10 ਗ੍ਰੈਮੀ ਐਵਾਰਡ ਜਿੱਤਣ ਵਾਲੇ ਪੌਪ ਸਟਾਰ ਜਸਟਿਨ ਟਿੰਬਰਲੇਕ ਨੂੰ ਕੀਤਾ ਗਿਆ ਗ੍ਰਿਫਤਾਰ

Wednesday, Jun 19, 2024 - 05:18 PM (IST)

ਐਂਟਰਟੇਨਮੈਂਟ ਡੈਸਕ- 10 ਗ੍ਰੈਮੀ ਐਵਾਰਡ ਜਿੱਤ ਚੁੱਕੇ ਪੌਪ ਸਿੰਗਰ ਜਸਟਿਨ ਟਿੰਬਰਲੇਕ ਨੂੰ ਲੈ ਕੇ ਵੱਡੀ ਖ਼ਬਰ ਆਈ ਹੈ। ਗਾਇਕ ਨੂੰ ਮੰਗਲਵਾਰ ਨੂੰ ਨਿਊਯਾਰਕ 'ਚ ਗ੍ਰਿਫਤਾਰ ਕੀਤਾ ਗਿਆ ਸੀ। ਉਸ 'ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦਾ ਦੋਸ਼ ਹੈ। ਰਿਪੋਰਟ ਮੁਤਾਬਕ ਜਸਟਿਨ ਟਿੰਬਰਲੇਕ ਨੂੰ ਸਾਗ ਹਾਰਬਰ, ਐੱਨ.ਵਾਈ ਨੇ ਨਸ਼ੇ ਅਧੀਨ ਗੱਡੀ ਚਲਾਉਣ (DWI)ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਉਸ ਨੇ ਕਥਿਤ ਤੌਰ 'ਤੇ ਇੱਕ ਪੁਲਸ ਕਰਮਚਾਰੀ ਦੁਆਰਾ ਰੋਕੇ ਜਾਣ ਤੋਂ ਬਾਅਦ ਬ੍ਰੀਥਲਾਈਜ਼ਰ ਟੈਸਟ ਲੈਣ ਤੋਂ ਇਨਕਾਰ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ- ਟਰੇਨ ਤੋਂ ਸ਼ੁਰੂ ਹੋਈ ਅਲਕਾ ਯਾਗਨਿਕ ਦੀ ਪ੍ਰੇਮ ਕਹਾਣੀ, ਵਿਆਹ ਮਗਰੋਂ ਵੀ ਪਤੀ ਤੋਂ ਕਿਉਂ ਰਹਿ ਰਹੀ ਹੈ ਵੱਖ?

ਜਾਣਕਾਰੀ ਮੁਤਾਬਕ ਜਸਟਿਨ ਟਿੰਬਰਲੇਕ ਸੋਮਵਾਰ ਰਾਤ ਅਮਰੀਕਨ ਹੋਟਲ 'ਚ ਦੋਸਤਾਂ ਨਾਲ ਡਿਨਰ ਕਰ ਰਿਹਾ ਸੀ, ਜਦੋਂ ਕਥਿਤ ਤੌਰ 'ਤੇ ਬਾਹਰ ਪੁਲਸ ਤਾਇਨਾਤ ਸੀ। "ਟਿੰਬਰਲੇਕ ਨੂੰ ਅਧਿਕਾਰੀਆਂ ਨੇ ਟ੍ਰੈਫਿਕ ਉਲੰਘਣਾ ਲਈ ਰੋਕਿਆ ਜਦੋਂ ਉਹ ਜਾ ਰਿਹਾ ਸੀ, ਜਿਸ ਨਾਲ ਪੌਪ ਸਟਾਰ ਦੇ ਦੋਸਤਾਂ ਨੇ ਪੁਲਸ ਨੂੰ ਕਿਹਾ, 'ਉਸ ਨੂੰ ਜਾਣ ਦਿਓ, ਉਸ ਨੂੰ ਜਾਣ ਦਿਓ,'"।

ਇਹ ਖ਼ਬਰ ਵੀ ਪੜ੍ਹੋ- ਕਰੀਨਾ ਕਪੂਰ ਦੇ ਬੇਟੇ ਤੈਮੂਰ ਦਾ 50 ਲੋਕਾਂ ਨੇ ਕੀਤਾ ਪਿੱਛਾ! ਜਾਨਣ ਤੋਂ ਬਾਅਦ ਸੈਫ ਅਲੀ ਨੇ ਕੀਤੀ ਸਖ਼ਤ ਕਾਰਵਾਈ

ਰਿਪੋਰਟਾਂ ਮੁਤਾਬਕ, ਜਸਟਿਨ ਟਿੰਬਰਲੇਕ ਨੇ ਫੀਲਡ ਸੋਬ੍ਰੀਟੀ ਟੈਸਟ ਕਰਵਾਇਆ ਪਰ ਬ੍ਰੀਥਲਾਈਜ਼ਰ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਦੇ ਨਾਲ ਹੀ, ਅਧਿਕਾਰੀਆਂ ਨੇ ਕਿਹਾ ਕਿ ਪੌਪ ਸਟਾਰ ਨੇ 'ਸਾਰੇ ਫੀਲਡ ਸੋਬ੍ਰੀਟੀ ਟੈਸਟਾਂ 'ਚ ਮਾੜਾ ਪ੍ਰਦਰਸ਼ਨ ਦਿੱਤਾ ਹੈ। ਪੁਲਸ ਨੂੰ ਸ਼ਰਾਬ ਦੀ ਬਦਬੂ ਦੂਰੋਂ ਹੀ ਆ ਰਹੀ ਸੀ। ਪੌਪ ਸਟਾਰ ਦੀ ਆਵਾਜ਼ ਵੀ ਧੀਮੀ ਸੀ ਅਤੇ ਉਸ ਦੀ ਇੱਕ ਲੱਤ ਵੀ ਹਿੱਲ ਰਹੀ ਸੀ। ਜਿਸ ਕਾਰਨ ਜਸਟਿਨ ਨੂੰ 12 ਵਜੇ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਅਤੇ DWI ਦੇ ਨਾਲ-ਨਾਲ ਸਟਾਪ ਸਾਈਨ 'ਤੇ ਨਾ ਰੁਕਣ ਅਤੇ ਸਹੀ ਲਾਈਨ 'ਚ ਨਾ ਰਹਿਣ ਲਈ ਟ੍ਰੈਫਿਕ ਉਲੰਘਣਾਵਾਂ ਦਾ ਦੋਸ਼ ਲਗਾਇਆ ਗਿਆ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


DILSHER

Content Editor

Related News