ਐਕਸ਼ਨ ''ਚ ਜਲੰਧਰ ਨਗਰ ਨਿਗਮ ਦੇ ਕਮਿਸ਼ਨਰ, 3 ਵੱਡੇ ਅਧਿਕਾਰੀ ਕੀਤੇ ਸਸਪੈਂਡ, ਜਾਣੋ ਕੀ ਰਿਹਾ ਕਾਰਨ

07/03/2024 11:47:01 AM

ਜਲੰਧਰ (ਖੁਰਾਣਾ)–ਕੇਂਦਰ ਸਰਕਾਰ ਨੇ ਨੈਸ਼ਨਲ ਅਰਬਨ ਲਾਈਵਲੀਹੁੱਡ ਮਿਸ਼ਨ ਤਹਿਤ ਜਲੰਧਰ ਨਿਗਮ ਨੂੰ ਪਿਛਲੇ ਸਾਲਾਂ ਦੌਰਾਨ ਲੱਖਾਂ-ਕਰੋੜਾਂ ਦੀ ਗ੍ਰਾਂਟ ਦਿੱਤੀ ਤਾਂ ਕਿ ਸ਼ਹਿਰੀ ਇਲਾਕੇ ਨਾਲ ਸਬੰਧਤ ਔਰਤਾਂ ਦੇ ਸੈਲਫ਼ ਗਰੁੱਪ ਬਣਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਉਨ੍ਹਾਂ ਨੂੰ ਰੋਜ਼ਗਾਰ ਲਈ ਮਜ਼ਬੂਤ ਪਲੇਟਫਾਰਮ ਮੁਹੱਈਆ ਕਰਵਾਇਆ ਜਾ ਸਕੇ। ਕੇਂਦਰ ਸਰਕਾਰ ਦੀ ਇਸ ਗ੍ਰਾਂਟ ਤਹਿਤ ਜਲੰਧਰ ਨਿਗਮ ਵਿਚ ਪਿਛਲੇ ਸਮੇਂ ਦੌਰਾਨ ਭਾਰੀ ਘਪਲਾ ਹੋਇਆ, ਜਿਸ ਦੀ ਜਾਂਚ ਰਿਪੋਰਟ ਹੁਣ ਪ੍ਰਾਪਤ ਹੋ ਗਈ ਹੈ। ਜਾਂਚ ਰਿਪੋਰਟ ਦੌਰਾਨ ਘਪਲਾ ਸਾਬਿਤ ਹੁੰਦੇ ਹੀ ਨਗਰ ਨਿਗਮ ਕਮਿਸ਼ਨਰ ਗੌਤਮ ਜੈਨ ਨੇ ਇਸ ਮਿਸ਼ਨ ਤਹਿਤ ਕੁਰਾਲੀ ਦੀ ਭਾਰਤੀ ਸ਼ਹਿਰੀ ਅਤੇ ਦਿਹਾਤੀ ਵਿਕਾਸ ਸੰਸਥਾ ਵੱਲੋਂ ਰੱਖੇ ਗਏ 3 ਵੱਡੇ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਘਪਲੇ ਸਬੰਧੀ ਵਿਸਥਾਰਿਤ ਰਿਪੋਰਟ ਲੋਕਲ ਬਾਡੀਜ਼ ਦੇ ਡਾਇਰੈਕਟਰ ਨੂੰ ਭੇਜ ਦਿੱਤੀ ਗਈ ਹੈ। ਕਮਿਸ਼ਨਰ ਨੇ ਡਾਇਰੈਕਟਰ ਤੋਂ ਮੰਗ ਕੀਤੀ ਹੈ ਕਿ ਇਸ ਮਿਸ਼ਨ ਤਹਿਤ ਜਲੰਧਰ ਨਿਗਮ ਨੂੰ ਤੁਰੰਤ ਨਵਾਂ ਸਟਾਫ਼ ਮੁਹੱਈਆ ਕਰਵਾਇਆ ਜਾਵੇ।

ਇਹ ਵੀ ਪੜ੍ਹੋ-ਇਕ ਹਜ਼ਾਰ ਰੁਪਏ ਦੀ ਉਡੀਕ 'ਚ ਬੈਠੀਆਂ ਔਰਤਾਂ ਲਈ ਖ਼ੁਸ਼ਖ਼ਬਰੀ, CM ਮਾਨ ਦੀ ਪਤਨੀ ਨੇ ਆਖੀ ਵੱਡੀ ਗੱਲ

ਜਿਹੜੇ 3 ਵੱਡੇ ਅਧਿਕਾਰੀਆਂ ਨੂੰ ਇਸ ਘਪਲੇ ਤਹਿਤ ਸਸਪੈਂਡ ਕੀਤਾ ਗਿਆ ਹੈ, ਉਨ੍ਹਾਂ ਵਿਚ ਰਿਸੋਰਸ ਆਰਗੇਨਾਈਜ਼ੇਸ਼ਨ ਅਮਿਤ ਦੀਕਸ਼ਿਤ, ਸਿਟੀ ਮੈਨੇਜਰ ਗੁਰਦੀਪ ਕੌਰ ਅਤੇ ਕਮਿਊਨਿਟੀ ਆਰਗੇਨਾਈਜ਼ਰ ਮਨਜੀਤ ਕੌਰ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਨੇ ਜਲੰਧਰ ਵਿਚ ਔਰਤਾਂ ਦੇ ਸੈਲਫ਼ ਹੈਲਪ ਗਰੁੱਪ ਬਣਾਏ ਸਨ। ਸਾਲ 2000 ਤੋਂ ਲੈ ਕੇ 2023 ਤਕ ਬਣਾਏ ਗਏ ਸੈਲਫ਼ ਹੈਲਪ ਗਰੁੱਪਾਂ ਬਾਰੇ ਜਦੋਂ ਸ਼ਿਕਾਇਤ ਹੋਈ ਤਾਂ ਇਸ ਦੀ ਵਿਸਥਾਰਿਤ ਜਾਂਚ ਕਰਵਾਈ ਗਈ, ਜਿਸ ਦੌਰਾਨ ਸਾਹਮਣੇ ਆਇਆ ਕਿ 50 ਫ਼ੀਸਦੀ ਡਾਟਾ ਅਪਲੋਡ ਕਰਨ ਵਿਚ ਘਪਲੇਬਾਜ਼ੀ ਕੀਤੀ ਗਈ ਹੈ। ਇਸ ਜਾਂਚ ਤਹਿਤ ਨੈਸ਼ਨਲਾਈਜ਼ਡ ਬੈਂਕਾਂ ਵਿਚ ਜਾ ਕੇ ਖ਼ਾਤਿਆਂ ਦਾ ਰਿਕਾਰਡ ਵੀ ਚੈੱਕ ਕੀਤਾ ਗਿਆ, ਜਿਸ ਵਿਚ ਵੀ ਘਪਲਾ ਪਾਇਆ ਗਿਆ। ਇਸ ਘਪਲੇ ਦੀ ਜਾਂਚ ਦੌਰਾਨ ਸਾਰੇ ਸੈਲਫ਼ ਹੈਲਪ ਗਰੁੱਪਾਂ ਦੇ ਲਾਭਪਾਤਰੀਆਂ ਦੀਆਂ ਪਾਸਬੁੱਕਾਂ ਦਾ ਮਿਲਾਨ ਕੀਤਾ ਗਿਆ ਪਰ ਇਸ ਵਿਚ ਕਈ ਬੇਨਿਯਮੀਆਂ ਪਾਈਆਂ ਗਈਆਂ।

ਇਹ ਵੀ ਪੜ੍ਹੋ- ਜਲੰਧਰ ਦੀ PPR ਮਾਰਕੀਟ ’ਚ ਵੱਡੀ ਵਾਰਦਾਤ, ਸ਼ਰਾਬ ਦੇ ਠੇਕੇ ’ਚੋਂ ਗੰਨ ਪੁਆਇੰਟ ’ਤੇ ਲੁੱਟੀ ਨਕਦੀ

ਕੁਝ ਇੱਦਾਂ ਅੰਜਾਮ ਦਿੱਤਾ ਗਿਆ ਲੱਖਾਂ ਦਾ ਘਪਲਾ
-ਕੁੱਲ 368 ਸੈਲਫ਼ ਹੈਲਪ ਗਰੁੱਪ ਬਣੇ ਦਿਖਾਏ ਗਏ
-62 ਸੈਲਫ਼  ਹੈਲਪ ਗਰੁੱਪਾਂ ਦੀ ਡੇਟ ਆਫ ਇਨਫਾਰਮੇਸ਼ਨ ਗਲਤ ਪਾਈ ਗਈ
-28 ਸੈਲਫ਼  ਹੈਲਪ ਗਰੁੱਪਾਂ ਦਾ ਸਾਲ ਮਿਸਮੈਚ ਪਾਇਆ ਗਿਆ
-148 ਬੈਂਕ ਖਾਤੇ ਇਨਐਕਟਿਵ ਹੋ ਚੁੱਕੇ ਹਨ
-ਕੁੱਲ 20 ਸੈਲਫ਼  ਹੈਲਪ ਗਰੁੱਪ ਅਜਿਹੇ ਪਾਏ ਗਏ, ਜਿਨ੍ਹਾਂ ਦੇ ਬੈਂਕ ਖਾਤੇ ਹੀ ਨਹੀਂ ਅਤੇ 3 ਦੇ ਖਾਤੇ ਬੰਦ ਕਰਵਾ ਦਿੱਤੇ ਗਏ
-368 ਸੈਲਫ਼  ਹੈਲਪ ਗਰੁੱਪਾਂ ਦੇ ਬੈਂਕ ਖਾਤਿਆਂ ’ਚੋਂ 281 ਸੈਲਫ ਹੈਲਪ ਗਰੁੱਪਾਂ ਦੇ ਖਾਤਿਆਂ ’ਚ ਤਰੁੱਟੀਆਂ ਪਾਈਆਂ ਗਈਆਂ
-60 ਸੈਲਫ਼  ਹੈਲਪ ਗਰੁੱਪਾਂ ਦੀ ਵੈਰੀਫਿਕੇਸ਼ਨ ਕੀਤੀ ਗਈ, ਜੋ ਨਿਯਮਾਂ ਦੇ ਅਨੁਸਾਰ ਨਹੀਂ ਪਾਈ ਗਈ

 

ਇਹ ਵੀ ਪੜ੍ਹੋ- ਲਾਂਬੜਾ 'ਚ ਵੱਡੀ ਵਾਰਦਾਤ, ਰਸਤੇ 'ਚ ਰੋਕ 8ਵੀਂ ਜਮਾਤ 'ਚ ਪੜ੍ਹਦੇ ਵਿਦਿਆਰਥੀ ਦੇ ਢਿੱਡ 'ਚ ਮਾਰਿਆ ਚਾਕੂ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News