ਅਮਰਨਾਥ ਯਾਤਰਾ ਕਰ ਪੰਜਾਬ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ! ਚੱਲਦੀ ਬੱਸ ''ਚੋਂ ਮਾਰੀਆਂ ਛਾਲਾਂ

Wednesday, Jul 03, 2024 - 11:59 AM (IST)

ਅਮਰਨਾਥ ਯਾਤਰਾ ਕਰ ਪੰਜਾਬ ਪਰਤ ਰਹੇ ਸ਼ਰਧਾਲੂਆਂ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ! ਚੱਲਦੀ ਬੱਸ ''ਚੋਂ ਮਾਰੀਆਂ ਛਾਲਾਂ

ਲੁਧਿਆਣਾ: ਰਾਮਬਨ ਨੇੜੇ ਅਮਰਨਾਥ ਦਰਸ਼ਨ ਕਰਕੇ ਪੰਜਾਬ ਪਰਤ ਰਹੇ ਯਾਤਰੀਆਂ ਦੀ ਬੱਸ ਦੀਆਂ ਬ੍ਰੇਕਾਂ ਫੇਲ੍ਹ ਹੋ ਗਈਆਂ। ਚੱਲਦੀ ਬੱਸ ਤੋਂ ਛਾਲ ਮਾਰਨ ਕਾਰਨ ਕਈ ਸ਼ਰਧਾਲੂ ਜ਼ਖ਼ਮੀ ਹੋ ਗਏ। ਹਾਦਸੇ ਵਿਚ ਕਿਸੇ ਦੇ ਮਾਰੇ ਜਾਣ ਦੀ ਖ਼ਬਰ ਨਹੀਂ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸੂਚਨਾ ਮਿਲਦੇ ਹੀ ਬੱਸ ਨੂੰ ਰੋਕ ਲਿਆ ਗਿਆ, ਜਿਸ ਨਾਲ ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਸੰਭਾਵਿਤ ਹਾਦਸਾ ਟਲ਼ ਗਿਆ। 

PunjabKesari

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਕਾਂਗਰਸ ਨੂੰ ਵੱਡਾ ਝਟਕਾ! CM ਮਾਨ ਨੇ 3 ਉੱਘੇ ਆਗੂਆਂ ਨੂੰ 'ਆਪ' 'ਚ ਕੀਤਾ ਸ਼ਾਮਲ

ਅਧਿਕਾਰੀਆਂ ਨੇ ਦੱਸਿਆ ਕਿ ਇਸ ਬੱਸ ’ਚ 40 ਸ਼ਰਧਾਲੂ ਸਵਾਰ ਸਨ, ਜੋ ਪੰਜਾਬ ਪਰਤ ਰਹੇ ਸਨ। ਇਹ ਸ਼ਰਧਾਲੂ ਹੁਸ਼ਿਆਰਪੁਰ ਅਤੇ ਲੁਧਿਆਣਾ ਨਾਲ ਸਬੰਧਤ ਦੱਸੇ ਜਾ ਰਹੇ ਹਨ। ਫ਼ੌਜ ਦੇ ਜਵਾਨਾਂ ਅਤੇ ਪੁਲਸ ਮੁਲਾਜ਼ਮਾਂ ਨੇ ਬੱਸ ਦੇ ਟਾਇਰਾਂ ਹੇਠਾਂ ਪੱਥਰ ਰੱਖ ਕੇ ਬੱਸ ਨੂੰ ਨਦੀ ’ਚ ਡਿੱਗਣ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਬਨਿਹਾਲ ਦੇ ਨੇੜੇ ਨਚਲਾਨਾ ਪਹੁੰਚਣ 'ਤੇ ਬ੍ਰੇਕ ਫੇਲ੍ਹ ਹੋਣ ਕਾਰਨ ਡਰਾਈਵਰ ਬੱਸ ਨੂੰ ਰੋਕਣ ਤੋਂ ਅਸਮਰਥ ਹੋ ਗਿਆ। ਬੱਸ ਵਿਚ ਸਵਾਰ ਕਈ ਲੋਕਾਂ ਨੇ ਚੱਲਦੀ ਬੱਸ ਤੋਂ ਛਾਲ ਮਾਰ ਦਿੱਤੀ, ਜਿਸ ਨਾਲ 3 ਔਰਤਾਂ ਅਤੇ 1 ਬੱਚੇ ਸਮੇਤ ਘੱਟੋ-ਘੱਟ 10 ਸ਼ਰਧਾਲੂ ਜ਼ਖ਼ਮੀ ਹੋ ਗਏ। 

PunjabKesari

ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਜੇਲ੍ਹ 'ਚੋਂ ਬਾਹਰ ਆਉਣਗੇ ਅੰਮ੍ਰਿਤਪਾਲ ਸਿੰਘ! ਸਾਹਮਣੇ ਆਈ ਵੱਡੀ ਅਪਡੇਟ (ਵੀਡੀਓ)

ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਚੱਲਦੀ ਬੱਸ ਤੋਂ ਛਾਲਾਂ ਮਾਰਦੇ ਵੇਖ ਫ਼ੌਜ ਦੇ ਜਵਾਨਾਂ ਤੇ ਪੁਲਸ ਮੁਲਾਜ਼ਮਾਂ ਨੇ ਬੱਸ ਦੇ ਟਾਇਰਾਂ ਥੱਲੇ ਪੱਥਰ ਰੱਖ ਕੇ ਬੱਸ ਨੂੰ ਨਦੀ ਵਿਚ ਜਾਣ ਤੋਂ ਰੋਕ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਫ਼ੌਜ ਦੀ ਕੁਇਕ ਰਿਸਪਾਂਸ ਟੀਮ ਐਂਬੂਲੈਂਸ ਦੇ ਨਾਲ ਮੌਕੇ 'ਤੇ ਪਹੁੰਚੀ ਅਤੇ ਸਾਰੇ ਜ਼ਖ਼ਮੀਆਂ ਨੂੰ ਮੁੱਢਲਾ ਇਲਾਜ ਤੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News