ਮੇਰੇ ਬੇਟੇ ਨੂੰ ਭਾਜਪਾ ਦੀ ਟਿਕਟ ’ਤੇ ਜਿੱਤ ਨਹੀਂ ਮਿਲਣੀ ਚਾਹੀਦੀ : ਕਾਂਗਰਸ ਆਗੂ ਐਂਟੋਨੀ
Wednesday, Apr 10, 2024 - 12:42 PM (IST)
ਤਿਰੂਵਨੰਤਪੁਰਮ, (ਭਾਸ਼ਾ)- ਕਾਂਗਰਸ ਦੇ ਸੀਨੀਅਰ ਨੇਤਾ ਏ. ਕੇ. ਐਂਟੋਨੀ ਨੇ ਕਿਹਾ ਹੈ ਕਿ ਕੇਰਲ ਦੀ ਪਠਾਨਮਥਿੱਟਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਵਜੋਂ ਚੋਣ ਲੜ ਰਹੇ ਉਨ੍ਹਾਂ ਦੇ ਬੇਟੇ ਅਨਿਲ ਕੇ. ਐਂਟੋਨੀ ਨੂੰ ਕਿਸੇ ਵੀ ਹਾਲਤ ’ਚ ਚੋਣਾਂ ’ਚ ਜਿੱਤ ਨਹੀਂ ਮਿਲਣੀ ਚਾਹੀਦੀ।
ਐਂਟੋਨੀ ਨੇ ਮੰਗਲਵਾਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਪਾਰਟੀ ਦੀ ਹਾਰ ਹੋਣੀ ਚਾਹੀਦੀ ਹੈ ਤੇ ਦੱਖਣੀ ਕੇਰਲ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਐਂਟੋ ਐਂਟੋਨੀ ਨੂੰ ਜਿੱਤਣਾ ਚਾਹੀਦਾ ਹੈ। ਉਨ੍ਹਾਂ ਕਾਂਗਰਸੀ ਆਗੂਆਂ ਦੇ ਬੱਚਿਆਂ ਦੇ ਭਾਜਪਾ ’ਚ ਸ਼ਾਮਲ ਹੋਣ ਨੂੰ ‘ਗਲਤ’ ਕਰਾਰ ਦਿੱਤਾ। ਆਪਣੇ ਪੁੱਤਰ ਦੀ ਸਿਆਸਤ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਐਂਟਨੀ ਨੇ ਕਿਹਾ ਕਿ ਕਾਂਗਰਸ ਮੇਰਾ ਧਰਮ ਹੈ।