ਹਾਸੇ ਤੇ ਫੁੱਲ ਮਨੋਰੰਜਨ ਨਾਲ ਭਰੀ ਫ਼ਿਲਮ ''ਸ਼ਿੰਦਾ ਸ਼ਿੰਦਾ ਨੋ ਪਾਪਾ'', ਕੱਲ੍ਹ ਦੁਨੀਆ ਭਰ ''ਚ ਹੋਵੇਗੀ ਰਿਲੀਜ਼

Thursday, May 09, 2024 - 02:55 PM (IST)

ਹਾਸੇ ਤੇ ਫੁੱਲ ਮਨੋਰੰਜਨ ਨਾਲ ਭਰੀ ਫ਼ਿਲਮ ''ਸ਼ਿੰਦਾ ਸ਼ਿੰਦਾ ਨੋ ਪਾਪਾ'', ਕੱਲ੍ਹ ਦੁਨੀਆ ਭਰ ''ਚ ਹੋਵੇਗੀ ਰਿਲੀਜ਼

ਜਲੰਧਰ (ਬਿਊਰੋ) : ਆਉਂਦੀ 10 ਮਈ ਨੂੰ ਸਿਨੇਮਾਘਰਾਂ ’ਚ ਦਰਸ਼ਕਾਂ ਦਾ ਮਨੋਰੰਜਨ ਕਰਨ ਆ ਰਹੀ ਪੰਜਾਬੀ ਫ਼ਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਦੀ ਚਰਚਾ ਹਰ ਪਾਸੇ ਹੋ ਰਹੀ ਹੈ ।‘ਸ਼ਿੰਦਾ ਸ਼ਿੰਦਾ ਨੋ ਪਾਪਾ’ ’ਚ ਗਿੱਪੀ ਗਰੇਵਾਲ ਅਤੇ ਸ਼ਿੰਦਾ ਗਰੇਵਾਲ ਪਹਿਲੀ ਵਾਰ ਪਿਓ-ਪੁੱਤ ਦੇ ਕਿਰਦਾਰ ’ਚ ਨਜ਼ਰ ਆਉਣਗੇ । ਫਿਲਮ ਨੂੰ ਚਾਰ-ਚੰਨ੍ਹ ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਹਿਨਾ ਖ਼ਾਨ ਲੱਗਾ ਰਹੀ ਹੈ, ਜਿਸ ਦੀ ਇਹ ਡੈਬਿਊ ਫ਼ਿਲਮ ਹੈ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ’ਚ ਉਹ ਸ਼ਿੰਦਾ ਦੀ ਮਾਂ ਦਾ ਕਿਰਦਾਰ ਨਿਭਾ ਰਹੀ ਹੈ । 

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ: ਸਲਮਾਨ ਖ਼ਾਨ ਦੇ ਘਰ ਫਾਇਰਿੰਗ ਕਰਨ ਵਾਲੇ ਅਨੁਜ ਥਾਪਨ ਦਾ ਮੁੜ ਹੋਵੇਗਾ ਪੋਸਟਮਾਰਟਮ

‘ਸ਼ਿੰਦਾ ਸ਼ਿੰਦਾ ਨੋ ਪਾਪਾ’ ਕੈਨੇਡਾ ਅਤੇ ਭਾਰਤ ਦੋਵਾਂ ਦੇ ਜੀਵੰਤ ਪਿਛੋਕੜ ਵਿਚਾਲੇ ਗੋਪੀ (ਗਿੱਪੀ ਗਰੇਵਾਲ), ਉਸਦੀ ਪਤਨੀ (ਹਿਨਾ ਖਾਨ) ਅਤੇ ਉਨ੍ਹਾਂ ਦੇ ਜੋਸ਼ੀਲੇ ਦਸ ਸਾਲਾ ਬੇਟੇ ਸ਼ਿੰਦਾ (ਸ਼ਿੰਦਾ ਗਰੇਵਾਲ) ਦੀ ਕਹਾਣੀ ਹੈ। ਵਿਦੇਸ਼ਾਂ 'ਚ ਸੱਭਿਆਚਾਰਕ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਗੋਪੀ ਨੇ ਸ਼ਿੰਦੇ ਨੂੰ ਇਸ ਉਮੀਦ ਨਾਲ ਭਾਰਤ ਲਿਜਾਣ ਦਾ ਫੈਸਲਾ ਕੀਤਾ ਕਿ ਉਹ ਨੇੜਲੇ ਪਰਿਵਾਰਕ ਰਿਸ਼ਤਿਆਂ ਦੁਆਰਾ ਰਵਾਇਤੀ ਕਦਰਾਂ-ਕੀਮਤਾਂ ਨੂੰ ਸਥਾਪਿਤ ਕਰ ਸਕੇ। ਸ਼ਿੰਦਾ, ਜੋ ਭਾਰਤ ਆਉਂਦਾ ਹੈ, ਭਾਰਤੀ ਪਾਲਣ-ਪੋਸ਼ਣ ਦੇ ਸਖ਼ਤ ਪਿਆਰ ਨੂੰ ਵੇਖ ਕੇ ਹੈਰਾਨ ਰਹਿ ਜਾਂਦਾ ਹੈ, ਜੋ ਉਸ ਨੂੰ ਭਾਰਤੀ ਪਰਿਵਾਰਾਂ ਖ਼ਿਲਾਫ਼ ਆਪਣਾ ਵਿਦਰੋਹ ਸ਼ੁਰੂ ਕਰਨ ਲਈ ਪ੍ਰੇਰਿਤ ਕਰਦਾ ਹੈ। ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਪਿਓ-ਪੁੱਤਰ ਦੀ ਗਤੀਸ਼ੀਲਤਾ ਦੀ ਇੱਕ ਦਿਲੋਂ ਅਤੇ ਹਾਸੇ-ਮਜ਼ਾਕ ਵਾਲੀ ਖੋਜ ਹੈ, ਜੋ ਦਰਸ਼ਕਾਂ ਅੱਗੇ ਹਾਸੇ ਅਤੇ ਦਿਲਕਸ਼ ਪਲਾਂ ਦੇ ਸੁਮੇਲ ਨੂੰ ਪੇਸ਼ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਹੱਥੀਂ ਤਿਆਰ ਕਰਕੇ ਵਿਦੇਸ਼ੀਆਂ ਨੂੰ ਪਿਲਾਈ ਪੰਜਾਬੀਆਂ ਦੀ ਮਸ਼ਹੂਰ ਡ੍ਰਿੰਕ 'ਸ਼ਰਦਾਈ'

ਫ਼ਿਲਮ ਦੇ ਡਾਇਰੈਕਟਰ ਅਮਰਪ੍ਰੀਤ ਸਿੰਘ ਛਾਬੜਾ ਹਨ, ਜੋ ਇਸ ਤੋਂ ਪਹਿਲਾ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਦੀ ਹਿੱਟ ਫ਼ਿਲਮ ‘ਹਨੀਮੂਨ’ ਸਮੇਤ ਕਈ ਫਿਲਮਾਂ ਤੇ ਸੀਰੀਅਲ ਡਾਇਰੈਕਟ ਕਰ ਚੁੱਕੇ ਹਨ। ਫ਼ਿਲਮ ਦੀ ਕਹਾਣੀ, ਸਕ੍ਰੀਨ ਪਲੇਅ ਅਤੇ ਡਾਇਲਾਗ ਨਰੇਸ਼ ਕਥੂਰੀਆ ਨੇ ਲਿਖੇ ਹਨ, ਜੋ ਇਸ ਤੋਂ ਪਹਿਲਾਂ ਕਈ ਹਿੱਟ ਫ਼ਿਲਮਾਂ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ। ਫ਼ਿਲਮ ਦੀ ਪ੍ਰਮੋਸ਼ਨ ਵੱਡੇ ਪੱਧਰ ’ਤੇ ਚੱਲ ਰਹੀ ਹੈ। ਗਿੱਪੀ ਗਰੇਵਾਲ, ਹਿਨਾ ਖ਼ਾਨ ਅਤੇ ਪ੍ਰਿੰਸ ਕੰਵਲਜੀਤ ਸਿੰਘ ਖ਼ੁਦ ਗ੍ਰਾਊਂਡ ਲੈਵਲ ’ਤੇ ਫ਼ਿਲਮ ਦੀ ਪ੍ਰਮੋਸ਼ਨ ਕਰ ਰਹੇ ਹਨ। ਪੰਜਾਬ, ਦਿੱਲੀ ਅਤੇ ਮੁੰਬਈ ਸਮੇਤ ਵਿਦੇਸ਼ਾਂ ’ਚ ਇਸ ਫ਼ਿਲਮ ਦੀ ਪ੍ਰਮੋਸ਼ਨ ਕਾਫ਼ੀ ਵੱਡੇ ਪੱਧਰ ’ਤੇ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਮੈਂ ਇਕ ਚੰਗੀ ਫ਼ਿਲਮ ਬਣਾਈ, ਬਾਕੀ ਫ਼ੈਸਲਾ ਦਰਸ਼ਕ ਕਰਨਗੇ : ਅਮਰਪ੍ਰੀਤ ਜੀ. ਐੱਸ. ਛਾਬੜਾ

ਦੱਸਣਯੋਗ ਹੈ ਕਿ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਫ਼ਿਲਮ ਸਾਰੇਗਾਮਾ, ਹੰਬਲ ਮੋਸ਼ਨ ਪਿਕਚਰਜ਼ ਅਤੇ ਏ-ਯੂਡਲੀ ਵੱਲੋਂ ਸਾਂਝੇ ਤੌਰ ’ਤੇ ਪ੍ਰੋਡਿਊਸ ਕੀਤੀ ਗਈ ਹੈ। ਜੇਕਰ ਮਿਊਜ਼ਿਕ ਦੀ ਗੱਲ ਕਰੀਏ ਤਾਂ ਫ਼ਿਲਮ ’ਚ ਗਿੱਪੀ ਗਰੇਵਾਲ, ਬਾਦਸ਼ਾਹ, ਮਾਸਟਰ ਸਲੀਮ ਅਤੇ ਮਨਜੀਤ ਸਹੋਤਾ ਨੇ ਪਲੇਅਬੈਕ ਗਾਇਆ ਹੈ। ਗੀਤਾਂ ਨੂੰ ਗੀਤਕਾਰ ਕੁਮਾਰ, ਵੀਤ ਬਲਜੀਤ ਤੇ ਹਰਮਨਜੀਤ ਨੇ ਲਿਖਿਆ ਹੈ ਤੇ ਮਿਊਜ਼ਿਕ ਸ਼ਾਹ ਐਂਡ ਸ਼ਾਹ, ਬਾਦਸ਼ਾਹ ਤੇ ਐਵੀ ਸਰਾਂ ਨੇ ਦਿੱਤਾ ਹੈ। ਦੱਸ ਦਈਏ ਕਿ ਇਸ ਫ਼ਿਲਮ ’ਚ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ ਅਤੇ ਹਿਨਾ ਖ਼ਾਨ ਤੋਂ ਇਲਾਵਾ ਨਿਰਮਲ ਰਿਸ਼ੀ, ਜਸਵਿੰਦਰ ਭੱਲਾ, ਪ੍ਰਿੰਸ ਕੰਵਲਜੀਤ ਸਿੰਘ, ਰਘਵੀਰ ਬੋਲੀ, ਹਰਿੰਦਰ ਭੁੱਲਰ, ਹਰਦੀਪ ਗਿੱਲ, ਗੁਰੀ ਘੁੰਮਣ, ਸੀਮਾ ਕੌਸ਼ਲ ਅਤੇ ਏਕਮ ਗਰੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ। ਓਮਜੀ ਗਰੁੱਪ ਵੱਲੋਂ ਫਿਲਮ ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਨੂੰ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News