ਤਾਮਿਲਨਾਡੂ : ਜ਼ਹਿਰੀਲੀ ਸ਼ਰਾਬ ਪੀਣ ਕਾਰਨ 10 ਲੋਕਾਂ ਦੀ ਮੌਤ, CM ਨੇ ਦਿੱਤਾ CB-CID ਜਾਂਚ ਦਾ ਹੁਕਮ

06/20/2024 12:50:04 AM

ਚੇਨਈ- ਤਾਮਿਲਨਾਡੂ ਦੇ ਕੱਲਾਕੁਰਿਚੀ ਜ਼ਿਲ੍ਹੇ 'ਚ ਜ਼ਹਰਿਲੀ ਸ਼ਰਾਬ ਪੀਣ ਕਾਰਨ 10 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਉਥੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ 40 ਦੇ ਕਰੀਬ ਲੋਕ ਬੀਮਾਰ ਪੈ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਬੁੱਧਵਾਰ ਦੁਪਹਿਰ ਨੂੰ ਸ਼ਰਾਬ ਪੀਣ ਦੇ ਤੁਰੰਤ ਬਾਅਦ ਇਨ੍ਹਾਂ ਲੋਕਾਂ ਦੀ ਸਿਹਤ ਵਿਗੜਨ ਲੱਗੀ। ਕੁਝ ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂਕਿ ਕੁਝ ਦੀ ਹਸਪਤਾਲ 'ਚ ਮੌਤ ਹੋ ਗਈ। ਇਸ ਸਿਲਸਿਲੇ 'ਚ ਜ਼ਹਿਰੀਲੀ ਸ਼ਰਾਬ ਵੇਚਣ ਵਾਲੇ 49 ਸਾਲ ਦੇ ਕੰਨੂਕੱਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਨਾਲ ਹੀ 200 ਲੀਟਰ ਜ਼ਹਿਰੀਲੀ ਸ਼ਰਾਬ ਜ਼ਬਤ ਕੀਤੀ ਗਈ ਹੈ। 

10 people have died in hooch tragedy in Tamil Nadu's Kallakurichi.

Tamil Nadu CM MK Stalin has ordered a CB-CID inquiry on the issue and transferred District Collector Sravankumar Jatavath and appointed MS Prashanth as the new Collector for Kallkurichi district. Kallakurichi SP…

— ANI (@ANI) June 19, 2024

ਜ਼ਿਲ੍ਹਾ ਅਧਿਕਾਰੀ ਦਾ ਤਬਾਦਲਾ, ਪੁਲਸ ਸੁਪਰਡੈਂਟ ਮੁਅੱਤਲ

ਮੁਲਜ਼ਮ ਕੋਲੋਂ ਬਰਾਮਦ ਕੀਤੀ ਗਈ 200 ਲੀਟਰ ਨਾਜਾਇਜ਼ ਸ਼ਰਾਬ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਾ ਕਿ ਇਸ ਵਿੱਚ ਘਾਤਕ ‘ਮੀਥੇਨ’ ਸੀ। ਮੁੱਖ ਮੰਤਰੀ ਐੱਮ. ਕੇ. ਸਟਾਲਿਨ ਨੇ ਘਟਨਾ ਦੀ ਪੂਰੀ ਤਰ੍ਹਾਂ ਜਾਂਚ ਕਰਨ ਲਈ ਸੀਬੀ-ਸੀਆਈਡੀ ਜਾਂਚ ਦੇ ਹੁਕਮ ਦਿੱਤੇ ਹਨ। ਇੱਕ ਸਰਕਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਲਾਕੁਰੀਚੀ ਦੇ ਜ਼ਿਲ੍ਹਾ ਮੈਜਿਸਟਰੇਟ ਸ਼ਰਵਣ ਕੁਮਾਰ ਜਾਟਾਵਥਾ ਦਾ ਇਸ ਮਾਮਲੇ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ, ਜਦੋਂ ਕਿ ਪੁਲਿਸ ਸੁਪਰਡੈਂਟ ਸਮੇ ਸਿੰਘ ਮੀਨਾ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।


Rakesh

Content Editor

Related News