ਸ਼ਰਧਾਲੂਆਂ ਨਾਲ ਭਰੀ ਬੱਸ ਹੋ ਗਈ ਹਾਦਸੇ ਦਾ ਸ਼ਿਕਾਰ ! 2 ਕਾਰਾਂ ਨਾਲ ਹੋਈ ਭਿਆਨਕ ਟੱਕਰ

Monday, Apr 13, 2026 - 09:20 AM (IST)

ਸ਼ਰਧਾਲੂਆਂ ਨਾਲ ਭਰੀ ਬੱਸ ਹੋ ਗਈ ਹਾਦਸੇ ਦਾ ਸ਼ਿਕਾਰ ! 2 ਕਾਰਾਂ ਨਾਲ ਹੋਈ ਭਿਆਨਕ ਟੱਕਰ

ਬਰਨਾਲਾ : ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਹੰਡਿਆਇਆ ਆਊਟਲੈੱਟ ਕੱਟ ਦੇ ਨੇੜੇ ਸ਼ਰਧਾਲੂਆਂ ਨਾਲ ਭਰੀ ਇੱਕ ਪ੍ਰਾਈਵੇਟ ਬੱਸ ਅਤੇ ਦੋ ਕਾਰਾਂ ਵਿਚਾਲੇ ਭਿਆਨਕ ਟੱਕਰ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਹਾਲਾਂਕਿ ਗਨੀਮਤ ਰਹੀ ਕਿ ਇਸ ਹਾਦਸੇ ਵਿੱਚ ਕਿਸੇ ਵੀ ਸ਼ਰਧਾਲੂ ਜਾਂ ਡਰਾਈਵਰ ਨੂੰ ਸੱਟ ਨਹੀਂ ਲੱਗੀ, ਪਰ ਗੱਡੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ।

ਜਾਣਕਾਰੀ ਅਨੁਸਾਰ ਇਹ ਪ੍ਰਾਈਵੇਟ ਬੱਸ ਦਮਦਮਾ ਸਾਹਿਬ ਤੋਂ ਬਰਨਾਲਾ ਦੇ ਅੜੀਸਰ ਗੁਰਦੁਆਰਾ ਸਾਹਿਬ ਜਾ ਰਹੀ ਸੀ। ਜਦੋਂ ਬੱਸ ਹੰਡਿਆਇਆ ਆਊਟਲੈੱਟ ਕੱਟ ਦੇ ਕੋਲ ਪਹੁੰਚੀ ਤਾਂ ਡਰਾਈਵਰ ਨੇ ਅਚਾਨਕ ਬੱਸ ਮੋੜ ਦਿੱਤੀ, ਜਿਸ ਕਾਰਨ ਅੱਗੇ ਜਾ ਰਹੀ ਗੱਡੀ ਨੇ ਅਚਾਨਕ ਬਰੇਕ ਲਗਾਈ ਅਤੇ ਪਿੱਛੇ ਤੋਂ ਆ ਰਹੀ ਦੂਜੀ ਗੱਡੀ ਉਸ ਨਾਲ ਜਾ ਟਕਰਾਈ। ਹਾਦਸੇ ਸਮੇਂ ਬੱਸ 'ਚ ਕਰੀਬ 40 ਮਹਿਲਾ ਸ਼ਰਧਾਲੂ ਸਵਾਰ ਸਨ। ਸਾਰੀਆਂ ਮਹਿਲਾਵਾਂ ਅਤੇ ਡਰਾਈਵਰ ਸੁਰੱਖਿਅਤ ਹਨ।

ਇਹ ਵੀ ਪੜ੍ਹੋ- ਮੈਡੀਕਲ ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੇਣ ਧਿਆਨ ! ਕਿਤੇ ਤੁਹਾਡੀ ਡਿਗਰੀ ਹੋ ਨਾ ਜਾਏ 'ਰੱਦੀ'

ਗੱਡੀਆਂ ਦੇ ਡਰਾਈਵਰਾਂ ਨੇ ਦੋਸ਼ ਲਾਇਆ ਕਿ ਹਾਦਸੇ ਤੋਂ ਬਾਅਦ ਬੱਸ ਡਰਾਈਵਰ ਨੇ ਬੱਸ ਨਹੀਂ ਰੋਕੀ। ਦੂਜੀਆਂ ਗੱਡੀਆਂ ਨੇ ਪਿੱਛਾ ਕਰਕੇ ਬੱਸ ਨੂੰ ਰੁਕਵਾਇਆ। ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਕਾਫ਼ੀ ਬਹਿਸਬਾਜ਼ੀ ਵੀ ਹੋਈ। ਗੱਡੀਆਂ ਦੇ ਮਾਲਕਾਂ ਅਨੁਸਾਰ ਉਨ੍ਹਾਂ ਦੀਆਂ ਕਾਰਾਂ ਦਾ ਕਰੀਬ 6,000 ਤੋਂ 7,000 ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਹ ਸਮਝਦਾਰੀ ਨਾਲ ਬਰੇਕ ਨਾ ਲਗਾਉਂਦੇ ਤਾਂ ਇਹ ਹਾਦਸਾ ਹੋਰ ਵੀ ਭਿਆਨਕ ਹੋ ਸਕਦਾ ਸੀ। ਦੂਜੇ ਪਾਸੇ, ਬੱਸ ਡਰਾਈਵਰ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸਿਆ ਹੈ।

ਇਹ ਵੀ ਪੜ੍ਹੋ- ਰਗੜਿਆ ਗਿਆ 'ਵਿਚੋਲਾ' ! ਇਰਾਨ ਨੇ ਹੋਰਮੁਜ਼ ਤੋਂ ਵਾਪਸ ਮੋੜ'ਤੇ ਪਾਕਿਸਤਾਨੀ ਜਹਾਜ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News