ਸਥਾਨਕ ਸ਼ਹਿਰ ''ਚ ਬਿਜਲੀ ਦੀਆਂ ਤਾਰਾਂ ਦੀ ਸਪਲਾਈ ''ਚ ਪੈ ਰਹੇ ਨੁਕਸਾਂ ਕਾਰਨ ਲੋਕ ਪਰੇਸ਼ਾਨ

07/03/2024 11:40:51 AM

ਬੁਢਲਾਡਾ (ਮਨਜੀਤ) : ਪੰਜਾਬ 'ਚ ਪੈ ਰਹੀ ਅੱਤ ਦੀ ਗਰਮੀ ਕਾਰਨ ਜਿੱਥੇ ਲੋਕਾਂ ਦੇ ਸਾਹ ਸੂਤੇ ਪਏ ਹਨ, ਉੱਥੇ ਹੀ ਸੀਨੀਅਰ ਸਿਟੀਜਨ ਅਤੇ ਲੋੜਵੰਦ ਗਰੀਬ ਪਰਿਵਾਰਾਂ ਨੂੰ ਬਿਜਲੀ ਸਪਲਾਈ ਦੌਰਾਨ ਰਾਤ ਅਤੇ ਦਿਨ ਸਮੇਂ ਪੈ ਰਹੇ ਨੁਕਸ ਨੂੰ ਮਹਿਕਮੇ ਵੱਲੋਂ ਦੂਰ ਨਾ ਕੀਤੇ ਜਾਣ ਕਾਰਨ ਲੋੜਵੰਦ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸੰਬੰਧੀ ਉੱਘੇ ਸਮਾਜ ਸੇਵੀ ਜਰਨੈਲ ਸਿੰਘ, ਦਰਸ਼ਨ ਸਿੰਘ ਅਤੇ ਹੋਰਨਾਂ ਨੇ ਵੀ ਕਿਹਾ ਕਿ ਸ਼ਹਿਰ 'ਚ ਬਿਜਲੀ ਦੀ ਸਪਲਾਈ ਵਿੱਚ ਕਈ ਥਾਂਵਾਂ 'ਤੇ ਕਈ ਵਾਰੀ ਅਚਾਨਕ ਨੁਕਸ ਪੈ ਜਾਂਦਾ ਹੈ ਕਿਉਂਕਿ ਥਾਂ-ਥਾਂ 'ਤੇ ਸਪਲਾਈ ਵਾਲੀਆਂ ਤਾਰਾਂ 'ਚ ਨੁਕਸ ਹੋਣ ਕਾਰਨ ਰਾਤ ਅਤੇ ਸਮੇਂ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉਕਤ ਆਗੂਆਂ ਨੇ ਵਿਭਾਗ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਵਾਰਡ 'ਚ ਸਪਲਾਈ ਵਾਲੀਆਂ ਤਾਰਾਂ ਨੂੰ ਜਿੱਥੇ ਮੁਕੰਮਲ ਤੌਰ 'ਤੇ ਮੁਰੰਮਤ ਕੀਤੀ ਜਾਵੇ, ਉੱਥੇ ਹੀ ਰਾਤ ਸਮੇਂ ਡਿਊਟੀ ਦੇ ਰਹੇ ਮੁਲਾਜ਼ਮਾਂ ਵਿੱਚ ਫੋਰੀ ਵਾਧਾ ਕੀਤਾ ਜਾਵੇ ਤਾਂ ਕਿ ਸ਼ਹਿਰ ਵਿੱਚ ਰਾਤ ਸਮੇਂ ਆ ਰਹੀਆਂ ਦਿੱਕਤਾਂ ਨੂੰ ਵਿਭਾਗ ਦੇ ਮੁਲਾਜ਼ਮ ਤੁਰੰਤ ਹੱਲ ਕੱਢ ਸਕਣ ਅਤੇ ਸੀਨੀਅਰ ਸਿਟੀਜਨ ਅਤੇ ਗਰੀਬ ਵਰਗ ਨੂੰ ਰਾਤ ਸਮੇਂ ਸੁੱਖ ਦਾ ਸਾਹ ਮਿਲ ਸਕੇ। ਉੱਧਰ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਵੀ ਨੁਕਸ ਪੈਂਦਾ ਹੈ, ਉਸ ਦੀ ਸ਼ਿਕਾਇਤ ਆਉਣ ਤੇ ਨੁਕਸ ਕੱਢਿਆ ਜਾਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਵਾਰ-ਵਾਰ ਨੁਕਸ ਪੈਣ ਦੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਆਉਣ ਸਮੇਂ ਨੁਕਸ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇ।  


Babita

Content Editor

Related News