ਭਾਰਤ ''ਚ ਲਾਂਚ ਹੋਇਆ Motorola G04S, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

Friday, May 31, 2024 - 12:12 AM (IST)

ਭਾਰਤ ''ਚ ਲਾਂਚ ਹੋਇਆ Motorola G04S, ਕੀਮਤ 7 ਹਜ਼ਾਰ ਰੁਪਏ ਤੋਂ ਵੀ ਘੱਟ

ਗੈਜੇਟ ਡੈਸਕ- ਮੋਟੋਰੋਲਾ ਨੇ moto g04s ਨੂੰ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਹ ਫੋਨ ਸਿੰਗਲ ਸਟੋਰੇਜ ਵੇਰੀਐਂਟ 4GB+64GB 'ਚ ਪੇਸ਼ ਕੀਤਾ ਗਿਆ ਹੈ, ਜਿਸਦੀ ਕੀਮਤ 6,999 ਰੁਪਏ ਹੈ। Motorola G04S ਦੀ ਪਹਿਲੀ ਸੇਲ 5 ਜੂਨ ਨੂੰ ਦੁਪਹਿਰ 12 ਵਜੇ ਲਾਈਵ ਹੋ ਰਹੀ ਹੈ। ਇਸ ਨੂੰ ਗਾਹਕ ਪਹਿਲੀ ਸੇਲ 'ਚ ਆਨਲਾਈਨ ਸ਼ਾਪਿੰਗ ਵੈੱਬਸਾਈਟ ਫਲਿਪਕਾਰਟ ਤੋਂ ਖ਼ਰੀਦ ਸਕਦੇ ਹਨ। ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਵੀ ਚੈੱਕ ਕੀਤਾ ਜਾ ਸਕਦਾ ਹੈ। 

ਫੀਚਰਜ਼

ਪ੍ਰੋਸੈਸਰ- Motorola G04S 'ਚ T606 ਪ੍ਰੋਸੈਸਰ ਦਿੱਤਾ ਗਿਆ ਹੈ। 
ਡਿਸਪਲੇਅ- ਇਸ ਵਿਚ 6.6 ਇੰਚ ਦੀ HD+ ਡਿਸਪਲੇਅ ਦਿੱਤੀ ਗਈ ਹੈ।
ਬੈਟਰੀ- ਇਸ ਵਿਚ 5000mAh ਬੈਟਰੀ ਦਿੱਤੀ ਗਈ ਹੈ।
ਕੈਮਰਾ- ਨਵੇਂ ਫੋਨ 'ਚ 50MP ਦਾ ਰੀਅਰ ਕੈਮਰਾ ਅਤੇ ਸੈਲਫੀ ਲਈ  5MP ਫਰੰਟ ਕੈਮਰਾ ਦਿੱਤਾ ਗਿਆ ਹੈ। 


author

Rakesh

Content Editor

Related News