ਗਾਜ਼ਾ ਪੱਟੀ 'ਚ ਕੀਤਾ ਗਿਆ ਹਵਾਈ ਹਮਲਾ, ਮਾਰੇ ਗਏ 12 ਫਲਸਤੀਨੀ
Wednesday, Jul 03, 2024 - 10:39 AM (IST)
ਗਾਜ਼ਾ (ਵਾਰਤਾ)- ਮੱਧ ਗਾਜ਼ਾ ਪੱਟੀ ਦੇ ਦੀਰ ਅਲ-ਬਲਾਹ 'ਚ ਇਕ ਅਪਾਰਟਮੈਂਟ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਜ਼ਰਾਇਲੀ ਹਵਾਈ ਹਮਲੇ 'ਚ ਘੱਟੋ-ਘੱਟ 12 ਫਲਸਤੀਨੀ ਮਾਰੇ ਗਏ। ਫਲਸਤੀਨੀ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਫਲਸਤੀਨੀ ਡਾਕਟਰੀ ਸੂਤਰਾਂ ਨੇ 'ਸ਼ਿਨਹੁਆ' ਨੂੰ ਦੱਸਿਆ ਕਿ ਕਈ ਹੋਰ ਜ਼ਖ਼ਮੀਆਂ ਨੂੰ ਸ਼ਹਿਰ ਦੇ ਅਲ-ਅਕਸਾ ਹਸਪਤਾਲ 'ਚ ਰੈਫਰ ਕੀਤਾ ਗਿਆ। ਇਸ ਘਟਨਾ 'ਤੇ ਇਜ਼ਰਾਇਲੀ ਫ਼ੌਜ ਵਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ ਹੈ।
ਇਜ਼ਰਾਇਲ ਦੀਆਂ ਰੱਖਿਆ ਫ਼ੋਰਸਾਂ ਨੇ ਮੰਗਲਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ 'ਚ ਕਿਹਾ ਕਿ ਉਸ ਨੇ ਉੱਤਰੀ ਗਾਜ਼ਾ ਦੇ ਸ਼ੇਜੈਯਾ ਗੁਆਂਢ, ਦੱਖਣੀ ਗਾਜ਼ਾ ਸ਼ਹਿਰ ਰਾਫਾ ਅਤੇ ਮੱਧ ਗਾਜ਼ਾ 'ਚ ਆਪਣੀ ਮੁਹਿੰਮ ਜਾਰੀ ਰੱਖੀ ਹੈ। ਗਾਜ਼ਾ ਸਥਿਤ ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਇਜ਼ਰਾਈਲੀ ਫ਼ੌਜ ਨੇ 25 ਲੋਕਾਂ ਦਾ ਕਤਲ ਕਰ ਦਿੱਤਾ ਅਤੇ 81 ਹੋਰ ਨੂੰ ਜ਼ਖ਼ਮੀ ਕਰ ਦਿੱਤਾ, ਜਿਸ ਨਾਲ ਅਕਤੂਬਰ 2023 ਦੀ ਸ਼ੁਰੂਆਤ 'ਚ ਫਸਤੀਨੀ-ਇਜ਼ਰਾਈਲ ਸੰਘਰਸ਼ ਸ਼ੁਰੂ ਹੋਣ ਦੇ ਬਾਅਦ ਤੋਂ ਗਾਜ਼ਾ 'ਚ ਮਰਨ ਵਾਲੇ ਫਲਸਤੀਨੀਆਂ ਦੀ ਕੁੱਲ ਗਿਣਤੀ 37,925 ਹੋ ਗਈ ਅਤੇ 87,141 ਲੋਕ ਜ਼ਖ਼ਮੀ ਹੋ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e