ਤੇਜ਼ ਰਫ਼ਤਾਰ ਕਾਰ ਚਾਲਕ ਨੇ ਮਾਰੀ ਆਟੋ ਨੂੰ ਟੱਕਰ, ਪਲਟਿਆ

Monday, Apr 06, 2026 - 01:42 PM (IST)

ਤੇਜ਼ ਰਫ਼ਤਾਰ ਕਾਰ ਚਾਲਕ ਨੇ ਮਾਰੀ ਆਟੋ ਨੂੰ ਟੱਕਰ, ਪਲਟਿਆ

ਚੰਡੀਗੜ੍ਹ (ਸੁਸ਼ੀਲ) : ਤੇਜ਼ ਰਫ਼ਤਾਰ ਕਾਰ ਚਾਲਕ ਨੇ ਸੈਕਟਰ-7 ਯੂਨੀਅਨ ਬੈਂਕ ਨੇੜੇ ਆਟੋ ਨੂੰ ਟੱਕਰ ਮਾਰ ਦਿੱਤੀ ਅਤੇ ਫ਼ਰਾਰ ਹੋ ਗਿਆ। ਟੱਕਰ ਹੁੰਦੇ ਹੀ ਆਟੋ ਪਲਟ ਗਿਆ ਅਤੇ ਸਵਾਰੀਆਂ ਨੂੰ ਗੰਭੀਰ ਸੱਟਾਂ ਲੱਗੀਆਂ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਪੀ. ਜੀ. ਆਈ. 'ਚ ਦਾਖ਼ਲ ਕਰਵਾਇਆ। ਸੈਕਟਰ-26 ਥਾਣਾ ਪੁਲਸ ਨੇ ਆਟੋ ਚਾਲਕ ਨਵਾਂਗਰਾਓਂ ਦੇ ਵਸਨੀਕ ਸੰਤੋਸ਼ ਦੇ ਬਿਆਨ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਕਾਰ ਚਾਲਕ ਦਾ ਪਤਾ ਲਗਾਉਣ ਲਈ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਨਵਾਗਰਾਓਂ ਦੇ ਰਹਿਣ ਵਾਲੇ ਸੰਤੋਸ਼ ਨੇ ਪੁਲਸ ਨੂੰ ਆਪਣੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਆਟੋ ਚਾਲਕ ਹੈ। 3 ਅਪ੍ਰੈਲ ਨੂੰ ਉਹ ਸਵਾਰੀਆਂ ਨਾਲ ਹਾਊਸਿੰਗ ਬੋਰਡ ਵੱਲ ਜਾ ਰਿਹਾ ਸੀ। ਜਦੋਂ ਉਹ ਮੱਧ ਮਾਰਗ ਸਥਿਤ ਸੈਕਟਰ-7 ਦੇ ਯੂਨੀਅਨ ਬੈਂਕ ਦੇ ਨੇੜੇ ਪਹੁੰਚਿਆ ਤਾਂ ਇਕ ਤੇਜ਼ ਰਫ਼ਤਾਰ ਕਾਰ ਚਾਲਕ ਨੇ ਪਿੱਛੇ ਤੋਂ ਆਟੋ ਨੂੰ ਟੱਕਰ ਮਾਰ ਦਿੱਤੀ। ਟੱਕਰ ਹੁੰਦੇ ਹੀ ਆਟੋ ਪਲਟ ਗਿਆ। ਆਟੋ ਵਿਚ ਬੈਠੀ ਸਵਾਰੀਆਂ ਜ਼ਖਮੀ ਹੋ ਗਈਆਂ। ਉਸਨੇ ਰੌਲਾ ਪਾਇਆ ਅਤੇ ਲੋਕਾਂ ਨੇ ਆਟੋ ਨੂੰ ਸਿੱਧਾ ਕੀਤਾ ਅਤੇ ਪੁਲਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਕਾਰ ਚਾਲਕ ਭੱਜ ਗਿਆ। ਪੁਲਸ ਉਨ੍ਹਾਂ ਨੂੰ ਪੀ.ਜੀ.ਆਈ. ਲੈ ਗਈ ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਸੈਕਟਰ-26 ਥਾਣਾ ਪੁਲਸ ਫਰਾਰ ਮੁਲਜ਼ਮ ਕਾਰ ਚਾਲਕ ਦੀ ਭਾਲ ਕਰ ਰਹੀ ਹੈ।


author

Babita

Content Editor

Related News