ਭਾਰਤੀ ਗੋਲਫਰ ਜੋਤੀ ਰੰਧਾਵਾ ਨੇ ਲੀਜ਼ੈਂਡਸ ਟੂਰ ਟਰਾਫੀ ’ਚ ਹਾਸਲ ਕੀਤਾ ਟਾਪ 10 ਸਥਾਨ

06/11/2024 11:34:14 AM

ਨਵਾਰਿਨੋ (ਯੂਨਾਨ)- ਭਾਰਤੀ ਗੋਲਫਰ ਜੋਤੀ ਰੰਧਾਵਾ ਨੇ ਇਥੇ ਲੀਜ਼ੈਂਡਸ ਟੂਰ ਯੂਰਪ ’ਚ ਪਹਿਲੇ ਸੈਸ਼ਨ ’ਚ ਖੇਡਦੇ ਹੋਏ ਕੋਸਟਾ ਨਵਰਿਨੋ ਲੀਜ਼ੈਂਡਸ ਟੂਰ ਟਰਾਫੀ ’ਚ ਟਾਪ 10 ਸਥਾਨ ਹਾਸਲ ਕੀਤਾ। ਲੀਜ਼ੈਂਡਸ ਟੂਰ ਕੁਆਲੀਫਾਇੰਗ ਸਕੂਲ ਜਿੱਤਣ ਵਾਲੇ ਰੰਧਾਵਾ ਨੇ ਆਖਰੀ ਦੌਰ ’ਚ ਇਵਨ ਪਾਰ 72 ਦਾ ਕਾਰਡ ਖੇਡਿਆ, ਜਿਸ ’ਚ ਸਾਂਝੇ 9ਵੇਂ ਸਥਾਨ ’ਤੇ ਰਿਹਾ। ਇਸ ਤੋਂ ਪਹਿਲਾਂ ਉਸ ਨੇ 68 ਅਤੇ 66 ਦੇ ਕਾਰਡ ਖੇਡੇ ਸਨ। ਇਸ ਨਾਲ 54 ਹੋਲ ’ਚ ਉਸ ਦਾ ਕੁੱਲ 9 ਅੰਡਰ ਦਾ ਰਿਹਾ।
ਹੋਰ ਭਾਰਤੀਆਂ ’ਚ ਜੀਵ ਮਿਲਖਾ ਸਿੰਘ (67-75-71) ਦੋ ਅੰਡਰ ਨਾਲ ਸਾਂਝੇ 32ਵੇਂ ਸਥਾਨ ’ਤੇ ਰਿਹਾ। ਹੁਣ ਇਹ ਭਾਰਤੀ ਜੋੜੀ ਅਗਲੇ ਹਫਤੇ ਆਇਰਿਸ਼ ਲੀਜ਼ੈਂਡਸ ਟੂਰਨਾਮੈਂਟ ਖੇਡੇਗੀ। ਉੱਥੇ ਹੀ ਅਮਰੀਕਾ ਦੇ ਕਲਾਰਕ ਡੈਨਿਸ ਨੇ 66 ਦਾ ਕਾਰਡ ਖੇਡ ਕੇ ਆਪਣੇ ਕਰੀਅਰ ਦਾ 6ਵਾਂ ਲੀਜ਼ੈਂਡਸ ਟੂਰ ਖਿਤਾਬ ਜਿੱਤਿਆ।


Aarti dhillon

Content Editor

Related News