FC ਬਾਰਸੀਲੋਨਾ ਨੇ ਭਾਰਤ ''ਚ ਆਪਣੀਆਂ ਫੁੱਟਬਾਲ ਅਕੈਡਮੀਆਂ ਕੀਤੀਆਂ ਬੰਦ

Wednesday, Jun 19, 2024 - 02:25 PM (IST)

ਨਵੀਂ ਦਿੱਲੀ- ਮਸ਼ਹੂਰ ਫੁੱਟਬਾਲ ਕਲੱਬ ਐੱਫ.ਸੀ. ਬਾਰਸੀਲੋਨਾ ਨੇ 14 ਸਾਲਾਂ ਬਾਅਦ ਭਾਰਤ ਵਿਚ ਆਪਣੀਆਂ ਸਾਰੀਆਂ ਅਕੈਡਮੀਆਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਕਲੱਬ ਨੇ ਇਸ ਫੈਸਲੇ ਦਾ ਕੋਈ ਕਾਰਨ ਨਹੀਂ ਦੱਸਿਆ। ਇਹ ਅਕੈਡਮੀਆਂ 'ਲਾ ਮਾਸੀਆ' (ਯੂਥ ਅਕੈਡਮੀ) ਸ਼ੈਲੀ ਵਿੱਚ ਬੱਚਿਆਂ ਨੂੰ ਫੁੱਟਬਾਲ ਦੇ ਗੁਰ ਸਿਖਾਉਣ ਲਈ ਦਿੱਲੀ ਰਾਸ਼ਟਰੀ ਰਾਜਧਾਨੀ ਖੇਤਰ, ਮੁੰਬਈ, ਬੈਂਗਲੁਰੂ ਅਤੇ ਪੁਣੇ ਵਿੱਚ ਸ਼ੁਰੂ ਕੀਤੀਆਂ ਗਈਆਂ ਸਨ, ਜੋ ਕਿ 1 ਜੁਲਾਈ ਤੋਂ ਬੰਦ ਹੋ ਜਾਣਗੀਆਂ।
ਕਲੱਬ ਨੇ ਇੱਕ ਬਿਆਨ ਵਿੱਚ ਕਿਹਾ, “ਐੱਫ.ਸੀ. ਬਾਰਸੀਲੋਨਾ ਨੇ ਦਿੱਲੀ, ਮੁੰਬਈ, ਬੈਂਗਲੁਰੂ ਅਤੇ ਪੁਣੇ ਵਿੱਚ ਪਰਿਵਾਰਾਂ ਨੂੰ ਸੂਚਿਤ ਕੀਤਾ ਹੈ ਕਿ ਅਕੈਡਮੀਆਂ 1 ਜੁਲਾਈ, 2024 ਤੋਂ ਬੰਦ ਹੋ ਰਹੀਆਂ ਹਨ। ਬਾਰਸੀਲੋਨਾ ਨੇ 2010 ਵਿੱਚ ਭਾਰਤ ਵਿੱਚ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਉਦੋਂ ਤੋਂ ਹਜ਼ਾਰਾਂ ਬੱਚੇ ਕਲੱਬ ਦੀ ਸ਼ੈਲੀ 'ਚ ਫੁੱਟਬਾਲ ਖੇਡਣਾ ਸਿੱਖੇ ਹਨ। ਲਿਓਨੇਲ ਮੇਸੀ, ਆਂਦਰੇਸ ਇਨੀਏਸਟਾ, ਸਰਜੀਓ ਬਸਕੇਤ ਅਤੇ ਗੇਰਾਰਡ ਪਿਕ ਵਰਗੇ ਮਹਾਨ ਖਿਡਾਰੀਆਂ ਨੇ ਬਾਰਸੀਲੋਨਾ ਦੀਆਂ ਅਕੈਡਮੀਆਂ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ।


Aarti dhillon

Content Editor

Related News