Year Ender 2019: ਗੂਗਲ ਨੇ ਬੰਦ ਕੀਤੀਆਂ ਆਪਣੀਆਂ ਇਹ 10 ਸੇਵਾਵਾਂ

12/21/2019 1:54:36 PM

ਗੈਜੇਟ ਡੈਸਕ– ਸਾਲ 2019 ਆਪਣੇ ਆਖਰੀ ਦੌਰ ’ਚ ਹੈ। ਨਵੇਂ ਸਾਲ 2020 ਦੇ ਸਵਾਗਤ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਹਰ ਜਾਣ ਵਾਲਾ ਸਾਲ ਕੁਝ ਦੇ ਕੇ ਜਾਂਦਾ ਹੈ ਅਤੇ ਆਉਣ ਵਾਲਾ ਕੁਝ ਲੈ ਕੇ ਆਉਂਦਾ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੂਗਲ ਨੇ ਆਪਣੇ ਕਈ ਪ੍ਰੋਡਕਟਸ ਅਤੇ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਆਓ ਜਾਣਦੇ ਹਾਂ 2019 ’ਚ ਬੰਦ ਹੋਣ ਵਾਲੇ ਗੂਗਲ ਦੇ ਪ੍ਰੋਡਕਟਸ ਅਤੇ ਸੇਵਾਵਾਂ ਬਾਰੇ...

PunjabKesari

Google Inbox 
ਗੂਗਲ ਨੇ ਆਪਣੇ 4 ਸਾਲ ਪੁਰਾਣੇ ‘Inbox by Gmail’ ਐਪ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। ਮਾਰਚ 2019 ’ਚ ਜੀਮੇਲ ਇਨਬਾਕਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਨੂੰ ਬੰਦ ਕਰਨ ਨੂੰ ਲੈ ਕੇ ਗੂਗਲ ਨੇ ਕਿਹਾ ਸੀ ਕਿ ਉਹ ਜੀਮੇਲ ’ਤੇ ਫੋਕਸ ਕਰਨਾ ਚਾਹੁੰਦੀ ਹੈ। ਦੱਸ ਦੇਈਏ ਕਿ ਇਨਬਾਕਸ ਬਾਈ ਜੀਮੇਲ ਨੂੰ 2014 ’ਚ ਲਾਂਚ ਕੀਤਾ ਗਿਆ ਸੀ। 

PunjabKesari

Google+
8 ਸਾਲ ਬਾਅਦ ਗੂਗਲ ਨੇ ਆਪਣੇ ਸੋਸ਼ਲ ਪਲੇਟਫਾਰਮ ਗੂਗਲ ਪਲੱਸ ਨੂੰ ਬੰਦ ਕਰ ਦਿੱਤਾ ਹੈ। ਇਸ ਦਾ ਮੁਕਾਬਲਾ ਫੇਸਬੁੱਕ ਨਾਲ ਹੋ ਰਿਹਾ ਸੀ। ਯੂਜ਼ਰਜ਼ ਤੋਂ ਵਧੀਆ ਪ੍ਰਤੀਕਿਰਿਆ ਨਾ ਮਿਲਣ ਕਾਰਨ ਗੂਗਲ ਨੇ ਆਪਣੀ ਇਸ ਸੋਸ਼ਲ ਨੈੱਟਵਰਕਿੰਗ ਸਾਈਟ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ। 

PunjabKesari

Google URL Shortener
2019 ਦੀ ਸ਼ੁਰੂਆਤ ’ਚ ਹੀ ਗੂਗਲ ਨੇ ਯੂ.ਆਰ.ਐੱਲ. ਨੂੰ ਛੋਟਾ ਕਰਨ ਵਾਲੀ ਆਪਣੀ ਸਾਈਟ ਯੂ.ਆਰ.ਐੱਲ. ਸ਼ਾਰਟਨਰ ਨੂੰ ਬੰਦ ਕਰ ਦਿੱਤਾ ਹੈ। ਗੂਗਲ ਯੂ.ਆਰ.ਐੱਲ. ਸ਼ਾਰਟਨਰ ਕਿਸੇ ਵੀ ਵੱਡੇ ਲਿੰਕ (ਯੂ.ਆਰ.ਐੱਲ.) ਨੂੰ ਇਕ ਛੋਟੇ ਜਿਹੇ ਕਸਟਮ ਯੂ.ਆਰ.ਐੱਲ. ’ਚ ਬਦਲਦਾ ਸੀ। 

PunjabKesari

Google Allo
ਗੂਗਲ ਨੇ ਆਪਣੇ ਲੋਕਪ੍ਰਸਿੱਧ ਐਪ ਗੂਗਲ Allo ਨੂੰ ਵੀ ਬੰਦ ਕਰਨ ਦਾ ਫੈਸਲਾ ਲਿਆ ਹੈ। ਗੂਗਲ ਨੇ ਐਲੋ ਐਪ ’ਚ ਸਾਲ 2018 ’ਚ ਹੀ ਨਿਵੇਸ਼ ਕਰਨਾ ਬੰਦ ਕੀਤਾ ਸੀ। ਇਸ ਐਪ ਨੂੰ 2016 ’ਚ ਲਾਂਚ ਕੀਤਾ ਗਿਆ ਸੀ। 12 ਮਾਰਚ 2019 ਤੋਂ ਗੂਗਲ ਐਲੋ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। 

PunjabKesari

Chromecast Audio
ਗੂਗਲ ਨੇ ਕ੍ਰੋਮਕਾਸਟ ਆਡੀਓ ਨੂੰ ਸਾਲ 2015 ’ਚ ਲਾਂਚ ਕੀਤਾ ਸੀ। ਇਸ ਡਿਵਾਈਸ ਰਾਹੀਂ ਆਡੀਓ ਫਾਇਲ ਨੂੰ ਕਿਸੇ ਵੀ ਡਿਵਾਈਸ ਤੋਂ ਇਕ ਇਨਪੁਟ ਰਾਹੀਂ ਕਿਸੇ ਸਪੀਕਰ ’ਤੇ ਪਲੇਅ ਕੀਤਾ ਜਾ ਸਕਦਾ ਸੀ। 

PunjabKesari

YouTube Gaming
ਯੂਟਿਊਬ ਗੇਮਿੰਗ ਨੂੰ ਵੀ ਸਾਲ 2015 ’ਚ ਲਾਂਚ ਕੀਤਾ ਗਿਆ ਸੀ। ਇਹ ਇਕ ਆਨਲਾਈਨ ਲਾਈਵ ਗੇਮਿੰਗ ਪਲੇਟਫਾਰਮ ਸੀ ਪਰ ਲੋਕਪ੍ਰਿਯਤਾ ਨਾ ਮਿਲਣ ਕਾਰਨ ਇਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। 

PunjabKesari

Areo
ਐਰੀਓ ਨੂੰ ਦੋ ਸਾਲ ਪਹਿਲਾਂ ਹੀ ਭਾਰਤ ’ਚ ਲਾਂਚ ਕੀਤਾ ਗਿਆ ਸੀ ਪਰ ਇਹ ਲੋਕਾਂ ਨੂੰ ਕੁਝ ਖਾਸ ਪਸੰਦ ਨਹੀਂ ਆਇਆ। ਇਸ ਐਪ ਰਾਹੀਂ ਲੋਕ ਆਪਣੇ ਇਲਾਕੇ ਦੀਆਂ ਸੇਵਾਵਾਂ ਬਾਰੇ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਕਰ ਸਕਦੇ ਸਨ। 

PunjabKesari

YouTube Messages
ਯੂਟਿਊਬ ਮੈਸੇਜ ਨੂੰ ਸਾਲ 2017 ’ਚ ਲਾਂਚ ਕੀਤਾ ਗਿਆ ਸੀ ਜੋ ਕਿ ਡਾਇਰੈਕਟ ਮੈਸੇਜਿੰਗ ਦਾ ਪਲੇਟਫਾਰਮ ਸੀ। ਇਸ ਰਾਹੀਂ ਯੂਜ਼ਰਜ਼ ਵੀਡੀਓ ਸ਼ੇਅਰਿੰਗ ਦੇ ਨਾਲ ਚੈਟਿੰਗ ਕਰ ਸਕਦੇ ਸਨ। 

PunjabKesari

Google Daydream
ਇਸ ਸਾਲ ਦੀ ਸ਼ੁਰੂਆਤ ’ਚ ਹੀ ਗੂਗਲ ਡੇਡਰੀਮ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਨੂੰ 3 ਸਾਲ ਪਹਿਲਾਂ ਯਾਨੀ 2016 ’ਚ ਲਾਂਚ ਕੀਤਾ ਗਿਆ ਸੀ। ਗੂਗਲ ਡੇਡਰੀਮ ਐਂਡਰਾਇਡ ਯੂਜ਼ਰਜ਼ ਲਈ ਇਕ ਵਰਚੁਅਲ ਰਿਐਲਿਟੀ ਪਲੇਟਫਾਰਮ ਸੀ। 

PunjabKesari

Google Cloud Messaging
ਗੂਗਲ ਕਲਾਊਡ ਮੈਸੇਜਿੰਗ ਪੇਲਟਫਾਰਮ ਰਾਹੀਂ ਡਿਵੈੱਲਪਰ ਸਰਵਰ ਅਤੇ ਕਲਾਇੰਟ ਵਿਚਾਲੇ ਮੈਸੇਜ ਕਰਦੇ ਸਨ। ਗੂਗਲ ਕਲਾਊਡ ਮੈਸੇਜਿੰਗ ਸਿਰਫ ਐਂਡਰਾਇਡ ਅਕੇ ਕ੍ਰੋਮ ’ਤੇ ਹੀ ਕੀਤਾ ਜਾ ਸਕਦਾ ਸੀ। 

PunjabKesari

Google Translator Toolkit
ਇਸ ਸਰਵਿਸ ਰਾਹੀਂ ਟ੍ਰਾਂਸਲੇਟਰ ਆਪਣੇ ਟ੍ਰਾਂਸਲੇਸ਼ਨ ਨੂੰ ਐਡਿਟ ਅਤੇ ਮੈਸੇਜ ਕਰ ਸਕਦੇ ਸਨ। ਇਹ ਗੂਗਲ ਟ੍ਰਾਂਸਲੇਟ ਰਾਹੀਂ ਕੰਮ ਕਰਦਾ ਸੀ। ਗੂਗਲ ਨੇ ਆਪਣੀ ਇਸ ਸਰਵਿਸ ਨੂੰ 4 ਦਸੰਬਰ ਨੂੰ ਬੰਦ ਕਰ ਦਿੱਤਾ ਹੈ। 


Related News