PM ਰਿਸ਼ੀ ਸੁਨਕ ਦੀ ਵੋਟਰਾਂ ਨੂੰ ਅਪੀਲ, ''ਅਜਿਹਾ ਕੁਝ ਨਾ ਕਰੋ, ਜਿਸ ਕਾਰਨ ਪਛਤਾਉਣਾ ਪਵੇ''
Wednesday, Jul 03, 2024 - 10:57 AM (IST)
ਲੰਡਨ (ਭਾਸ਼ਾ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਮੰਗਲਵਾਰ ਨੂੰ ਚੋਣ ਪ੍ਰਚਾਰ ਦੌਰਾਨ ਮੁਹਿੰਮ ਦੌਰਾਨ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ‘ਕੁਝ ਵੀ ਅਜਿਹਾ ਨਾ ਕਰਨ’ ਜਿਸ ਦਾ ਉਨ੍ਹਾਂ ਨੂੰ ਪਛਤਾਵਾ ਹੋਵੇ। ਸੁਨਕ ਨੇ ਵਿਰੋਧੀ ਧਿਰ ਲੇਬਰ ਪਾਰਟੀ ਨੂੰ ਸਰਵੇਖਣਾਂ 'ਚ ਮਿਲ ਰਹੇ ਭਾਰੀ ਬਹੁਮਤ ਨੂੰ ਲੈ ਕੇ ਵੀ ਆਪਣੇ ਸਮਰਥਕਾਂ ਨੂੰ ਅਪੀਲ ਕੀਤੀ। ਬ੍ਰਿਟੇਨ 'ਚ ਵੀਰਵਾਰ ਨੂੰ ਵੋਟਿੰਗ ਹੋਣੀ ਹੈ। ਚੋਣਾਂ ਤੋਂ ਪਹਿਲਾਂ ਦੇ ਸਾਰੇ ਓਪੀਨੀਅਨ ਪੋਲਾਂ ਨੇ ਲੇਬਰ ਪਾਰਟੀ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ, ਜਿਸ ਕਾਰਨ ਸੁਨਕ ਦੀ ਅਗਵਾਈ ਵਾਲੀ ਕੰਜ਼ਰਵੇਟਿਵ ਪਾਰਟੀ ਮੁਸ਼ਕਲ 'ਚ ਘਿਰਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਸੁਨਕ ਨੂੰ ਨਹੀਂ ਮਿਲ ਰਿਹੈ ਭਾਰਤੀਆਂ ਦਾ ਸਾਥ, ਬੋਲੇ- ਡੇਢ ਸਾਲਾਂ 'ਚ ਸਾਡੇ ਲਈ ਕੁਝ ਨਹੀਂ ਕੀਤਾ
ਪ੍ਰਚਾਰ ਮੁਹਿੰਮ ਦੌਰਾਨ ਸੁਨਕ ਵੋਟਰਾਂ ਨੂੰ ਸਰ ਕੀਰ ਸਟਾਰਮਰ ਦੀ ਅਗਵਾਈ ਵਾਲੀ 'ਬਿਨਾਂ ਲਗਾਮ ਵਾਲੀ ਪਾਰਟੀ' ਵਿਰੁੱਧ ਚਿਤਾਵਨੀ ਦੇ ਰਿਹਾ ਹੈ। ਦੋਵੇਂ ਮੁੱਖ ਪਾਰਟੀਆਂ ਦੇ ਆਗੂ ਚੋਣ ਪ੍ਰਚਾਰ ਦੇ ਆਖ਼ਰੀ 2 ਦਿਨਾਂ 'ਚ ਆਪਣੀ ਪੂਰੀ ਤਾਕਤ ਲਗਾ ਰਹੇ ਹਨ ਅਤੇ ਵੋਟਰਾਂ ਨਾਲ ਸੰਪਰਕ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਦੋਹਾਂ ਪਾਰਟੀਆਂ ਦੇ ਆਗੂ ਵੋਟਰਾਂ ਨੂੰ ਆਪਣੇ ਹੱਕ 'ਚ ਲੁਭਾਉਣਾ ਚਾਹੁੰਦੇ ਹਨ। ਸੁਨਕ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਇਕ ਵਾਰ ਜਦੋਂ ਤੁਸੀਂ ਵੀਰਵਾਰ ਨੂੰ ਇਹ ਫ਼ੈਸਲਾ ਕਰ ਲਵੋਗੇ ਤਾਂ ਪਿੱਛੇ ਨਹੀਂ ਹਟ ਸਕੋਗੇ। ਅਜਿਹਾ ਕੁਝ ਨਾ ਕਰੋ, ਜਿਸ ਨਾਲ ਤੁਹਾਨੂੰ ਪਛਤਾਉਣਾ ਪਵੇ।'' ਸੁਨਕ ਨੇ ਆਪਣੀ ਪੋਸਟ ਵਿਚ ਕਿਹਾ ਕਿ ਲੇਬਰ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇਸ਼ 'ਚ ਹਰ ਕਿਸੇ ਲਈ ਟੈਕਸ ਵਧਾਏਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e