਮਿਲ ਜਾਵੇਗੀ। ਅਪਡੇਟ ਆਪਣੇ ਨਾਲ ਦਸੰਬਰ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਲੈ ਕੇ ਆਈ ਹੈ। ਮੋਟੋਰੋਲਾ ਵਨ ਪਾਵਰ ਲਈ ਜਾਰੀ ਹੋਈ ਅਪਡੇਟ ਪੁਰਾਣੀਆਂ ਕੰਮੀਆਂ ਨੂੰ ਦੂਰ ਕਰਦੀ ਹੈ। ਨਾਲ ਹੀ ਸਿਸਟਮ ਨੂੰ ਹੋਰ ਸਟੇਬਲ ਬਣਾਉਂਦੀ ਹੈ।

PunjabKesari

ਮੋਟੋਰੋਲਾ ਨੇ ਆਪਣੇ ਸਪੋਰਟ ਪੇਜ 'ਤੇ ਪੁੱਸ਼ਟੀ ਕੀਤੀ ਹੈ ਕਿ ਮੋਟੋਰੋਲਾ ਵਨ ਪਾਵਰ ਲਈ ਐਂਡਰਾਇਡ 10 ਸਟੇਬਲ ਅਪਡੇਟ ਰੋਲ ਆਊਟ ਕਰ ਦਿੱਤੀ ਗਈ ਹੈ। ਇਸ ਨੂੰ ਹੌਲੀ-ਹੌਲੀ ਹਰ ਡਿਵਾਈਸ ਤਕ ਪਹੁੰਚਾਇਆ ਜਾਵੇਗਾ। ਲੇਟੈਸਟ ਵਰਜ਼ਨ ਦਾ ਬਲਿਡ ਨੰਬਰ QPT30.61-18 ਹੈ। ਫੋਨ ਨੂੰ ਹਾਲ ਹੀ 'ਚ ਦਸੰਬਰ ਮਹੀਨੇ ਦਾ ਐਂਡਰਾਇਡ ਸਕਿਓਰਿਟੀ ਪੈਚ ਮਿਲਿਆ ਸੀ। ਜਿਨ੍ਹਾਂ ਯੂਜ਼ਰਜ਼ ਨੂੰ ਇਹ ਸਕਿਓਰਿਟੀ ਅਪਡੇਟ ਨਹੀਂ ਮਿਲੀ, ਉਨ੍ਹਾਂ ਨੂੰ ਲੇਟੈਸਟ ਐਂਡਰਾਇਡ ਅਪਡੇਟ ਦੇ ਨਾਲ ਇਹ ਮਿਲ ਜਾਵੇਗਾ।

ਮੋਟੋਰੋਲਾ ਵਨ ਪਾਵਰ ਯੂਜ਼ਰਜ਼ ਖੁਦ ਵੀ ਅਪਡੇਟ ਦੀ ਜਾਂਚ ਕਰ ਸਕਦੇ ਹਨ। ਇਸ ਲਈ Settings > System > Advanced > System updates 'ਚ ਜਾਣਾ ਹੋਵੇਗਾ। ਅਸੀਂ ਤੁਹਾਨੂੰ ਅਪਡੇਟ ਨੂੰ ਮਜ਼ਬੂਤ ਵਾਈ-ਫਾਈ ਕੁਨੈਕਸ਼ਨ 'ਤੇ ਡਾਊਨਲੋਡ ਕਰਨ ਦੀ ਸਲਾਹ ਦਿੰਦੇ ਹਾਂ। ਇਸ ਦੇ ਨਾਲ ਫੋਨ ਵੀ ਫੁਲ ਚਾਰਜ ਹੋਣਾ ਚਾਹੀਦਾ ਹੈ। ਜੇਕਰ ਤੁਹਾਨੂੰ ਇਹ ਅਪਡੇਟ ਨਹੀਂ ਮਿਲੀ ਤਾਂ 10 ਜਨਵਰੀ ਤਕ ਦਾ ਇੰਤਜ਼ਾਰ ਕਰ ਲਓ।


Related News