2025 ਤਕ ਦੁਨੀਆ ਭਰ ’ਚ ਹੋਣਗੇ 2.8 ਅਰਬ 5G ਯੂਜ਼ਰਜ਼ : Huawei

04/17/2019 12:21:08 PM

ਗੈਜੇਟ ਡੈਸਕ– ਚੀਨ ਦੀ ਦਿੱਗਜ ਕੰਪਨੀ ਹੁਆਵੇਈ ਟੈਕਨਾਲੋਜੀ ਨੇ ਮੰਗਲਵਾਰ  ਨੂੰ 5ਜੀ ਸੇਵਾਵਾਂ ਦੀ ਮਾਰਕੀਟ ਡਿਮਾਂਡ ਦੇ ਅਨੁਮਾਨ ’ਚ ਵਾਧਾ ਕੀਤਾ ਹੈ। ਕੰਪਨੀ ਨੇ ਸਾਲ 2025 ਤਕ ਇਸ ਅਲਟਰਾ ਫਾਸਟ ਸਪੈਕਟਰਮ ਆਧਾਰਤ ਸੇਵਾਵਾਂ ਦੇ 2.8 ਅਰਬ 5ਜੀ ਯੂਜ਼ਰਜ਼ ਦੇ ਨਾਲ 58 ਫੀਸਦੀ ਗਲੋਬਲ ਕਵਰੇਜ ਦਾ ਅਨੁਮਾਨ ਲਗਾਇਆ ਹੈ। 

ਹੁਆਵੇਈ ਟੈਕਨਾਲੋਜੀਜ਼ ਦੇ ਡਿਪਟੀ ਚੇਅਰਮੈਨ ਕੇਨ ਹੂ ਨੇ ਦੋ ਦਿਨਾਂ ਗਲੋਬਲ ਵਿਸ਼ਲੇਸ਼ਕ ਸੰਮੇਲਨ 2019 ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਲ 2015 ਤਕ 5ਜੀ ਗਾਹਕਾਂ ਦੀ ਗਿਣਤੀ 2.8 ਅਰਬ ਹੋਵੇਗੀ। ਇਸ ਤਕਨੀਕ ਆਧਾਰਤ ਸੇਵਾਵਾਂ ਦੇ ਦਾਇਰੇ ’ਚ ਦੁਨੀਆ ਦੀ 58 ਫੀਸਦੀ ਆਬਾਦੀ ਹੋਵੇਗੀ। ਇਨ੍ਹਾਂ ਸੇਵਾਵਾਂ ਲਈ 65 ਲੱਖ ਬੇਸ ਸਟੇਸ਼ਨ ਬਣਾਏ ਜਾਣਗੇ ਤਾਂ ਜੋ ਗਾਹਕਾਂ ਦੀ ਇੰਨੀ ਵੱਡੀ ਗਿਣਤੀ ਨੂੰ ਸੇਵਾ ਦਿੱਤੀ ਜਾ ਸਕੇ। 

ਉਨ੍ਹਾਂ ਇਹ ਵੀ ਕਿਹਾ ਕਿ ਹੁਆਵੇਈ ਨੇ ਦੁਨੀਆ ਭਰ ਦੇ ਬਾਜ਼ਾਰਾਂ ’ਚ ਤੇਜ਼ੀ ਨਾਲ ਐਂਟਰੀ ਕੀਤੀ ਹੈ ਅਤੇ ਹੁਣ ਤਕ ਵੱਖ-ਵੱਖ ਦੇਸ਼ਾਂ ’ਚ 5ਜੀ ਦੇ 40 ਕਾਨਟਰੈਕਟ ਕਰ ਚੁੱਕੀ ਹੈ। ਕੇਨ ਨੇ ਕਿਹਾ ਕਿ 5ਜੀ ਨੂੰ ਵੱਖ-ਵੱਖ ਦੇਸ਼ਾਂ ’ਚ 3ਜੀ ਅਤੇ 4ਜੀ ਦੇ ਮੁਕਾਬਲੇ ਤੇਜ਼ੀ ਨਾਲ ਲੋਕਪ੍ਰਿਅਤਾ ਮਿਲੇਗੀ। 

ਉਨ੍ਹਾਂ ਹੁਆਵੇਈ ਦੀ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ 3ਜੀ ਆਧਾਰਤ ਦੂਰਸੰਚਾਰ ਕੰਪਨੀਆਂ ਨੂੰ 50 ਕਰੋੜ ਗਾਹਕਾਂ ਨੂੰ ਪਾਉਣ ’ਚ 10 ਸਾਲ ਲੱਗੇ ਸਨ ਜਦੋਂ ਕਿ 4ਜੀ ਸਰਵਿਸ ਪ੍ਰੋਵਾਈਡਰ ਨੂੰ ਇਸ ਅੰਕੜੇ ਤਕ ਪਹੁੰਚਣ ’ਚ 5 ਸਾਲ ਲੱਗੇ ਸਨ। ਹੁਆਵੇਈ ਦੇ ਡਿਪਟੀ ਚੇਅਰਮੈਨ ਨੇ ਕਿਹਾ ਕਿ ਬਾਜ਼ਾਰ ’ਚ 40 5ਜੀ ਹੈਂਡਸੈੱਟ ਪਹਿਲਾਂ ਹੀ ਮੌਜੂਦ ਹਨ, ਜਦੋਂ ਕਿ 5ਜੀ ਸੇਵਾਵਾਂ ਨੂੰ ਅਜੇ ਵੱਡੇ ਪੱਧਰ ’ਤੇ ਲਾਂਚ ਵੀ ਨਹੀਂ ਕੀਤਾ  ਗਿਆ। 


Related News