ਨਵੀਂ ਨਿਸਾਨ Kicks ਦੀ ਬੁਕਿੰਗ ਹੋਈ ਸ਼ੁਰੂ, ਹੁੰਡਈ ਕ੍ਰੇਟਾ ਨੂੰ ਦੇਵੇਗੀ ਟੱਕਰ
Friday, Dec 14, 2018 - 01:57 PM (IST)
ਆਟੋ ਡੈਸਕ- ਨਿਸਾਨ ਅਗਲੇ ਮਹੀਨੇ ਮਤਲਬ ਜਨਵਰੀ 2019 'ਚ ਬਿਲਕੁਲ ਨਵੀਂ ਨਿਸਾਨ ਕਿਕਸ ਨੂੰ ਅਗਲੇ ਸਾਲ ਭਾਰਤ 'ਚ ਲਾਂਚ ਕਰਨ ਵਾਲੀ ਹੈ। ਪਰ ਨਿਸਾਨ ਇੰਡੀਆ ਨਵੀਂ S”V ਦੀ ਆਧਿਕਾਰਤ ਬੁਕਿੰਗ 14 ਦਸੰਬਰ ਮਤਲਬ ਕਿ ਅੱਜ ਤੋਂ ਸ਼ੁਰੂ ਹੈ। ਹੁਣ ਇਸ ਕਾਰ ਲਈ ਦੇਸ਼ਭਰ 'ਚ ਨਿਸਾਨ ਡੀਲਰਸ ਨੇ ਇਸ SUV ਲਈ ਆਪਣੇ ਪੱਧਰ 'ਤੇ 25,000 ਰੁਪਏ ਟੋਕਨ ਅਮਾਊਂਟ ਦੇ ਨਾਲ ਬੁਕਿੰਗ ਸ਼ੁਰੂ ਕਰ ਦਿੱਤੀ ਹੈ ਤੇ ਗਾਹਕਾਂ ਨੂੰ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਨਵੀਂ ਕਿਕਸ ਦੀ ਐਕਸਸ਼ੋਰੂਮ ਕੀਮਤ 10-15 ਲੱਖ ਰੁਪਏ ਦੇ ਕਰੀਬ ਹੋਵੇਗੀ। ਜੇਕਰ ਕੋਈ ਵੀ ਗਾਹਕ ਬੁਕਿੰਗ ਕੈਂਸਲ ਕਰਨਾ ਚਾਹੁੰਦਾ ਹੈ ਤਾਂ ਉਸਦੀ ਐਡਵਾਂਸ ਪੇਮੈਂਟ ਵਾਪਸ ਕਰ ਦਿਤੀ ਜਾਵੇਗੀ।
ਭਾਰਤ 'ਚ ਲਾਂਚ ਹੋਣ ਵਾਲੀ ਕਿਕਸ ਨੂੰ 20 ਪਲੇਟਫਾਰਮ 'ਤੇ ਬਣਾਇਆ ਜਾਵੇਗੀ ਕਿਉਂਕਿ ਇਸ 'ਚ ਖਰਚ ਘੱਟ ਆਉਂਦਾ ਹੈ। ਦੱਸ ਦੇਈਏ ਕਿ ਵਰਤਮਾਨ 'ਚ ਭਾਰਤੀ ਮਾਰਕੀਟ 'ਚ ਵਿੱਕ ਰਹੀ ਰੈਨੋ ਡਸਟਰ, ਨਿਸਾਨ ਟਰੇਨੋ ਤੇ ਰੈਨੋ ਕੈਪਚਰ ਨੂੰ ਵੀ ਇਸ 20 ਪਲੇਟਫਾਰਮ 'ਤੇ ਬਣਾਇਆ ਗਿਆ ਹੈ।

ਇੰਜਣ ਪਾਵਰ
ਨਿਸਾਨ ਕਿਕਸ 'ਚ 1.5-ਲਿਟਰ ਦਾ K9K 43i ਡੀਜ਼ਲ ਇੰਜਣ ਮਿਲਦਾ ਹੈ ਜੋ ਭਾਰਤ 'ਚ ਵਿੱਕ ਰਹੀ ਹੋਰ ਨਿਸਾਨ-ਰੈਨੋ ਕਾਰਾਂ ਦੀ ਤਰ੍ਹਾਂ ਹੀ ਹੈ। ਇਹ ਇੰਜਣ 108 ਬੀ. ਐੱਚ. ਪੀ ਦੀ ਪਾਵਰ ਤੇ 240 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਨ ਦੀ ਸਮਰੱਥਾ ਰੱਖਦਾ ਹੈ ਤੇ ਇਸ ਨੂੰ 6-ਸਪੀਡ ਮੈਨੂਅਲ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਨਿਸਾਨ ਕਿਕਸ 'ਚ 1.5-ਲਿਟਰ ਦੇ 84K ਪੈਟਰੋਲ ਇੰਜਣ ਦੀ ਵੀ ਆਪਸ਼ਨ ਮਿਲਦੀ ਹੈ, ਜੋ ਕਿ 104 ਬੀ. ਐੱਚ. ਪੀ ਦੀ ਪਾਵਰ ਤੇ 142 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ ਵੀ 6-ਸਪੀਡ ਮੈਨੂਅਲ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਕੀਤਾ ਗਿਆ ਹੈ। ਇਸ 'ਚ ਆਟੋਮੈਟਿਕ ਦੀ ਆਪਸ਼ਨ ਦਿੱਤੀ ਜਾਵੇਗੀ ਜਾਂ ਨਹੀਂ, ਅਜੇ ਇਸ ਦੀ ਕੋਈ ਖਬਰ ਨਹੀਂ ਹੈ।
ਡਾਇਮੇਂਸ਼ਨ
ਨਿਸਾਨ ਕਿਕਸ ਦੇ ਓਵਰਆਲ ਸਾਈਜ ਦੀ ਗੱਲ ਕਰੀਏ ਤਾਂ ਇਹ 4,384mm ਲੰਬੀ, 1,813mm ਚੌੜੀ ਤੇ 1,656mm ਲੰਬੀ ਹੈ । ਉਥੇ ਹੀ ਇਸ ਦਾ ਵ੍ਹੀਲਬੇਸ 2,673mm ਹੈ।
ਖਾਸ ਫੀਚਰਸ
ਨਿਸਾਨ ਕਿਕਸ ਇਕ ਫਾਈਵ ਸੀਟਰ ਐੱਸ. ਯੂ.ਵੀ. ਹੈ ਤੇ ਇਸ 'ਚ ਕਈ ਸਾਰੇ ਫੀਚਰਸ ਦਿੱਤੇ ਜਾਣਗੇ। ਜਿਵੇ ਕੀ ਇਸ 'ਚ 360-ਡੀਗਰੀ ਕੈਮਰਾ ਲਗਾ ਹੈ ਜੋ ਕਿ ਵਿਊ ਮਾਨਿਟਰ ਦੇ ਕੋਲ ਪਲੇਸ ਕੀਤਾ ਗਿਆ ਹੈ ਤੇ ਇਸ ਦੀ ਪਰਫਾਰਮੈਂਸ ਕਾਫ਼ੀ ਸ਼ਾਨਦਾਰ ਹੈ। ਇਸ 'ਚ ਕੁੱਲ ਚਾਰ ਕੈਮਰੇ ਪਲੇਸ ਕੀਤੇ ਗਏ ਹਨ ਜੋ ਕਿ ਕਾਰ ਦੇ ਚਾਰੋਂ ਕਿਨਾਰਿਆਂ 'ਚ ਲੱਗੇ ਹਨ। ਦੱਸ ਦੇਈਏ ਕਿ ਇਹੀ ਕੈਮਰਾ ਗਲੋਬਲ ਸਪੇਕ ਨਿਸਾਨ ਕਿਕਸ 'ਚ ਵੀ ਲਗਾ ਹੈ।
