ਡਿਊਲ ਕੈਮਰੇ ਨਾਲ ਭਾਰਤ 'ਚ ਲਾਂਚ ਹੋਇਆ 10.or G ਸਮਾਰਟਫੋਨ

09/26/2017 10:05:23 AM

ਜਲੰਧਰ- ਚੀਨੀ ਸਮਾਰਟਫੋਨ ਬ੍ਰਾਂਡ 10.or G (ਟੈਨਾਰ G) ਨੇ ਇਸ ਮਹੀਨੇ ਦੀ ਸ਼ੂਰਆਤ 'ਚ 10.or E ਨਾਲ ਭਾਰਤ 'ਚ ਐਂਟਰੀ ਕਰਨ ਤੋਂ ਬਾਅਦ ਅੱਜ ਦੂਜਾ ਨਵਾਂ ਸਮਾਰਟਫੋਨ 10.or G (ਟੈਨਾਰ ਜੀ) ਦੇ ਨਾਂ ਤੋਂ ਪੇਸ਼ ਕਰ ਦਿੱਤਾ ਹੈ। ਇਹ ਸਮਾਰਟਫੋਨ ਦੋ ਸਟੋਰੇਜ ਵੇਰੀਐਂਟ ਨਾਲ ਆਉਂਦਾ ਹੈ, ਜਿਸ 'ਚ ਇਕ 3GB  ਰੈਮ ਅਤੇ 32GB ਇੰਟਰਨਲ ਸਟੋਰੇਜ ਸਮਰੱਥਾ ਵਾਲਾ ਹੈ ਅਤੇ ਇਸ ਦੀ ਕੀਮਤ 10,999 ਰੁਪਏ ਹੈ। ਦੂਜਾ ਵੇਰੀਐਂਟ 4GB ਅਤੇ 64GB ਸਟੋਰੇਜ ਵਾਲਾ ਹੈ ਅਤੇ ਇਸ ਦੀ ਕੀਮਤ 12,999 ਰੁਪਏ ਹੈ। ਇਹ ਸਮਾਰਟਫੋਨ ਵਿਕਰੀ ਲਈ ਆਨਲਾਈਨ ਸ਼ਾਪਿੰਗ ਅਮੇਜ਼ਨ ਇੰਡੀਆ 'ਚੇ ਅਗਲੇ ਮਹੀਨੇ 3 ਅਕਤੂਬਰ ਤੋਂ ਉਪਲੱਬਧ ਹੋਵੇਗਾ। ਇਹ ਸਮਾਰਟਫੋਨ ਕੁਝ ਦਿਲਚਸਪ ਆਫਰ ਨਾਲ ਆਇਆ ਹੈ, ਯੂਜ਼ਰ ਆਪਣੇ ਸਮਾਰਟਫੋਨ ਦੇ ਬਦਲੇ ਐਕਸਚੇਂਜ ਆਫਰ ਦੇ ਤਹਿਤ ਜ਼ਿਆਦਾਤਰ 1000 ਰੁਪਏ ਦੀ ਛੋਟ ਪ੍ਰਾਪਤ ਕਰਨ ਨਾਲ 5 ਬੈਸਟ ਸੇਲਿੰਗ ਬੁਕਸ, ਕਿੰਡਲ ਸਟੋਰ 'ਤੇ ਫ੍ਰੀ 'ਚ ਪ੍ਰਾਪਤ ਕਰ ਸਕਦੇ ਹਨ।  

ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5 ਇੰਚ ਦੀ ਫੁੱਲ ਐੱਚ. ਡੀ. ਡਿਸਪਲੇਅ ਹੈ, ਜਿਸ ਦੀ ਸਕਰੀਨ ਰੈਜ਼ੋਲਿਊਸ਼ਨ 1920x1080 ਪਿਕਸਲ ਹੈ ਅਤੇ ਇਸ 'ਚੇ 2.5D ਕਵਰਡ ਗਲਾਸ ਦੀ ਸਮਰੱਥਾ ਵੀ ਦਿੱਤੀ ਗਈ ਹੈ। ਇਹ ਡਿਵਾਈਸ ਔਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 626 ਪ੍ਰੋਸੈਸਰ ਅਤੇ ਐਡ੍ਰੋਨੋ 505 GPU ਨਾਲ ਚੱਲਦਾ ਹੈ। ਇਸ ਦੇ 3GB/4GB ਰੈਮ ਅਤੇ 32GB/64GB ਇੰਟਰਨਲ ਸਟੋਰੇਜ ਸਮਰੱਥਾ ਵਾਲੇ ਦੋਵੇਂ ਵੋਰੀਐਂਟਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੀ ਮਦਦ ਨਾਲ 128GB ਤੱਕ ਵਧਾਈ ਜਾ ਸਕਦੀ ਹੈ। 

ਫੋਟੋਗ੍ਰਾਫੀ ਲਈ ਇਸ 'ਚ ਦੋ ਸੈਂਸਰ ਹਨ। ਸੈਲਫੀ ਵੀਡੀਓ ਕਾਲਿੰਗ ਲਈ ਫਰੰਟ 'ਚ 16 ਮੈਗਾਪਿਕਸਲ ਦਾ ਕੈਮਰਾ,ਫਿੰਗਰਪ੍ਰਿੰਟ ਸਕੈਨਰ ਦੀ ਸਹੂਲਤ ਇਸ 'ਚ ਬੈਕ ਪੈਨਲ 'ਤੇ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦੀ ਸਹੂਲਤ ਹੈ। ਇਸ 'ਚ 4,000 ਐੱਮ. ਏ. ਐੱਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਐਂਡ੍ਰਾਇਡ 7.1.2 ਨੂਗਟ ਆਪਰੇਟਿੰਗ ਸਿਸਟੰ 'ਤੇ ਆਧਾਰਿਤ ਹੈ। ਇਹ ਸਮਾਰਟਫੋਨ ਜਲਦ ਹੀ ਲੇਟੈਸਟ ਐਂਡ੍ਰਾਇਡ 8.0 ਓਰਿਓ ਅਪਡੇਟ ਵੀ ਮਿਲੇਗਾ। ਕਨੈਕਟੀਵਿਟੀ ਲਈ ਇਸ 'ਚ 4G VOLTE, ਵਾਈ-ਫਾਈ, ਬਲੂਟੁੱਥ, GPS, ਡਿਊਲ ਸਿਮ ਅਤੇ ਮਾਈਕ੍ਰੋ  USB ਪੋਰਟ ਆਦਿ ਦੀ ਸਹੂਲਤ ਹੈ। ਇਸ ਡਿਵਾਈਸ ਦਾ ਕੁੱਲ ਮਾਪ 155x76x8.5 ਮਿਮੀ ਅਤੇ ਵਜ਼ਨ 170 ਗ੍ਰਾਮ ਹੈ।


Related News