ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਰਿਪੋਰਟ ਹਰ ਪੰਜਾਬੀ ਨੂੰ ਸੋਚੀਂ ਪਾ ਦੇਵੇਗੀ

Tuesday, Apr 07, 2026 - 01:47 PM (IST)

ਪੰਜਾਬੀਆਂ ਲਈ ਵੱਡੇ ਖ਼ਤਰੇ ਦੀ ਘੰਟੀ! ਹੋਸ਼ ਉਡਾਉਣ ਵਾਲੀ ਰਿਪੋਰਟ ਹਰ ਪੰਜਾਬੀ ਨੂੰ ਸੋਚੀਂ ਪਾ ਦੇਵੇਗੀ

ਚੰਡੀਗੜ੍ਹ : ਪੰਜਾਬ ਦੇ ਲੋਕਾਂ ਦੀ ਸਿਹਤ ਨੂੰ ਲੈ ਕੇ ਚਿੰਤਾਜਨਕ ਖ਼ਬਰ ਸਾਹਮਣੇ ਆਈ ਹੈ। ਦਰਅਸਲ ਪੰਜਾਬ 'ਚ ਮੋਟਾਪਾ ਤੇਜ਼ੀ ਨਾਲ ਇੱਕ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਸੂਬੇ ਦੇ 57 ਫ਼ੀਸਦੀ ਲੋਕ ਢਿੱਡ ਦੇ ਮੋਟਾਪੇ ਦੀ ਸਮੱਸਿਆ ਨਾਲ ਜੂਝ ਰਹੇ ਹਨ। ਇਸ ਦੇ ਨਾਲ ਹੀ 39 ਫ਼ੀਸਦੀ ਲੋਕ ਆਮ ਮੋਟਾਪੇ ਦਾ ਸ਼ਿਕਾਰ ਹਨ। ਰਿਪੋਰਟ 'ਚ ਇਸ ਦਾ ਮੁੱਖ ਕਾਰਨ ਖ਼ਰਾਬ ਖਾਣ-ਪੀਣ ਅਤੇ ਸੁਸਤ ਜੀਵਨ ਸ਼ੈਲੀ ਨੂੰ ਦੱਸਿਆ ਗਿਆ ਹੈ। ਇਸ ਹੋਸ਼ ਉਡਾਉਣ ਵਾਲੀ ਰਿਪੋਰਟ ਨੂੰ ਪੜ੍ਹ ਕੇ ਇਕ ਵਾਰ ਤਾਂ ਹਰ ਪੰਜਾਬੀ ਜ਼ਰੂਰ ਸੋਚੀਂ ਪੈ ਜਾਵੇਗਾ ਕਿਉਂਕਿ ਇਨਸਾਨ ਲਈ ਸਿਹਤ ਨਾਲੋਂ ਵੱਧ ਕੇ ਹੋਰ ਕੋਈ ਚੀਜ਼ ਜ਼ਿਆਦਾ ਜ਼ਰੂਰੀ ਨਹੀਂ ਹੈ।

ਇਹ ਵੀ ਪੜ੍ਹੋ : ਪੰਜਾਬ ਦੀਆਂ ਤਹਿਸੀਲਾਂ ਨੂੰ ਲੈ ਕੇ 9 ਤੇ 10 ਅਪ੍ਰੈਲ ਲਈ ਵੱਡਾ ਐਲਾਨ, ਪੜ੍ਹੋ ਕੀ ਹੈ ਪੂਰੀ ਖ਼ਬਰ

ਦੇਸ਼ 'ਚ ਪੰਜਾਬ ਦਾ ਸਥਾਨ 

ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਵੱਲੋਂ ਕੀਤੇ ਗਏ ਅਧਿਐਨ 'ਚ ਇਹ ਖ਼ੁਲਾਸਾ ਹੋਇਆ ਹੈ ਕਿ ਢਿੱਡ ਦੇ ਮੋਟਾਪੇ ਦੇ ਮਾਮਲੇ 'ਚ ਪੰਜਾਬ ਪੂਰੇ ਦੇਸ਼ 'ਚੋਂ ਦੂਜੇ ਸਥਾਨ 'ਤੇ ਹੈ। ਇਸ ਸੂਚੀ 'ਚ ਕੇਰਲ 58.2 ਫ਼ੀਸਦੀ ਦੇ ਨਾਲ ਪਹਿਲੇ ਨੰਬਰ 'ਤੇ ਹੈ, ਜਦੋਂਕਿ ਪੰਜਾਬ 'ਚ ਇਹ ਦਰ 57 ਫ਼ੀਸਦੀ ਹੈ। ਰਾਸ਼ਟਰੀ ਪੱਧਰ 'ਤੇ ਢਿੱਡ ਦੇ ਮੋਟਾਪੇ ਦੀ ਔਸਤ 39.5 ਫ਼ੀਸਦੀ ਹੈ, ਜਿਸ ਤੋਂ ਪੰਜਾਬ ਕਾਫੀ ਅੱਗੇ ਹੈ।

ਫੈਟ ਦੀ ਵਰਤੋਂ 'ਚ ਚਿੰਤਾਜਨਕ ਵਾਧਾ 

ਰਿਪੋਰਟ ਮੁਤਾਬਕ ਸ਼ਹਿਰੀ ਪੰਜਾਬੀਆਂ ਦੀ ਖ਼ੁਰਾਕ 'ਚ ਫੈਟ ਦੀ ਵਰਤੋਂ ਪਿਛਲੇ 12 ਸਾਲਾਂ ਦੌਰਾਨ 11.7 ਗ੍ਰਾਮ ਵਧੀ ਹੈ। ਸਾਲ 2011-12 'ਚ ਇਹ 69.2 ਗ੍ਰਾਮ ਸੀ, ਜੋ 2023-24 'ਚ ਵੱਧ ਕੇ 80.9 ਗ੍ਰਾਮ ਹੋ ਗਈ ਹੈ। ਪਿੰਡਾਂ 'ਚ ਵੀ ਫਾਸਟ ਫੂਡ ਦੇ ਵੱਧਦੇ ਰੁਝਾਨ ਕਾਰਨ ਫੈਟ ਦੀ ਵਰਤੋਂ 75.4 ਗ੍ਰਾਮ ਪ੍ਰਤੀ ਦਿਨ ਤੱਕ ਪਹੁੰਚ ਗਈ ਹੈ।

ਇਹ ਵੀ ਪੜ੍ਹੋ : ਪ੍ਰੀਖਿਆਵਾਂ ਹੋ ਗਈਆਂ ਮੁਲਤਵੀ, ਪੰਜਾਬ 'ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ

ਬੀਮਾਰੀਆਂ ਦਾ ਵੱਧਦਾ ਖ਼ਤਰਾ 

ਮਾਹਿਰਾਂ ਅਨੁਸਾਰ ਮੋਟਾਪਾ ਸਿਰਫ ਸਰੀਰਕ ਦਿੱਖ ਦੀ ਸਮੱਸਿਆ ਨਹੀਂ ਹੈ, ਸਗੋਂ ਇਹ ਕਈ ਗੰਭੀਰ ਬੀਮਾਰੀਆਂ ਜਿਵੇਂ ਕਿ ਹਾਈ ਬਲੱਡ ਪ੍ਰੈਸ਼ਰ, ਦਿਲ ਦੇ ਰੋਗ, ਗੁਰਦਿਆਂ ਦੀਆਂ ਸਮੱਸਿਆਵਾਂ ਅਤੇ ਸਟ੍ਰੋਕ ਦਾ ਕਾਰਨ ਬਣ ਰਿਹਾ ਹੈ। ਸਰੀਰ 'ਚ ਵਧੇਰੇ ਭਾਰ ਇੰਸੁਲਿਨ ਦੇ ਸੰਤੁਲਨ ਨੂੰ ਵਿਗਾੜਦਾ ਹੈ, ਜਿਸ ਨਾਲ ਸ਼ੂਗਰ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਸਰਕਾਰ ਵੱਲੋਂ 'ਈਟ ਰਾਈਟ ਮੂਵਮੈਂਟ' ਅਤੇ 'ਫਿਟ ਇੰਡੀਆ ਮੂਵਮੈਂਟ' ਵਰਗੀਆਂ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਪੌਸ਼ਟਿਕ ਖ਼ੁਰਾਕ, ਸਰੀਰਕ ਗਤੀਵਿਧੀਆਂ ਅਤੇ ਯੋਗਾ ਪ੍ਰਤੀ ਜਾਗਰੂਕ ਕੀਤਾ ਜਾ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News