ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡਾ. ਨਵਜੋਤ ਕੌਰ ਸਿੱਧੂ ਦੀ ਨਵੀਂ ਸਿਆਸੀ ਸ਼ੁਰੂਆਤ, ਕਰ 'ਤਾ ਵੱਡਾ ਐਲਾਨ

Wednesday, Apr 08, 2026 - 07:33 PM (IST)

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਡਾ. ਨਵਜੋਤ ਕੌਰ ਸਿੱਧੂ ਦੀ ਨਵੀਂ ਸਿਆਸੀ ਸ਼ੁਰੂਆਤ, ਕਰ 'ਤਾ ਵੱਡਾ ਐਲਾਨ

ਚੰਡੀਗੜ੍ਹ (ਵੈੱਬ ਡੈਸਕ)- ਕਾਂਗਰਸ 'ਚੋਂ ਕੱਢੇ ਜਾਣ ਮਗਰੋਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਵੱਲੋਂ ਵੱਡਾ ਸਿਆਸੀ ਕਦਮ ਚੁੱਕਦਿਆਂ ਆਪਣੀ ਨਵੀਂ ਸਿਆਸੀ ਪਾਰਟੀ 'ਭਾਰਤੀ ਰਾਸ਼ਟਰਵਾਦੀ ਪਾਰਟੀ' ਦੇ ਗਠਨ ਦਾ ਐਲਾਨ ਕੀਤਾ ਗਿਆ ਹੈ। ਅੱਜ ਚੰਡੀਗੜ੍ਹ 'ਚ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਮੈਡਮ ਨਵਜੋਤ ਕੌਰ ਸਿੱਧੂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਸਾਡੀ ਭਾਰਤੀ ਰਾਸ਼ਟਰਵਾਦੀ ਪਾਰਟੀ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲੜੇਗੀ। ਉਨ੍ਹਾਂ ਨੇ ਇਹ ਐਲਾਨ ਕਰਦਿਆਂ ਆਪਣਾ ਵਿਸਥਾਰਤ ਰੋਡਮੈਪ ਵੀ ਪੇਸ਼ ਕੀਤਾ, ਜਿਸ ’ਚ ਪੰਜਾਬ ਦੇ ਵਿਕਾਸ ਲਈ ਵੱਖ-ਵੱਖ ਖੇਤਰਾਂ ’ਚ ਵੱਡੇ ਸੁਧਾਰਾਂ ਦੀ ਗੱਲ ਕੀਤੀ ਗਈ।

ਉਨ੍ਹਾਂ ਕਿਹਾ ਕਿ ਸੂਬੇ ਦੀਆਂ 117 ਸੀਟਾਂ ਲਈ ਪਾਰਟੀ ਦੀ ਰਣਨੀਤੀ ਇਕੋ ਜਿਹੀ ਰਹੇਗੀ ਅਤੇ ਉਮੀਦਵਾਰਾਂ ਦੀ ਚੋਣ ਉਨ੍ਹਾਂ ਦੀ ਮੁਹਾਰਤ ਦੇ ਆਧਾਰ ’ਤੇ ਕੀਤੀ ਜਾਵੇਗੀ। ਜੇ ਕਿਸੇ ਨੂੰ ਸਿਹਤ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ ਤਾਂ ਉਹ ਮੈਡੀਕਲ ਖੇਤਰ ਦਾ ਜਾਣਕਾਰ ਹੋਵੇਗਾ ਜਦਕਿ ਸਿੱਖਿਆ ਲਈ ਉਸ ਵਿਅਕਤੀ ਨੂੰ ਲਿਆਂਦਾ ਜਾਵੇਗਾ, ਜੋ ਵਿੱਦਿਆ ਦਾ ਪੱਧਰ ਉੱਚਾ ਕਰ ਸਕੇ ।

ਇਹ ਵੀ ਪੜ੍ਹੋ: ਨਸ਼ੇ ਕਾਰਨ 5ਵੇਂ ਪੁੱਤ ਦੀ ਹੋਈ ਮੌਤ ਮਗਰੋਂ ਬੋਲੀ ਮਾਂ, ਜਿਸ ਘਰ ’ਚ ਅੱਗ ਲੱਗੀ ਹੋਵੇ, ਉਸ ਦਾ ਸੇਕ ਘਰਦਿਆਂ ਨੂੰ...

ਚੋਣਾਂ ਲਈ ਆਪਣਾ ਏਜੰਡਾ ਪੇਸ਼ ਕਰਦੇ ਹੋਏ ਉਨ੍ਹਾਂ ਕਿਹਾ ਕਿ ਸਾਡਾ ਮੇਨ ਮਕਸਦ ਕਿਸਾਨੀ 'ਤੇ ਰਹੇਗਾ ਅਤੇ ਤਜ਼ਰਬੇਕਾਰ ਨੂੰ ਹੀ ਮੰਤਰੀ ਮੰਡਲ ਵਿਚ ਸ਼ਾਮਲ ਕੀਤਾ ਜਾਵੇਗਾ। ਮੰਤਰੀ ਨੂੰ ਇਸ ਦੀ ਰਿਪੋਰਟ ਇਕ ਮਹੀਨੇ ਵਿਚ ਹੀ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਅਫ਼ੀਮ ਦੀ ਖੇਤੀ ਵੀ ਕਰਨ ਦਿੱਤੀ ਜਾਵੇਗੀ ਅਤੇ ਸਰਕਾਰੀ ਦੇਖ-ਰੇਖ ਵਿਚ ਹੀ ਅਫ਼ੀਮ ਦੀ ਖੇਤੀ ਹੋਵੇਗੀ।  ਉਨ੍ਹਾਂ ਕਿਹਾ ਕਿ ਸਰਕਾਰ ’ਚ ਜਵਾਬਦੇਹੀ ਲਈ ਹਰ ਵਿਭਾਗ ਨੂੰ ਮਹੀਨਾਵਰ ਰਿਪੋਰਟ ਦੇਣੀ ਲਾਜ਼ਮੀ ਹੋਵੇਗੀ। ਇਸ ਦੇ ਨਾਲ ਹੀ ਹਰ ਮੰਤਰੀ ਦੇ ਕੰਮ ’ਤੇ ਨਿਗਰਾਨੀ ਲਈ 10 ਮੈਂਬਰਾਂ ਦੀ ਕਮੇਟੀ ਬਣਾਈ ਜਾਵੇਗੀ ਅਤੇ ਬਿਨਾਂ ਮਾਹਰਾਂ ਦੀ ਸਲਾਹ ਤੋਂ ਕੋਈ ਵੀ ਫਾਈਲ ਸਾਈਨ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਗੋਲਡਨ ਸਟੇਟ ਬਣਾਉਣ ਲਈ ਖੇਤੀ ’ਚ ਵੱਡੇ ਬਦਲਾਅ ਲਿਆਂਦੇ ਜਾਣਗੇ। ਰਵਾਇਤੀ ਫ਼ਸਲਾਂ ਦੀ ਥਾਂ ਨਵੀਆਂ ਅਤੇ ਲਾਭਕਾਰੀ ਫ਼ਸਲਾਂ ਜਿਵੇਂ ਨਿੰਬੂ, ਹਲਦੀ ਤੇ ਹੋਰ ਸਿਹਤ ਫਰੈਂਡਲੀ ਉਤਪਾਦਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਦੀ ਖ਼ਰੀਦ ਸਰਕਾਰ ਖ਼ੁਦ ਯਕੀਨੀ ਬਣਾਵੇਗੀ।

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਸੀਂ ਪੰਜਾਬ ਨੂੰ ਉਸ ਦੀ ਗੁਆਚੀ ਸ਼ਾਨ, ਸੋਨੇ ਦੀ ਚਿੜੀ ਹੋਣ ਦਾ ਮਾਣ ਵਾਪਸ ਦਿਵਾਉਣ ਲਈ ਕੰਮ ਕਰਾਂਗੇ। ਇਹ ਇਕ ਅਜਿਹਾ ਸੂਬਾ ਹੋਵੇਗਾ, ਜਿੱਥੇ ਲੋਕ ਪਿਆ ਨਾਲ ਅਤੇ ਰਲ ਮਿਲ ਕੇ ਰਹਿਣ। ਨਿਆਂ ਸੁਤੰਤਰਤਾ ਦੇ ਅਧਿਕਾਰ ਅਤੇ ਆਜ਼ਾਦੀ ਦੀ ਸ਼ਕਤੀ ਨੂੰ ਪਛਾਣਾਂਗੇ। ਜਿੱਥੇ ਲੋਕ ਬਿਨਾਂ ਕਿਸੇ ਬਾਹਰੀ ਦਖ਼ਲ ਦੇ, ਨਿਸ਼ਕਾਮ ਸੇਵਾ ਅਤੇ ਅਧਿਆਤਮਕ ਵਿਕਾਸ ਦੇ ਉਦੇਸ਼ ਨਾਲ ਕੰਮ ਕਰਦੇ ਹੋਏ ਆਪਣੇ ਉਦੇਸ਼ ਨੂੰ ਦ੍ਰਿਸ਼ਟੀਕੋਣ ਦੇਣਗੇ, ਇਹ ਪੰਜਾਬ ਦੇ ਲੋਕਾਂ ਦੀ ਲੋਕਾਂ ਲਈ ਅਤੇ ਲੋਕਾਂ ਵੱਲੋਂ ਚਲਾਈ ਜਾਣ ਵਾਲੀ ਸਰਕਾਰ ਹੋਵੇਗੀ। 

ਇਹ ਵੀ ਪੜ੍ਹੋ: ਜਲੰਧਰ 'ਚ ਸਾਬਕਾ DSP ਦਾ ਕਾਰਾ ਕਰੇਗਾ ਹੈਰਾਨ! ਨਸ਼ੇ 'ਚ ਟੱਲੀ ਹੋ ਕੇ ਰਾਤ ਵੇਲੇ ਕੀਤਾ...

ਅਸੀਂ ਅਧਿਆਤਮਕ ਗੁਰੂਆਂ ਦੀ ਮਦਦ ਨਾਲ ਲੋਕਾਂ ਦੀਆਂ ਜ਼ਖ਼ਮੀ ਰੂਹਾਂ ਨੂੰ ਸਕੂਨ ਪਹੁੰਚਾਵਾਂਗੇ। ਹਮੇਸ਼ਾ ਸੱਚ ਅਤੇ ਪਿਆਰ ਦੇ ਰਸਤੇ 'ਤੇ ਚੱਲਾਂਗੇ, ਇਹੀ ਵਾਹਿਗੁਰੂ ਜੀ ਦੀ ਭਾਸ਼ਾ ਹੈ। ਜਿਸ ਐਲਾਨ ਦਾ ਬੇਸਬਰੀ ਨਾਲ ਇੰਤਜ਼ਾਰ ਸੀ, ਉਹ ਹੁਣ ਸਾਹਮਣੇ ਹੈ। ਸਾਡੇ ਮੌਜੂਦਾ ਸਿਆਸੀ ਲੀਡਰਾਂ ਦੀ ਕਾਰਗੁਜ਼ਾਰੀ ਨੂੰ ਡੂੰਘਾਈ ਨਾਲ ਵੇਖਣ ਸਮੀਖਿਆ ਕਰਨ ਤੋਂ ਬਾਅਦ ਕੌਮੀ ਪੱਧਰ 'ਤੇ ਇਕ ਨਵਾਂ ਬਦਲ ਤਿਆਰ ਕਰਨ 'ਤੇ ਕੰਮ ਕਰ ਰਹਾਂ। 

ਅਸੀਂ ਆਪਣਾ ਜੀਵਨ ਆਪਣੇ ਦੇਸ਼ ਨੂੰ ਸਮਰਪਿਤ ਕਰਨਾ ਚਾਹੁੰਦੇ ਹਾਂ। ਲੋਕਾਂ ਨੂੰ ਉਹ ਸਭ ਦੇਣਾ ਚਾਹੁੰਦੇ ਹਾਂ, ਜਿਸ ਦੇ ਉਹ ਸੱਚਮੁੱਚ ਹੱਕਦਾਰ ਹਨ ਅਤੇ ਉਮੀਦ ਕਰਦੇ ਹਨ ਕਿ ਇਹ ਰੱਬ ਦੀ ਕ੍ਰਿਪਾ ਹੈ, ਜਿਸ ਨੇ ਇਕੋ ਜਿਹੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕੱਠਾ ਕੀਤਾ, ਜਿਨ੍ਹਾਂ ਵਿਚ ਹਰ ਸੂਬੇ ਵਿਚ ਕੰਮ ਕਰਨ ਦੀ ਸਮਰੱਥਾ, ਆਤਮ ਵਿਸ਼ਵਾਸ, ਸਾਹਸ ਅਤੇ ਦ੍ਰਿੜ ਸੰਕਲਪ ਹੈ। ਉਨ੍ਹਾਂ ਦਾ ਸਾਂਝਾ ਉਦੇਸ਼ ਹੈ ਨਿਆਂ ਅਤੇ ਸ਼ਾਂਤੀ ਦੇਣਾ। ਪਿਆਰ ਅਤੇ ਉੱਚ ਚੇਤਨਾ ਦੀ ਊਰਜਾ ਨਾਲ ਕੰਮ ਕਰਦੇ ਹੋਏ ਉਹ ਸਭ ਠੀਕ ਕਰ ਦੇਣਾ, ਜੋ ਵਾਹਿਗੁਰੂ ਜੀ ਚਾਹੁੰਦੇ ਨੇ। 

ਉਨ੍ਹਾਂ ਕਿਹਾ ਕਿ ਮੈਡੀਕਲ ਸਿਸਟਮ ਨੂੰ ਮਜ਼ਬੂਤ ਕਰਨ ਲਈ ਮਾਹਰ ਡਾਕਟਰਾਂ ਦੀ ਟੀਮ ਬਣਾਈ ਜਾਵੇਗੀ, ਜੋ ਤੁਰੰਤ ਫ਼ੈਸਲੇ ਲੈ ਕੇ ਸਿਹਤ ਸੇਵਾਵਾਂ ਦਾ ਪੱਧਰ ਉੱਚਾ ਕਰੇਗੀ। ਉਨ੍ਹਾਂ ਨੇ ਨਸ਼ੀਲੀਆਂ ਦਵਾਈਆਂ ਦੀ ਗ਼ਲਤ ਵਰਤੋਂ ’ਤੇ ਵੀ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਇਸ ’ਤੇ ਸਖ਼ਤ ਨਿਗਰਾਨੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਕੂਲਾਂ ਤੇ ਕਾਲਜਾਂ ’ਚ ਕਾਊਂਸਲਿੰਗ ਲਾਜ਼ਮੀ ਕੀਤੀ ਜਾਵੇਗੀ ਤਾਂ ਜੋ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਦਾ ਸਮੇਂ ਸਿਰ ਇਲਾਜ ਹੋ ਸਕੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਸਿਰਫ਼ ਪੰਜਾਬ ਹੀ ਨਹੀਂ ਸਗੋਂ ਇਸ ਨੂੰ ਆਲਮੀ ਪੱਧਰ ’ਤੇ ਇਕ ਮਿਸਾਲ ਬਣਾਉਣਾ ਹੈ। ਅਸੀਂ ਅਜਿਹਾ ਸਿਸਟਮ ਬਣਾਉਣਾ ਚਾਹੁੰਦੇ ਹਾਂ ਜੋ ਪੂਰੀ ਦੁਨੀਆ ਲਈ ਮਾਡਲ ਬਣੇ।

ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਅਜੇ ਅਸਪੱਸ਼ਟ
ਇਥੇ ਇਹ ਵੀ ਦੱਸ ਦੇਈਏ ਕਿ ਜਿੱਥੇ ਨਵਜੋਤ ਕੌਰ ਸਿੱਧੂ ਨਵੀਂ ਪਾਰਟੀ 'ਚ ਸਰਗਰਮ ਹੋ ਗਏ ਹਨ, ਉੱਥੇ ਹੀ ਉਨ੍ਹਾਂ ਦੇ ਪਤੀ ਅਤੇ ਸਾਬਕਾ ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਜੇ ਸਿਆਸਤ ਤੋਂ ਦੂਰ ਨਜ਼ਰ ਆ ਰਹੇ ਹਨ। ਸੂਤਰਾਂ ਅਨੁਸਾਰ ਉਹ ਫਿਲਹਾਲ ਆਪਣੇ ਮਨੋਰੰਜਨ ਜਗਤ ਦੇ ਕੈਰੀਅਰ 'ਤੇ ਧਿਆਨ ਦੇ ਰਹੇ ਹਨ, ਹਾਲਾਂਕਿ ਆਉਣ ਵਾਲੇ ਸਮੇਂ 'ਚ ਉਨ੍ਹਾਂ ਦੇ ਨਵੀਂ ਪਾਰਟੀ 'ਚ ਸ਼ਾਮਲ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਮਾਹਿਰਾਂ ਦਾ ਮੰਨਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਕੌਰ ਸਿੱਧੂ ਦਾ ਇਹ ਕਦਮ ਸੱਤਾ ਵਿਰੋਧੀ ਵੋਟਾਂ ਨੂੰ ਹੋਰ ਵੰਡ ਸਕਦਾ ਹੈ।

ਇਹ ਵੀ ਪੜ੍ਹੋ: Punjab: ਬੇਕਰੀ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਜਦ ਰੇਡ ਕਰਨ ਪਹੁੰਚੀ ਪੁਲਸ ਤਾਂ...

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News