ਪੰਜਾਬ ਵਿਚ ਮੁੜ ਦੇਖੇ ਗਏ ਤਿੰਨ ਸ਼ੱਕੀ, ਫੌਜ ਦੀ ਵਰਦੀ 'ਚ ਤਿੰਨਾਂ ਦੀਆਂ ਤਸਵੀਰਾਂ ਵਾਇਰਲ

Wednesday, Jul 03, 2024 - 11:04 AM (IST)

ਪੰਜਾਬ ਵਿਚ ਮੁੜ ਦੇਖੇ ਗਏ ਤਿੰਨ ਸ਼ੱਕੀ, ਫੌਜ ਦੀ ਵਰਦੀ 'ਚ ਤਿੰਨਾਂ ਦੀਆਂ ਤਸਵੀਰਾਂ ਵਾਇਰਲ

ਪਠਾਨਕੋਟ (ਧਰਮਿੰਦਰ) : ਪਠਾਨਕੋਟ ਵਿਚ ਮੁੜ ਤਿੰਨ ਸ਼ੱਕੀ ਦੇਖੇ ਗਏ ਹਨ ਜਿਸ ਤੋਂ ਬਾਅਦ ਪੁਲਸ ਦੀ ਸਰਚ ਮੁਹਿੰਮ ਲਗਾਤਾਰ ਜਾਰੀ ਹੈ। ਇਨ੍ਹਾਂ ਤਿੰਨ ਸ਼ੱਕੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਨੰਗਲਪੁਰ ਇਲਾਕੇ ਵਿਚ ਤਿੰਨੇ ਸ਼ੱਕੀਆਂ ਨੂੰ ਦੇਖਿਆ ਗਿਆ ਹੈ। ਇਹ ਤਿੰਨੇ ਸ਼ੱਕੀ ਫੌਜ ਦੀ ਵਰਦੀ ਵਿਚ ਸਨ। ਜਿਹੜੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ ਇਹ 29-30 ਜੂਨ ਨੂੰ ਖਿੱਚੀਆਂ ਦੱਸੀਆਂ ਜਾ ਰਹੀਆਂ ਹਨ। 

ਇਹ ਵੀ ਪੜ੍ਹੋ : ਟੱਕਰ ਤੋਂ ਬਾਅਦ ਟੋਟੇ-ਟੋਟੇ ਹੋਈ ਮਰਸਡੀਜ਼ ਕਾਰ, ਹਾਦਸਾ ਅਜਿਹਾ ਦੇਖਣ ਵਾਲਿਆਂ ਦੀ ਕੰਬੀ ਰੂਹ

PunjabKesari

ਤਸਵੀਰਾਂ ਵਿਚ ਫੌਜ ਦੀ ਵਰਦੀ ਪਹਿਨੀ ਤਿੰਨੇ ਸ਼ੱਕੀ ਵਿਅਕਤੀ ਇਕ ਦੁਕਾਨ 'ਤੇ ਜੂਸ ਪੀਂਦੇ ਨਜ਼ਰ ਆ ਰਹੇ ਹਨ। ਫਿਲਹਾਲ ਪੁਲਸ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਉਣ ਨਾ, ਪੁਲਸ ਪੂਰੀ ਤਰ੍ਹਾਂ ਚੌਕਸ ਹੈ ਅਤੇ ਜਾਂਚ ਜਾਰੀ ਹੈ। 

ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਦਹਿਲਿਆ ਜਲੰਧਰ, ਭਤੀਜਿਆਂ ਨੇ ਸ਼ਰੇਆਮ ਕਤਲ ਕੀਤਾ ਚਾਚਾ

PunjabKesari

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News