ਜਲੰਧਰ: PNB ਬੈਂਕ ’ਚ ਹੋਈ ਲੁੱਟ ਦੇ ਮਾਮਲੇ ''ਚ ਨਵੀਂ ਅਪਡੇਟ! ਸਾਬਕਾ DSP ਦੇ ਪੁੱਤ ਦਾ ਸਾਥੀ ਗ੍ਰਿਫ਼ਤਾਰ

Friday, Apr 17, 2026 - 11:01 AM (IST)

ਜਲੰਧਰ: PNB ਬੈਂਕ ’ਚ ਹੋਈ ਲੁੱਟ ਦੇ ਮਾਮਲੇ ''ਚ ਨਵੀਂ ਅਪਡੇਟ! ਸਾਬਕਾ DSP ਦੇ ਪੁੱਤ ਦਾ ਸਾਥੀ ਗ੍ਰਿਫ਼ਤਾਰ

ਜਲੰਧਰ (ਜ. ਬ.)- ਕੁੱਕੀ ਢਾਬ ਨੇੜੇ ਪੀ. ਐੱਨ. ਬੀ. ਬੈਂਕ ’ਚ ਵੜ ਕੇ ਦਿਨ-ਦਿਹਾੜੇ ਗੰਨ ਪੁਆਇੰਟ ’ਤੇ ਲੁੱਟ ਕਰਨ ਵਾਲੇ ਦੂਜੇ ਲੁਟੇਰੇ ਨੂੰ ਵੀ ਕ੍ਰਾਈਮ ਬ੍ਰਾਂਚ ਅਤੇ ਥਾਣਾ ਨੰਬਰ 7 ਦੀ ਪੁਲਸ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹੀ ਮੁਲਜ਼ਮ ਸੀ. ਸੀ. ਟੀ. ਵੀ. ਕੈਮਰੇ ’ਚ ਲਿਫ਼ਾਫ਼ੇ ’ਚ ਕੈਸ਼ ਪਾਉਂਦਾ ਵਿਖਾਈ ਦਿੱਤਾ ਸੀ। ਮੁਲਜ਼ਮ ਕੋਲੋਂ ਪੁਲਸ ਕੁਝ ਕੈਸ਼ ਬਰਾਮਦ ਕਰ ਚੁੱਕੀ ਹੈ, ਜਦਕਿ ਬਾਕੀ ਦੀ ਰਕਮ ਬਰਾਮਦ ਕਰਨ ਲਈ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ ਦੇ 7 ਜ਼ਿਲ੍ਹਿਆਂ 'ਚ Alert! ਮੌਸਮ ਦੀ 20 ਅਪ੍ਰੈਲ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ

PunjabKesari

ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਸਿਮਰਨਜੀਤ ਸਿੰਘ ਉਰਫ਼ ਅਮਰੀਕ ਸਿੰਘ ਨਿਵਾਸੀ ਗ੍ਰੀਨ ਮਾਡਲ ਟਾਊਨ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਤਿੰਨ ਲੱਖ ਰੁਪਏ, ਵਾਰਦਾਤ ’ਚ ਵਰਤੀ ਗਈ ਲਾਇਸੈਂਸੀ ਰਿਵਾਲਵਰ, ਗੋਲ਼ੀਆਂ ਅਤੇ ਐਕਟਿਵਾ ਬਰਾਮਦ ਕਰ ਲਈ ਗਈ ਸੀ ਪਰ ਉਸ ਦਾ ਨੌਕਰ ਦੀਪਕ ਉਰਫ਼ ਦੀਪਾ ਪੁੱਤਰ ਸੁਰਜੀਤ ਪਾਲ ਨਿਵਾਸੀ ਆਬਾਦਪੁਰਾ ਬਾਕੀ ਦਾ ਕੈਸ਼ ਲੈ ਕੇ ਸ਼ਹਿਰ ਛੱਡ ਚੁੱਕਾ ਸੀ। ਉਨ੍ਹਾਂ ਕਿਹਾ ਕਿ ਦੀਪਾ ਨੂੰ ਗ੍ਰਿਫ਼ਤਾਰ ਕਰਨ ਲਈ ਕ੍ਰਾਈਮ ਬ੍ਰਾਂਚ ਅਤੇ ਥਾਣਾ 7 ਦੀ ਪੁਲਸ ਲਗਾਤਾਰ ਇਨਪੁੱਟ ਜੁਟਾ ਰਹੀ ਸੀ, ਜਿਸ ਤੋਂ ਬਾਅਦ ਪੁਲਸ ਟੀਮਾਂ ਨੇ ਉਸ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਤੋਂ ਕੁਝ ਨਕਦੀ ਮਿਲੀ ਹੈ ਅਤੇ ਜਲਦ ਹੀ ਬਾਕੀ ਦੀ ਰਕਮ ਵੀ ਬਰਾਮਦ ਕਰ ਲਈ ਜਾਵੇਗੀ।

ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਰਜਿਸਟ੍ਰੇਸ਼ਨ ਨੂੰ ਲੈ ਕੇ ...

ਜ਼ਿਕਰਯੋਗ ਹੈ ਕਿ 6 ਅਪ੍ਰੈਲ ਨੂੰ ਦਿਨ-ਦਿਹਾੜੇ ਕੁੱਕੀ ਢਾਬ ਰੋਡ ’ਤੇ ਐਕਟਿਵਾ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਅੰਦਰ ਵੜ ਕੇ ਮਹਿਲਾ ਕੈਸ਼ੀਅਰ ਨੂੰ ਪਿਸਤੌਲ ਦੀ ਨੋਕ ’ਤੇ ਲੈ ਕੇ ਕਰੀਬ ਸਾਢੇ 6 ਲੱਖ ਰੁਪਏ ਲੁੱਟ ਲਏ ਸਨ। ਪੁਲਸ ਨੇ 24 ਘੰਟਿਆਂ ਤੋਂ ਪਹਿਲਾਂ ਹੀ ਮਾਮਲਾ ਸੁਲਝਾਉਂਦਿਆਂ ਸਾਬਕਾ ਡੀ. ਐੱਸ. ਪੀ. ਦੇ ਪੁੱਤਰ ਸਿਮਰਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਮੁਲਜ਼ਮ ਨਸ਼ੇ ਦਾ ਆਦੀ ਸੀ, ਜਿਸ ਨੇ ਆਪਣੇ ਪੁਰਾਣੇ ਨੌਕਰ ਦੀਪਾ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਬਣਵਾਉਣ ਵਾਲੇ ਦੇਣ ਧਿਆਨ! ਝੱਲਣੀ ਪੈ ਸਕਦੀ ਹੈ ਵੱਡੀ ਮੁਸੀਬਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News