ਮੋਟਰਸਾਈਕਲ ਦੀ ਟੱਕਰ ਕਾਰਨ ਵਿਅਕਤੀ ਦੀ ਮੌਤ

01/24/2024 4:34:26 PM

ਫਾਜ਼ਿਲਕਾ (ਨਾਗਪਾਲ) : ਉਪ-ਮੰਡਲ ਅਧੀਨ ਮੰਡੀ ਅਰਨੀਵਾਲਾ ਪੁਲਸ ਨੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੇ ਸਹੁਰਿਆਂ ’ਚੋਂ ਮੋਟਰਸਾਈਕਲ ਮਾਰਨ ਵਾਲੇ ਵਿਅਕਤੀ ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੁਲਦੀਪ ਕੁਮਾਰ ਵਾਸੀ ਢਾਣੀ ਲਾਲ ਚੰਦ ਦਾਖਲੀ ਪਿੰਡ ਸਿੰਘਪੁਰਾ ਨੇ ਦੱਸਿਆ ਕਿ ਉਹ ਆਪਣੇ ਸਹੁਰੇ ਘਰ ਆਇਆ ਹੋਇਆ ਸੀ। 12 ਜਨਵਰੀ ਨੂੰ ਉਸਦਾ ਸਹੁਰਾ ਪੱਲੂ ਰਾਮ ਸ਼ਾਮ ਨੂੰ ਘਰ ਵਾਪਸ ਆ ਰਿਹਾ ਸੀ, ਜਿਸ ’ਤੇ ਇਕ ਮੋਟਰਸਾਈਕਲ ਸਵਾਰ ਨੇ ਉਸਦੇ ਸਹੁਰੇ ’ਚ ਲਾਪ੍ਰਵਾਹੀ ਨਾਲ ਮੋਟਰਸਾਈਕਲ ਲਿਆ ਕੇ ਮਾਰਿਆ, ਜਿਸ ਨੂੰ ਇਲਾਜ ਲਈ ਹਸਤਪਾਲ ਭਰਤੀ ਕਰਵਾਇਆ ਸੀ, ਜਿਸਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਯੁਵਰਾਜ ਸਿੰਘ ਵਾਸੀ ਰਾਣੀਵਾਲਾ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Gurminder Singh

Content Editor

Related News